ਦਾਗ ਧੱਬੇ, ਝੁਰੜੀਆਂ, ਛਾਈਆਂ ਤੋਂ ਨਿਜ਼ਾਤ ਪਾਉਣ ਲਈ ਚਿਹਰੇ ’ਤੇ ਲਗਾਓ ਇਹ ਘਰੇਲੂ ਫੇਸਪੈਕ

ਬਹੁਤ ਸਾਰੀਆਂ ਜਨਾਨੀਆਂ ਅਜਿਹੀਆਂ ਹਨ, ਜੋ ਚਾਹੁੰਦੀਆਂ ਹਨ ਕਿ ਉਨ੍ਹਾਂ ਦਾ ਚਿਹਰਾ ਖ਼ੂਬਸੂਰਤ ਅਤੇ ਚਮਕਦਾਰ ਹੋਵੇ। ਇਸ ਲਈ ਉਹ ਕਈ ਤਰ੍ਹਾਂ ਦੇ ਬਿਊਟੀ ਪ੍ਰੋਡਕਟਸ ਦੀ ਵਰਤੋਂ ਕਰਦੀਆਂ ਹਨ, ਜਿਨ੍ਹਾਂ ਦੀ ਵਰਤੋਂ ਨਾਲ ਚਿਹਰੇ ’ਤੇ ਨਿਖ਼ਾਰ ਕੁਝ ਦਿਨ ਹੀ ਰਹਿੰਦਾ ਹੈ। ਬਿਊਟੀ ਪ੍ਰੋਡਕਟਸ ਦੀ ਥਾਂ ਜੇਕਰ ਘੇਰਲੂ ਫੇਸਪੈਕ ਦੀ ਵਰਤੋਂ ਚਿਹਰੇ ’ਤੇ ਕੀਤੀ ਜਾਵੇ ਤਾਂ ਚਿਹਰੇ ਦਾ ਨਿਖ਼ਾਰ ਹਮੇਸ਼ਾ ਲਈ ਬਰਕਰਾਰ ਰਹਿ ਸਕਦਾ ਹੈ। ਇਸੇ ਲਈ ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਫੇਸਪੈਕ ਦੱਸਣ ਜਾ ਰਹੇ ਹਾਂ, ਜਿਨ੍ਹਾਂ ਦੀ ਵਰਤੋਂ ਨਾਲ ਤੁਸੀਂ ਚਿਹਰੇ ਨਾਲ ਸਬੰਧਿਤ ਕਈ ਸਮੱਸਿਆਵਾਂ ਤੋਂ ਛੁਟਕਾਰਾ ਪਾ ਸਕਦੇ ਹੋ….. 

ਦੁੱਧ ਦਾ ਫੇਸ ਪੈਕ
ਚਮੜੀ ਲਈ ਦੁੱਧ ਸਭ ਤੋਂ ਚੰਗਾ ਬਿਊਟੀ ਪ੍ਰੋਡਕਟ ਹੈ। ਇਸ ਵਿੱਚ ਮੌਜੂਦ ਪੋਸ਼ਕ ਤੱਤ ਚਮੜੀ ਦੀਆਂ ਸਾਰੀਆਂ ਸਮੱਸਿਆ ਨੂੰ ਦੂਰ ਕਰਨ ’ਚ ਮਦਦ ਕਰਦੇ ਹਨ। ਦੁੱਧ ਦੀ ਵਰਤੋਂ ਕਰਨ ਨਾਲ ਚਿਹਰੇ ਦੇ ਦਾਗ ਧੱਬੇ, ਝੁਰੜੀਆਂ, ਛਾਈਆਂ ਦੂਰ ਹੋ ਜਾਂਦੀ ਹੈ। ਦੁੱਧ ਦਾ ਫੇਸ ਪੈਕ ਬਣਾਉਣ ਲਈ ਅੱਧੇ ਕੇਲੇ ਨੂੰ ਚੰਗੀ ਤਰ੍ਹਾਂ ਮੈਸ਼ ਕਰ ਲਓ। ਇਸ ਵਿਚ ਦੁੱਧ ਮਿਲਾ ਕੇ ਫੇਸਪੈਕ ਤਿਆਰ ਕਰ ਲਓ, ਜਿਸ ਨੂੰ 15 ਮਿੰਟ ਚਿਹਰੇ ’ਤੇ ਲਗਾਉਣ ਤੋਂ ਬਾਅਦ ਪਾਣੀ ਨਾਲ ਧੋ ਲਓ।

ਸ਼ਹਿਦ ਦਾ ਫੇਸ ਪੈਕ
ਸ਼ਹਿਦ ’ਚ ਐਂਟੀ ਆਕਸੀਡੈਂਟ, ਐਂਟੀ ਬੈਕਟੀਰੀਅਲ, ਐਂਟੀ ਵਾਇਰਲ ਗੁਣ ਹੁੰਦੇ ਹਨ, ਜੋ ਚਮੜੀ ਨੂੰ ਸਾਫ਼ ਕਰਨ ’ਚ ਮਦਦ ਕਰਦੇ ਹਨ। ਇਸ ਨਾਲ ਦਾਗ ਧੱਬੇ, ਝੁਰੜੀਆਂ, ਛਾਈਆਂ, ਬਲੈਕਹੈੱਡਜ਼, ਕਿੱਲ ਮੁਹਾਂਸੇ ਅਤੇ ਰੁੱਖਾਪਣ ਦੂਰ ਹੋ ਜਾਂਦਾ ਹੈ। ਰੋਜ਼ਾਨਾ 1 ਚਮਚ ਸ਼ਹਿਦ ਚਿਹਰੇ ’ਤੇ ਲਗਾ ਕੇ ਮਸਾਜ ਕਰੋ ਅਤੇ ਫਿਰ ਚਿਹਰੇ ਨੂੰ ਗੁਣਗੁਣੇ ਪਾਣੀ ਨਾਲ ਧੋ ਲਓ।

ਬਦਾਮ ਦਾ ਫੇਸਪੈਕ
ਬਦਾਮ ਵਿੱਚ ਮੌਜੂਦ ਪੋਸ਼ਕ ਅਤੇ ਐਂਟੀ ਏਜਿੰਗ ਗੁਣ ਚਮੜੀ ਨੂੰ ਗਹਿਰਾਈ ਤੱਕ ਸਾਫ ਕਰਦੇ ਹਨ। ਇਸ ਨਾਲ ਚਮੜੀ ’ਚ ਨਮੀ ਬਣੀ ਰਹਿੰਦੀ ਹੈ। 1 ਚਮਚ ਬਦਾਮ ਦੇ ਤੇਲ ਦੀ 5 ਮਿੰਟ ਚਿਹਰੇ ’ਤੇ ਹਲਕੇ ਹੱਥਾਂ ਨਾਲ ਮਸਾਜ ਕਰੋ। ਕੁਝ ਬਦਾਮ ਪੀਸ ਕੇ ਉਸ ’ਚ ਕੱਚਾ ਦੁੱਧ ਮਿਲਾ ਕੇ ਪੇਸਟ ਬਣਾ ਲਓ। ਇਸ ਨੂੰ ਚਿਹਰੇ ’ਤੇ ਪੰਜ ਮਿੰਟ ਲਗਾਉਣ ਤੋਂ ਬਾਅਦ ਪਾਣੀ ਨਾਲ ਧੋ ਲਓ।

ਪਪੀਤੇ ਦਾ ਫੇਸਪੈਕ
ਪਪੀਤਾ ਸਿਹਤ ਲਈ ਬਹੁਤ ਫ਼ਾਇਦੇਮੰਦ ਹੁੰਦਾ ਹੈ। ਇਸ ਦੀ ਵਰਤੋਂ ਚਿਹਰੇ ਦੀ ਸੁੰਦਰਤਾ ਵਧਾਉਣ ਲਈ ਕੀਤੀ ਜਾਂਦੀ ਹੈ। ਪਪੀਤੇ ’ਚ ਐਂਟੀ ਬੈਕਟੀਰੀਅਲ ਅਤੇ ਐਂਟੀ ਏਜਿੰਗ ਗੁਣ ਹੁੰਦੇ ਹਨ, ਜੋ ਚਿਹਰੇ ਨੂੰ ਸਾਫ਼ ਅਤੇ ਮੁਲਾਇਮ ਕਰਦੇ ਹਨ। ਪਪੀਤੇ ਦਾ ਫੇਸ ਪੈਕ ਬਣਾਉਣ ਲਈ 1 ਚਮਚ ਪਪੀਤਾ ਅਤੇ ਥੋੜਾ ਜਿਹਾ ਦਹੀਂ ਲਓ, ਜਿਸ ਦਾ ਪੇਸਟ ਬਣਾ ਲਓ। ਇਸ ਪੇਸਟ ਨੂੰ ਚਿਹਰੇ ’ਤੇ 10 ਮਿੰਟ ਲਗਾਉਣ ਤੋਂ ਬਾਅਦ ਪਾਣੀ ਨਾਲ ਚਿਹਰਾ ਧੋ ਲਓ।

ਕੇਲੇ ਦਾ ਫੇਸਪੈਕ
ਕੇਲੇ ਵਿੱਚ ਮੌਜੂਦ ਵਿਟਾਮਿਨ-ਈ, ਪੋਟਾਸ਼ੀਅਮ, ਆਇਰਨ, ਐਂਟੀਓਕਸੀਡੈਂਟ, ਐਂਟੀਬੈਕਟੀਰੀਅਲ ਗੁਣ ਹੁੰਦੇ ਹਨ, ਜੋ ਚਮੜੀ ਨੂੰ ਸਾਫ਼ ਅਤੇ ਜਵਾਨ ਬਣਾਉਂਦੇ ਹਨ। ਇਕ ਪੱਕੇ ਕੇਲੇ ਵਿੱਚ ਨਿੰਬੂ ਦਾ ਰਸ ਮਿਲਾ ਕੇ ਪੇਸਟ ਬਣਾ ਲਓ, ਜਿਸ ਨੂੰ ਚਿਹਰੇ ’ਤੇ ਲਗਾਉਣ ਤੋਂ ਬਾਅਦ ਤਾਜ਼ੇ ਪਾਣੀ ਨਾਲ ਸਾਫ਼ ਕਰ ਲਓ।

Leave a Reply

Your email address will not be published. Required fields are marked *