ਮਜੀਠਾ ’ਚ ਦਿਨ-ਦਿਹਾੜੇ ਚੱਲੀ ਗੋਲ਼ੀ,1 ਦੀ ਮੌਤ

ਮਜੀਠਾ: ਹਲਕਾ ਮਜੀਠਾ ਦੇ ਪਿੰਡ ਢਿੰਗ ਨੰਗਲ ’ਚ ਇਕ ਨੌਜਵਾਨ ਵੱਲੋਂ ਪਿੰਡ ਦੇ ਹੀ ਇਕ ਬਜ਼ੁਰਗ ਵਿਅਕਤੀ ਦਾ ਗੋਲ਼ੀ ਮਾਰ ਕੇ ਕਤਲ ਕਰਨ ਦੀ ਖ਼ਬਰ ਸਾਹਮਣੇ ਆ ਰਹੀ ਹੈ। ਇਸ ਘਟਨਾ ਨੂੰ ਲੈ ਕੇ ਮ੍ਰਿਤਕ ਹਰਜਿੰਦਰ ਦੇ ਪਰਿਵਾਰਕ ਮੈਂਬਰਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮ੍ਰਿਤਕ ਪਿੰਡ ਦੇ ਨਖਾਸੂ ’ਤੇ ਬਣੀ ਸੱਥ ’ਚ ਖੜ੍ਹਾ ਸੀ, ਤਾਂ ਜਦੋਂ ਪਿੰਡ ਦਾ ਜਸਮੀਤ ਸਿੰਘ ਨਾਂ ਦਾ ਇਕ ਨੌਜਵਾਨ ਲਾਗਲੇ ਪਿੰਡ ਤੋਂ ਆ ਰਹੀਆਂ ਲੜਕੀਆਂ ਦੀ ਐਕਟਿਵਾ ਖੋਹਣ ਦੀ ਕੋਸ਼ਿਸ਼ ਕਰ ਰਿਹਾ ਸੀ ਤਾਂ ਬਜ਼ੁਰਗ ਹਰਜਿੰਦਰ ਸਿੰਘ ਨੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ।

ਇਸ ਦੌਰਾਨ ਜਸਮੀਤ ਸਿੰਘ ਨੇ ਆਪਣੀ ਪਿਸਤੌਲ ਨਾਲ ਹਰਜਿੰਦਰ ਸਿੰਘ ’ਤੇ ਗੋਲ਼ੀ ਚਲਾ ਦਿੱਤੀ, ਜਿਸ ਨਾਲ ਹਰਜਿੰਦਰ ਸਿੰਘ ਦੀ ਮੌਤ ਹੋ ਗਈ ਤੇ ਮੁਲਜ਼ਮ ਜਸਮੀਤ ਸਿੰਘ ਲੜਕੀਆਂ ਦੀ ਐਕਟਿਵਾ ਖੋਹ ਕੇ ਫ਼ਰਾਰ ਹੋ ਗਿਆ। ਜਿਨ੍ਹਾਂ ਲੜਕੀਆਂ ਕੋਲੋਂ ਮੁਲਜ਼ਮ ਨੇ ਐਕਟਿਵਾ ਖੋਹੀ ਸੀ, ਉਨ੍ਹਾਂ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਮੁਲਜ਼ਮ ਨੇ ਸਾਡੀ ਐਕਟਿਵਾ ਖੋਹਣ ਤੋਂ ਪਹਿਲਾਂ ਹੀ ਮ੍ਰਿਤਕ ਨੂੰ ਗੋਲ਼ੀ ਮਾਰ ਦਿੱਤੀ। ਉਧਰ ਪੁਲਸ ਨੇ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਤੇ ਦੋਸ਼ੀਆਂ ਦੀ ਭਾਲ ’ਚ ਛਾਪੇਮਾਰੀ ਕਰ ਰਹੀ ਹੈ।

Leave a Reply

Your email address will not be published. Required fields are marked *