ਯੋਗੀ ਨੇ ਪੀਐੱਮ ਨਹੀਂ ‘ਪੈਕਰਜ਼ ਐਂਡ ਮੂਵਰਜ਼’ ਨੂੰ ਸੱਦਿਆ, 11 ਮਾਰਚ ਲਈ ਟਿਕਟ ਵੀ ਖਰੀਦਿਆ: ਅਖਿਲੇਸ਼

ਹਰਦੋਈ(ਯੂਪੀ): ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਨੇ ਯੂਪੀ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਦੀ ਇਤਿਹਾਸਕ ਸ਼ਿਕਸਤ ਦਾ ਦਾਅਵਾ ਕਰਦਿਆਂ ਅੱਜ ਕਿਹਾ ਕਿ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਆਪਣਾ ਬੋਰੀਆ ਬਿਸਤਰਾ ਲਪੇਟਣ ਲਈ ਪੀਐੱਮ ਭਾਵ ਪ੍ਰਧਾਨ ਮੰਤਰੀ ਨਹੀਂ ਬਲਕਿ ‘ਪੈਕਰਜ਼ ਤੇ ਮੂਵਰਜ਼’ ਨੂੰ ਸੱਦਿਆ ਹੈ। ਉਨ੍ਹਾ ਕਿਹਾ ਕਿ ਯੋਗੀ ਨੇ ਆਪਣਾ ਸਾਮਾਨ ਗੋਰਖਪੁਰ ਲਿਜਾਣ ਲਈ 11 ਮਾਰਚ ਦਾ ਹਵਾਈ ਟਿਕਟ ਵੀ ਖਰੀਦ ਲਿਆ ਹੈ। ਸਪਾ ਮੁਖੀ ਇਥੇ ਸਪਾ ਗੱਠਜੋੜ ਦੇ ਉਮੀਦਵਾਰਾਂ ਦੀ ਹਮਾਇਤ ’ਚ ਚੋਣ ਰੈਲੀ ਨੂੰ ਸੰਬੋਧਨ ਕਰ ਰਹੇ ਸਨ।