ਆਰਬੀਆਈ ਦੇ ਗਵਰਨਰ ਵੱਲੋਂ ਨਵੀਂ ਡਿਜੀਟਲ ਭੁਗਤਾਨ ਸੇਵਾ 123ਪੇਅ ਸ਼ੁਰੂ: ਇੰਟਰਨੈੱਟ ਦੀ ਲੋੜ ਨਹੀਂ

ਮੁੰਬਈ: ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਅੱਜ ਨਵੀਂ ਸੇਵਾ ਸ਼ੁਰੂ ਕੀਤੀ, ਜੋ ਫੀਚਰ ਫੋਨ ਜਾਂ ਆਮ ਮੋਬਾਈਲ ਫੋਨ ਉਪਭੋਗਤਾਵਾਂ ਨੂੰ ਸੁਰੱਖਿਅਤ ਢੰਗ ਨਾਲ ਡਿਜੀਟਲ ਭੁਗਤਾਨ ਕਰਨ ਦੇ ਯੋਗ ਬਣਾਏਗੀ। ਇਸ ਤਹਿਤ ਜਿਨ੍ਹਾਂ ਲੋਕਾਂ ਕੋਲ ਇੰਟਰਨੈੱਟ ਕੁਨੈਕਸ਼ਨ ਨਹੀਂ ਹੈ, ਉਹ ਯੂਪੀਆਈ ‘123ਪੇਅ’ ਨਾਂ ਦੀ ਇਸ ਸੇਵਾ ਰਾਹੀਂ ਡਿਜੀਟਲ ਭੁਗਤਾਨ ਕਰ ਸਕਦੇ ਹਨ ਅਤੇ ਇਹ ਸੇਵਾ ਆਮ ਫ਼ੋਨਾਂ ‘ਤੇ ਕੰਮ ਕਰੇਗੀ।
ਸ੍ਰੀ ਦਾਸ ਨੇ ਕਿਹਾ ਕਿ ਹੁਣ ਤੱਕ ਯੂਪੀਆਈ ਦੀਆਂ ਸੇਵਾਵਾਂ ਮੁੱਖ ਤੌਰ ‘ਤੇ ਸਮਾਰਟਫ਼ੋਨਾਂ ‘ਤੇ ਉਪਲਬਧ ਹਨ, ਜਿਸ ਕਾਰਨ ਸਮਾਜ ਦੇ ਹੇਠਲੇ ਤਬਕੇ ਦੇ ਲੋਕ ਇਨ੍ਹਾਂ ਦੀ ਵਰਤੋਂ ਕਰਨ ਦੇ ਯੋਗ ਨਹੀਂ ਹਨ।