ਸਵੈ ਇੱਛੁਕ ਖੂਨਦਾਨ ਸਿਹਤਯਾਬੀ ਦੀ ਨਿਸ਼ਾਨੀ – ਮੇਜਰ ਅਮਿਤ ਸਰੀਨ

ਜਲੰਧਰ-ਯੁਵਾ ਕਰਮੀ ਸੰਸਥਾ ਪਹਿਲ ਵੱਲੋਂ ਜ਼ਿਲ੍ਹਾ ਰੈੱਡ ਕਰਾਸ ਸੋਸਾਇਟੀ ਦੇ ਨਾਲ ਵਿਸ਼ਵ ਖੂਨਦਾਨੀ ਦਿਵਸ ਦੇ ਮੌਕੇ ਤੇ ਖੂਨਦਾਨ ਕੈਂਪ ਤੇ ਸਨਮਾਨ ਸਮਾਰੋਹ ਮਨਾਇਆ ਗਿਆ। ਇਸ ਮੌਕੇ ਅੱਜ ਦੇ ਮੁੱਖ ਮਹਿਮਾਨ ਵਧੀਕ ਡਿਪਟੀ ਕਮਿਸ਼ਨਰ ਜਲੰਧਰ ਮੇਜਰ ਅਮਿਤ ਸਰੀਨ ਦੇ ਸਵੈ ਇੱਛੁਕ ਖੂਨਦਾਨੀਆਂ ਨੂੰ ਵਧਾਈ ਦਿੱਤੀ। ਓਹਨਾ ਸਾਰੀਆਂ ਖੂਨਦਾਨੀਆਂ ਨੂੰ ਤੇ ਖੂਨਦਾਨ ਮੁਹਿੰਮ ਵਿਚ ਕੰਮ ਕਰਨ ਵਾਲੀਆਂ ਸੰਸਥਾਵਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਵਿਸ਼ਵ ਖੂਨਦਾਨੀ ਦਿਵਸ ਦੀ ਥੀਮ, ‘ਖੂਨਦਾਨ ਇਕ ਇਕਠਤਾ ਦਾ ਪ੍ਰਤੀਕ ਹੈ, ਇਸ ਮੁਹਿੰਮ ਵਿਚ ਜੁੜੀਏ ਤੇ ਜ਼ਿੰਦਗੀਆਂ ਬਚਾਈਏ’ ਤੇ ਗੱਲ ਕਰਦਿਆ ਪਹਿਲ ਸੰਸਥਾ ਤੋਂ ਬਗੇਸ਼ਵਰ ਸਿੰਘ ਨੇ ਪਹਿਲ ਦੇ ਬਾਨੀ ਪ੍ਰਧਾਨ ਪ੍ਰੋਫੈਸਰ ਲਖਬੀਰ ਸਿੰਘ ਨੂੰ ਯਾਦ ਕਰਦੇ ਹੋਏ ਖੂਨਦਾਨ ਨੂੰ ਇਕ ਰੱਬੀ ਕਾਰਜ ਆਖਿਆ। 100 ਤੋਂ ਵੱਧ ਵਾਰ ਖੂਨਦਾਨ ਕਰਨ ਵਾਲੇ ਖੂਨਦਾਨੀ ਐਮ ਐਸ ਥਾਪਰ ਤੇ ਜਤਿੰਦਰ ਸੋਨੀ ਨੇ ਵੀ ਖੂਨਦਾਨੀਆਂ ਨੂੰ ਉਤਸ਼ਾਹਿਤ ਕੀਤਾ ਤੇ ਜਤਿੰਦਰ ਸੋਨੀ ਵੱਲੋਂ ਅੱਜ ਦੇ ਖੂਨਦਾਨੀਆਂ ਨੂੰ ਖ਼ਾਸ ਪੁਰਸਕਾਰ ਵੀ ਦਿੱਤੇ। ਅਸ਼ਵਨੀ ਪਰਾਸ਼ਰ, ਦੀਪਕ ਪੌਲ, ਤ੍ਰਿਸ਼ਲਾ ਸ਼ਰਮਾ, ਪ੍ਰਧਾਨ ਪਹਿਲ  ਪ੍ਰਿੰਸੀਪਲ ਹਰਵਿੰਦਰ ਕੌਰ, ਸਕੱਤਰ ਜਤਿੰਦਰ ਪਾਲ ਸਿੰਘ ਨੂੰ ਵੀ ਸਨਮਾਨਿਤ ਕੀਤਾ, ਜੋ ਕਿ ਹਮੇਸ਼ਾ ਇਸ ਮੁਹਿੰਮ ਵਿਚ ਅੱਗੇ ਵੱਧ ਕੇ ਕੰਮ ਕਰਦੇ ਰਹੇ ਨੇ। ਅੱਜ ਦੇ ਕੈਂਪ ਵਿੱਚ ਉਨੱਤਰ (69) ਲੋਕਾਂ ਨੇ ਖੂਨਦਾਨ ਕੀਤਾ ਜਿਸ ਵਿਚ 35 ਜਣਿਆਂ ਨੇ ਪਹਿਲੀ ਵਾਰ ਖੂਨਦਾਨ ਕਰਕੇ ਇਸ ਮੁਹਿੰਮ ਵਿਚ ਪਹਿਲ ਕੀਤੀ। ਸਿਵਿਲ ਸਰਜਨ ਜਲੰਧਰ ਡਾਕਟਰ ਰਮਨ ਸ਼ਰਮਾ ਤੇ ਸੀਨੀਅਰ ਡਾਕਟਰ ਸ਼ੁਸ਼ਮਾ ਚਾਵਲਾ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਪਹੁੰਚੀਆਂ ਸੰਸਥਾਵਾਂ ਵਿੱਚ ਰੋਟਰੈਕਟ ਤੋਂ ਸ੍ਰਿਸ਼ਟੀ, ਰੈੱਡ ਕਰਾਸ ਸੋਸਾਇਟੀ ਦੇ ਸਕੱਤਰ ਇੰਦਰਦੇਵ ਸਿੰਘ ਮਿਨਹਾਸ ਵੱਲੋਂ ਹਾਈਜੀਨ  ਕਿੱਟਾਂ ਦਿੱਤੀਆਂ ਗਈਆਂ। , ਅਰਦਾਸ,  ਯੂਥ, ਥੈਲੇਸੀਮੀਆ ਵੈਲਫੇਅਰ ਸੋਸਾਇਟੀ, ਐਚ ਐਮ ਵੀ ਕਾਲਜ, ਨਿਰੰਕਾਰੀ ਮੰਡਲ ਨੇ ਵੀ ਬਹੁਤ ਯੋਗਦਾਨ ਪਾਇਆ। ਪ੍ਰਧਾਨ ਪਹਿਲ ਪ੍ਰਿੰਸੀਪਲ ਹਰਵਿੰਦਰ ਕੌਰ ਨੇ ਸਭ ਦਾ ਧੰਨਵਾਦ ਕੀਤਾ। ਮੰਚ ਸੰਚਾਲਨ ਮੋਹਿਤ ਰੂਬਲ ਨੇ ਬਾਖ਼ੂਬੀ ਕੀਤਾ।

Leave a Reply

Your email address will not be published. Required fields are marked *