ਗਠੀਏ ਦੇ ਰੋਗੀਆਂ ਲਈ ਲਾਹੇਵੰਦ ਹਨ ‘ਉਬਲੇ ਆਲੂ’, ਜ਼ਰੂਰ ਕਰਨ ਖੁਰਾਕ ‘ਚ ਸ਼ਾਮਲ

ਬਹੁਤ ਸਾਰੇ ਲੋਕ ਅਜਿਹੇ ਹਨ ਜੋ ਕਹਿੰਦੇ ਹਨ ਕਿ ਆਲੂ ਖਾਣ ਨਾਲ ਭਾਰ ਵੱਧਦਾ ਹੈ। ਇਸੇ ਲਈ ਉਹ ਆਲੂਆਂ ਤੋਂ ਬਣੀ ਕਿਸੇ ਵੀ ਸਬਜ਼ੀ ਦੀ ਵਰਤੋਂ ਨਹੀਂ ਕਰਦੇ। ਕੀ ਆਲੂ ਖਾਣ ਨਾਲ ਭਾਰ ਵੱਧਦਾ ਹੈ? ਇਹ ਧਾਰਨਾ ਬਿਲਕੁਲ ਗਲਤ ਅਤੇ ਬੇਬੁਨਿਆਦ ਹੈ। ਆਦਿਵਾਸੀਆਂ ਦਾ ਮੰਨਣਾ ਹੈ ਕਿ ਆਲੂ ਖਾਣ ਨਾਲ ਮੋਟਾਪਾ ਨਹੀਂ ਵਧਦਾ, ਸਗੋਂ ਉਸ ਨੂੰ ਤਲਣ ਲਈ ਵਰਤੇ ਜਾਣ ਵਾਲੇ ਘਿਓ, ਤੇਲ ਆਦਿ ਕਾਰਨ ਮੋਟਾਪਾ ਵੱਧਦਾ ਹੈ। ਇਹ ਗੱਲ ਯੂ.ਕੇ. ਦੀ ਯੂਨੀਵਰਸਿਟੀ ਆਫ ਲੀਡਸ ਦੀ ਰਿਸਰਚ ‘ਚ ਸਾਹਮਣੇ ਆਈ ਸੀ। ਆਲੂ ‘ਚ ਕਾਰਬੋਹਾਈਡ੍ਰੇਟ ਤੋਂ ਇਲਾਵਾ ਮੌਜੂਦ ਪੋਸ਼ਕ ਤੱਤ ਅਤੇ ਫਾਈਬਰ ਪਾਚਣ ਕਿਰਿਆ ਨੂੰ ਤੰਦਰੁਸਤ ਰੱਖਦੇ ਹਨ। ਆਲੂ ਸਟ੍ਰੇਸ ਹਾਰਮੋਨਸ ਨੂੰ ਰਿਲੀਜ਼ ਹੋਣ ਤੋਂ ਰੋਕਦਾ ਹੈ। ਆਲੂ ‘ਚ ਸਟਾਰਚ, ਮੈਗਨੀਸ਼ੀਅਮ, ਫਾਸਫੋਰਸ, ਆਇਰਨ ਅਤੇ ਜਿੰਕ ਵੀ ਪਾਇਆ ਜਾਂਦਾ ਹੈ। ਫ੍ਰਾਈਡ ਆਲੂ ਖਾਣ ਨਾਲ ਭਾਰ ਵੱਧਦਾ ਹੈ, ਉਬਾਲ ਕੇ ਆਲੂ ਖਾਣ ਨਾਲ ਘੱਟੇਗਾ।
ਉਬਲੇ ਆਲੂ ਖਾਣ ਨਾਲ ਹੋਣ ਵਾਲੇ ਫਾਇਦੇ


