ਰੂਸੀ ਪੁਲਾੜ ਏਜੰਸੀ ਦੇ ਮੁਖੀ ਨੇ ਅਮਰੀਕਾ ਨੂੰ ਦਿੱਤੀ ਚਿਤਾਵਨੀ, ਭਾਰਤ ‘ਤੇ ਡਿੱਗ ਸਕਦਾ ਹੈ 500 ਟਨ ISS, ਜਾਣੋ ਕੀ ਹੈ ਇਹ ਖ਼ਤਰਾ

ਮਾਸਕੋ : ਰੂਸੀ ਪੁਲਾੜ ਏਜੰਸੀ ਦੇ ਮੁਖੀ ਨੇ ਅਮਰੀਕਾ ਨੂੰ ਚਿਤਾਵਨੀ ਦਿੱਤੀ ਹੈ ਕਿ ਮਾਸਕੋ ‘ਤੇ ਲਗਾਈਆਂ ਗਈਆਂ ਪਾਬੰਦੀਆਂ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ (ਆਈ. ਐੱਸ. ਐੱਸ.) ‘ਤੇ ਉਨ੍ਹਾਂ ਦਾ ਸਹਿਯੋਗ ਖਤਮ ਕਰ ਸਕਦੀਆਂ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਅਮਰੀਕਾ ਨੂੰ ਪੁੱਛਿਆ ਕਿ ਕੀ ਉਹ ਭਾਰਤ ਅਤੇ ਚੀਨ ਨੂੰ ਖਤਰੇ ‘ਚ ਪਾਉਣਾ ਚਾਹੁੰਦਾ ਹੈ, ਕਿਉਂਕਿ 500 ਟਨ ਦੇ ਆਈਐੱਸਐੱਸ ਢਾਂਚੇ ਦੇ ਢਹਿ ਜਾਣ ਨਾਲ ਉਨ੍ਹਾਂ ਨੂੰ ਖਤਰਾ ਹੋ ਸਕਦਾ ਹੈ। ਰੂਸ ਅਤੇ ਅਮਰੀਕਾ ISS ਪ੍ਰੋਗਰਾਮ ਵਿੱਚ ਪ੍ਰਮੁੱਖ ਭਾਗੀਦਾਰ ਹਨ, ਜਦੋਂ ਕਿ ਕੈਨੇਡਾ, ਜਾਪਾਨ, ਫਰਾਂਸ, ਇਟਲੀ ਅਤੇ ਸਪੇਨ ਵਰਗੇ ਕਈ ਯੂਰਪੀਅਨ ਦੇਸ਼ ਵੀ ਇਸ ਵਿਚ ਸ਼ਾਮਲ ਹਨ। ਆਈਐਸਐਸ ਵਿੱਚ ਫਿਲਹਾਲ ਨਾਸਾ ਦੇ ਚਾਰ, ਰੂਸ ਦੇ ਦੋ ਤੇ ਯੂਰਪ ਦਾ ਇਕ ਪੁਲਾੜ ਯਾਤਰੀ ਮੌਜੂਦ ਹੈ।

ਅਮਰੀਕੀ ਰਾਸ਼ਟਰਪਤੀ ਜੋ ਬਿਡੇਨ ਨੇ ਯੂਕਰੇਨ ‘ਤੇ ਹਮਲੇ ਤੋਂ ਬਾਅਦ ਵੀਰਵਾਰ ਨੂੰ ਨਵੀਆਂ ਪਾਬੰਦੀਆਂ ਦਾ ਐਲਾਨ ਕਰਦੇ ਹੋਏ ਕਿਹਾ ਕਿ ਰੂਸ ਦੇ ਪੁਲਾੜ ਪ੍ਰੋਗਰਾਮ ਸਮੇਤ ਇਸ ਦੇ ਏਰੋਸਪੇਸ ਉਦਯੋਗ ਨੂੰ ਨਿਰਾਸ਼ ਕੀਤਾ ਜਾਵੇਗਾ। ਸੀਐਨਐਨ ਦੀ ਰਿਪੋਰਟ ਅਨੁਸਾਰ, ਰੂਸੀ ਪੁਲਾੜ ਏਜੰਸੀ ਰੋਸਕੋਸਮੋਸ ਦੇ ਡਾਇਰੈਕਟਰ ਜਨਰਲ ਦਿਮਿਤਰੀ ਰੋਗੋਜਿਨ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਆਈਐਸਐਸ ਦਾ ਆਰਬਿਟ ਅਤੇ ਪੁਲਾੜ ਦੀ ਲੋਕੇਸ਼ਨ ਰੂਸੀ ਇੰਜਣਾਂ ਦੁਆਰਾ ਨਿਯੰਤਰਿਤ ਹੁੰਦੀ ਹੈ।

Leave a Reply

Your email address will not be published. Required fields are marked *