3 ਛੋਟੀਆਂ ਕਵਿਤਾਵਾਂ ਤੇ ਬੁਝਾਰਤਾਂ- ਹਰਜਿੰਦਰ ਕੌਰ

ਰੰਗ -ਬਰੰਗੇ ਗੁਬਾਰੇ
ਰੰਗ ਬਰੰਗੇ ਗੁਬਾਰੇ
ਲੱਗਦੇ ਸਭ ਨੂੰ ਪਿਆਰੇ।
ਲਾਲ ਰੰਗ ਮੇਰੇ ਮਨ ਨੂੰ ਭਾਉਂਦਾ,
ਅੰਬਰੀ ਵਿੱਚ ਉਡਾਰੀ ਲਾਉਂਦਾ।
ਚਿੱਟਾ ਜਿਉਂ ਦੁੱਧ ਜਿਹਾ ਲੱਗੇ
ਫੜ ਕੇ ਦੌੜਾਂ ਸਭ ਤੋਂ ਅੱਗੇ।
ਪੀਲਾ ਦੇਖ ਕੇ ਆਵੇ ਲੋਰ,
ਜੀ ਕਰੇ ਮੈਂ ਲੈ ਲਾਂ ਹੋਰ।
ਨੀਲਾ ਜਿਉਂ ਅਸਮਾਨੀਂ ਛਾਏ,
ਉੱਚਾ ਉੱਚਾ ਉੱਡਦਾ ਜਾਏ।
ਗੁਲਾਬੀ ਹਰੇ ਦਾ ਕੀ ਕਹਿਣਾ,
ਬੱਚਿਆਂ ਲਈ ਇਹ ਸਸਤਾ ਗਹਿਣਾ।

ਸਬਜ਼ੀ ਵਾਲਾ
ਸਬਜ਼ੀ ਵਾਲਾ, ਆਇਆ ਹੈ,
ਦੋਖੋ ਕੀ ਕੁਝ ਲਿਆਇਆ ਹੈ?
ਆਲੂ ਪਿਆਜ਼ ਨੇ ਗੋਲ ਗੋਲ
ਦਿੰਦਾ ਜਾਵੇ ਤੋਲ ਤੋਲ
ਗੋਭੀ ਗਾਜ਼ਰ ਕਦੂ ਉਸਦੇ ਕੋਲ
ਕਿੰਨਾ ਲੈਣਾ ਜਲਦੀ ਬੋਲ।
ਅਦਰਕ, ਲਸਣ, ਧਨੀਆ ਹਰਾ,
ਥੋੜਾ ਥੋੜਾ ਲੈ ਜਾਓ ਜਰਾ।
ਸ਼ਲਗਮ, ਪਾਲਕ, ਵੀ ਲੈਣੇ ਹੋਰ,
ਛੇਤੀ-ਛੇਤੀ ਸਾਨੂੰ ਤੋਰ।

ਮੇਰੀ ਗੁੱਡੀ
ਮੇਰੀ ਗੁੱਡੀ ਬੜੀ ਪਿਆਰੀ,
ਲਾਡ-ਪਿਆਰ ਨਾਲ ਹੈ ਪਾਲੀ
ਮਿੱਠਾ ਬੋਲੇ, ਨਾ ਕਾਹਲੀ।
ਪਾ ਦਿੱਆਂ, ਮੈਂ ਲਾਲ ਸਾੜੀ,
ਬਣਾ ਦੇਵਾਂ ਸੋਹਣੀ ਲਾੜੀ।
ਮਾਰੋ ਸਾਰੇ ਜ਼ੋਰ ਦੀ ਤਾੜੀ
ਮਾਰੋ ਸਾਰੇ ਜ਼ੋਰ ਦੀ ਤਾੜੀ। ਬੁਝਾਰਤਾਂ

 1. ਟਿਮਟਿਮ-ਟਿਮਟਿਮ ਕਰਦੇ, ਦਿਨ ’ਚ ਛੁਪਦੇ ਰਾਤ ਨੂੰ ਲੱਭਦੇ।
 2. ਨਾ ਕਦੇ ਖਾਂਦੀ, ਨਾ ਕਦੇ ਸੌਂਦੀ। ਸਾਨੂੰ ਸਭ ਨੂੰ ਰੋਜ਼ ਜਗਾਉਂਦੀ।
 3. ਕਿਤਾਬਾਂ, ਕਾਪੀਆਂ ਵਿੱਚ ਮੈਂ ਪਾਉਂਦਾ,
  ਸਕੂਲ ਜਾਂਵਾਂ ਤਾਂ ਮੋਢੇ ਟੰਗਦਾ।
 4. ਬਾਹਰੋਂ ਹਰਾ ਅੰਦਰੋਂ ਲਾਲ, ਫਲ ਹੈ ਬੱਚਿਓ ਨਹੀਂ ਕੋਈ ਬਾਲ।
 5. ਅਨੇਕਾਂ ਕੰਮ ਆਵੇ ਜੋ, ਸਭ ਦੀ ਪਿਆਸ ਬੁਝਾਵੇ ਜੋ।
 6. ਕੱਟਦਾ ਜਾਵਾਂ, ਸਿਉਂਦਾ ਜਾਵਾਂ, ਪੋਸਾਕਾਂ ਬਣਾ ਕੇ ਢੇਰ ਲਗਾਵਾਂ।
 7. ਤਿੰਨ ਬਾਂਹਵਾਂ ਦਾ ਇਹ ਹੈ ਯੰਤਰ, ਚੱਲੇ ਤਾਂ ਗਰਮੀ ਹੋ ਜਾਵੇ ਛੂਮੰਤਰ।
 8. ਪੀਕੇ ਹੋਵੇ ਤੇਜ਼ ਬੁੱਧ, ਚਿੱਟਾ ਪਾਣੀ ਸਭ ