ਆਰਐੱਸਐੱਸ ਦੇ ਇਤਰਾਜ਼ ਬਾਅਦ ਤੁਰਕੀ ਨਾਗਰਿਕ ਇਲਕਰ ਆਯਸੀ ਦਾ ਏਅਰ ਇੰਡੀਆ ਦਾ ਸੀਈਓ ਬਣਨ ਤੋਂ ਇਨਕਾਰ

ਨਵੀਂ ਦਿੱਲੀ: ਤੁਰਕੀ ਦੇ ਨਾਗਰਿਕ ਇਲਕਰ ਆਯਸੀ ਨੇ ਏਅਰ ਇੰਡੀਆ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਬਣਨ ਦੀ ਪੇਸ਼ਕਸ਼ ਨੂੰ ਠੁਕਰਾ ਦਿੱਤਾ ਹੈ। 14 ਫਰਵਰੀ ਨੂੰ ਟਾਟਾ ਸੰਨਜ਼ ਨੇ ਤੁਰਕੀ ਏਅਰਲਾਈਨਜ਼ ਦੇ ਸਾਬਕਾ ਚੇਅਰਮੈਨ ਦੀ ਏਅਰ ਇੰਡੀਆ ਦੇ ਮੁੱਖ ਕਾਰਜਕਾਰੀ ਅਧਿਕਾਰੀ ਅਤੇ ਪ੍ਰਬੰਧ ਨਿਰਦੇਸ਼ਕ ਵਜੋਂ ਨਿਯੁਕਤੀ ਦਾ ਐਲਾਨ ਕੀਤਾ ਸੀ। ਆਰਐੱਸਐੱਸ ਨਾਲ ਸਬੰਧਤ ਸਵਦੇਸ਼ੀ ਜਾਗਰਣ ਮੰਚ ਨੇ ਪਿਛਲੇ ਸ਼ੁੱਕਰਵਾਰ ਨੂੰ ਕਿਹਾ ਸੀ ਕਿ ਸਰਕਾਰ ਨੂੰ ਰਾਸ਼ਟਰੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਇਲਕਰ ਦੀ ਨਿਯੁਕਤੀ ਨੂੰ ਮਨਜ਼ੂਰੀ ਨਹੀਂ ਦੇਣੀ ਚਾਹੀਦੀ। 

Leave a Reply

Your email address will not be published. Required fields are marked *