ਸੀ. ਆਈ. ਡੀ. ਅਧਿਕਾਰੀ ਨੇ ਆਦਮਪੁਰ ਥਾਣੇ ’ਚ ਕੀਤੀ ਖ਼ੁਦਕੁਸ਼ੀ

ਆਦਮਪੁਰ: ਆਦਮਪੁਰ ਥਾਣੇ ਅਧੀਨ ਸੀ.ਆਈ.ਡੀ. ਦਫ਼ਤਰ ਵਿਚ ਤਾਇਨਾਤ ਏ. ਐੱਸ. ਆਈ. ਮਨਜਿੰਦਰ ਸਿੰਘ ਨੇ ਦਫ਼ਤਰ ਵਿਚ ਹੀ ਫਾਹਾ ਲੈ ਕੇ ਆਤਮ ਹੱਤਿਆ ਕਰ ਲਈ। ਮੌਕੇ ’ਤੇ ਪਹੁੰਚੇ ਪੁਲਸ ਅਧਿਕਾਰੀਆਂ ਨੂੰ ਉਸ ਦੀ ਜੇਬ ਵਿਚੋਂ ਸੁਸਾਇਡ ਨੋਟ ਵੀ ਪ੍ਰਾਪਤ ਹੋਇਆ ਹੈ, ਜਿਸ ਬਾਰੇ ਫਿਲਹਾਲ ਅਜੇ ਤਕ ਕੋਈ ਜਾਣਕਾਰੀ ਨਹੀਂ ਮਿਲ ਸਕੀ ਹੈ। ਪੁਲਸ ਦਾ ਆਖਣਾ ਹੈ ਕਿ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ।