ਨੂਰਪੁਰਬੇਦੀ ਦੇ ਦਵਿੰਦਰ ਬਾਜਵਾ ਨੇ ਹਾਸਲ ਕੀਤਾ ਵੱਡਾ ਮੁਕਾਮ, ਹੌਂਸਲਾ ਅਜਿਹਾ ਕਿ ਸੁਣ ਤੁਸੀਂ ਵੀ ਕਰੋਗੇ ਸਿਫਤਾਂ

ਨੂਰਪੁਰਬੇਦੀ : ਆਪਣੇ ਬੁਲੰਦ ਹੌਸਲੇ ਨਾਲ ਪਿੰਡ ਸਰਾਏ ਦੇ ਨੌਜਵਾਨ ਦਵਿੰਦਰ ਬਾਜਵਾ ਪੁੱਤਰ ਜੋਗਿੰਦਰ ਸਿੰਘ ਨੇ ਦੁਨੀਆ ਦੀ ਸਭ ਤੋਂ ਉੱਚੀ ਮਾਊਂਟ ਐਵਰੈਸਟ ਦੀ ਚੋਟੀ ਨੂੰ ਸਰ ਕਰ ਕੇ ਵੱਡਾ ਕਾਰਨਾਮਾ ਕਰ ਦਿਖਾਇਆ ਹੈ। ਮਾਊਂਟ ਐਵਰੈਸਟ ਬੇਸ ਕੈਂਪ ਤੋਂ ਵਾਪਸ ਪਿੰਡ ਸਰਾਏ ਪਹੁੰਚੇ ਦਵਿੰਦਰ ਬਾਜਵਾ ਨੇ ਦੱਸਿਆ ਕਿ ਉਹ ਸ੍ਰੀ ਅਨੰਦਪੁਰ ਸਾਹਿਬ ਤੋਂ ਵਾਇਆ ਟ੍ਰੇਨ ਨੇਪਾਲ ਬਾਰਡਰ ’ਤੇ ਪਹੁੰਚਿਆ। ਫਿਰ ਉੱਥੋਂ ਆਪਣਾ ਪੈਦਲ ਸਫ਼ਰ ਸ਼ੁਰੂ ਕੀਤਾ ਅਤੇ 7 ਦਿਨਾਂ ’ਚ ਉਸਨੇ ਦੁਨੀਆ ਦੀ ਸਭ ਤੋਂ ਉੱਚੀ ਚੋਟੀ ਨੂੰ ਸਰ ਕਰ ਲਿਆ।

ਉਸਨੇ ਦੱਸਿਆ ਕਿ ਉਸਨੇ ਇਕੱਲੇ ਹੀ ਬਿਨਾਂ ਕਿਸੇ ਗਾਈਡ ਤੋਂ ਇਹ ਸਫ਼ਰ ਤੈਅ ਕੀਤਾ ਹੈ। ਬਾਜਵਾ ਨੇ ਕਿਹਾ ਕਿ ਉਸ ਦਾ ਅਗਲਾ ਸਫ਼ਰ ਮੋਟਰਸਾਈਕਲ ਰਾਹੀਂ ਸ੍ਰੀ ਅਨੰਦਪੁਰ ਸਾਹਿਬ ਤੋਂ ਵਾਇਆ ਰੋਡ ਮਿਆਂਮਾਰ ਤੋਂ ਹੁੰਦੇ ਹੋਏ ਥਾਈਲੈਂਡ ਸਿੰਗਾਪੁਰ ਅਤੇ ਹੋਰ ਦੇਸ਼ਾਂ ਦਾ ਹੋਵੇਗਾ।

Leave a Reply

Your email address will not be published. Required fields are marked *