ਪੱਥਰੀ ਦੀ ਸਮੱਸਿਆ ਨੂੰ ਕਰੇ ਖਤਮ

ਜਦੋਂ ਗੁਰਦੇ ‘ਚ ਪੱਧਰੀ ਹੁੰਦੀ ਹੈ ਤਾਂ ਬਹੁਤ ਸਾਰੇ ਲੋਕ ਵੱਕ-ਵੱਖ ਡਾਕਟਰਾਂ ਕੋਲ ਜਾਂਦੇ ਹੋ, ਪਰ ਕਿਤੋਂ ਵੀ ਫਾਇਦਾ ਨਹੀਂ ਹੁੰਦਾ। ਉਬਲੇ ਆਲੂ ਪੱਥਰੀ ਦੀ ਸਮੱਸਿਆ ਨੂੰ ਖ਼ਤਮ ਕਰ ਦਿੰਦੇ ਹਨ। ਪੱਥਰੀ ਹੋਣ ’ਤੇ ਆਲੂਆਂ ਦਾ ਸੇਵਨ ਮਦਦਗਾਰ ਹੁੰਦਾ ਹੈ।
ਕਿਤੇ ਤੁਹਾਡਾ ਜੀਵਨ ਸਾਥੀ ਤੁਹਾਨੂੰ ਤਾਂ ਨਹੀਂ ਬੋਲ ਰਿਹਾ ਇਹ ਝੂਠ, ਤਾਂ ਹੋ ਜਾਵੋ ਸਾਵਧਾਨ
ਮੂੰਹ ਦੇ ਛਾਲੇ ਹੁੰਦੇ ਹਨ ਠੀਕ
ਜਦੋਂ ਮੂੰਹ ‘ਚ ਛਾਲੇ ਹੁੰਦੇ ਹਨ, ਉਦੋਂ ਨਾ ਤਾਂ ਸਹੀ ਤਰੀਕੇ ਨਾਲ ਬੋਲਿਆ ਜਾਂਦਾ ਹੈ ਅਤੇ ਨਾ ਹੀ ਕੁਝ ਖਾਧਾ ਜਾਂਦਾ ਹੈ। ਉਬਲੇ ਆਲੂ ਖਾਣ ਨਾਲ ਇਹ ਸਮਸਿਆ ਦੂਰ ਹੁੰਦੀ ਹੈ। ਆਲੂ ਮੂੰਹ ‘ਚ ਛਾਲਿਆਂ ਦੀ ਸਮਸਿਆ ‘ਚ ਫਾਇਦੇਮੰਦ ਹੁੰਦੇ ਹਨ।
ਬਲੱਡ ਪ੍ਰੈਸ਼ਰ ਕੰਟਰੋਲ
ਆਲੂ ‘ਚ ਮੈਗਨੀਸ਼ੀਅਮ ਭਰਪੂਰ ਮਾਤਰਾ ‘ਚ ਹੁੰਦਾ ਹੈ, ਜੋ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਰੱਖਦਾ ਹੈ। ਇਸ ਲਈ ਉਬਲੇ ਆਲੂ ਜ਼ਰੂਰ ਖਾਣੇ ਚਾਹੀਦੇ ਹਨ।

PunjabKesari
ਦਿਮਾਗੀ ਵਿਕਾਸ
ਆਲੂ ਖਾਣ ਨਾਲ ਦਿਮਾਗੀ ਵਿਕਾਸ ਹੁੰਦਾ ਹੈ, ਕਿਉਂਕਿ ਸਰੀਰ ‘ਚ ਮੌਜ਼ੂਦ ਗਲੂਕੋਜ਼ ਦਾ ਪੱਧਰ, ਆਕਸੀਜਨ ਦੀ ਪੂਰਤੀ, ਵਿਟਾਮਿਨ ਬੀ ਕੰਪਲੈਕਸ ‘ਚ ਮੌਜ਼ੂਦ ਕੁਝ ਤੱਤਾਂ, ਹਾਰਮੋਨਜ਼, ਅਮੀਨੋ ਐਸਿਡ ਅਤੇ ਫੈਟੀ ਐਸਿਡ ਜਿਹੇ ਓਮੇਗਾ-3 ਉਪਰ ਨਿਰਭਰ ਕਰਦਾ ਹੈ ਅਤੇ ਆਲੂ ‘ਚ ਇਹ ਸਾਰੇ ਪੋਸ਼ਕ ਤੱਤ ਮੌਜ਼ੂਦ ਹੁੰਦੇ ਹਨ।

ਪਾਚਨ ਸ਼ਕਤੀ ਠੀਕ ਰਹਿੰਦੀ ਹੈ
ਉਬਲੇ ਆਲੂ ‘ਚ ਕਾਰਬੋਹਾਈਡ੍ਰੇਟ ਹੁੰਦਾ ਹੈ, ਜਿਸ ਨਾਲ ਪਾਚਨ ਪ੍ਰਕਿਰਿਆ ਠੀਕ ਰਹਿੰਦੀ ਹੈ। ਇਸੇ ਕਰਕੇ ਖਾਣਾ ਠੀਕ ਤਰੀਕੇ ਨਾਲ ਸਰੀਰ ’ਚ ਹਜ਼ਮ ਹੋ ਜਾਂਦਾ ਹੈ।
ਭਾਰ ਘੱਟ ਕਰਦਾ ਹੈ
ਉਬਲੇ ਆਲੂ ’ਚ ਕਈ ਤਰ੍ਹਾਂ ਦੇ ਪੋਸ਼ਕ ਤੱਤ ਪਾਏ ਜਾਂਦੇ ਹਨ। ਇਹ ਸਾਰੇ ਤੱਤ ਭਾਰ ਘਟਾਉਣ ’ਚ ਬਹੁਤ ਮਦਦ ਕਰਦੇ ਹਨ।

PunjabKesari
ਗਠੀਏ ‘ਚ ਫਾਇਦੇਮੰਦ
ਉਬਲੇ ਆਲੂ ‘ਚ ਵਿਟਾਮਿਨ, ਕੈਲਸ਼ੀਅਮ ਅਤੇ ਮੈਗਨੀਸ਼ੀਅਮ ਵਰਗੇ ਤੱਤ ਪਾਏ ਜਾਂਦੇ ਹਨ। ਇਹ ਸਾਰੇ ਤੱਤ ਗਠੀਏ ਦੇ ਮਰੀਜ਼ਾਂ ਲਈ ਬਹੁਤ ਫਾਇਦੇਮੰਦ ਹੁੰਦੇ ਹਨ।

Leave a Reply

Your email address will not be published. Required fields are marked *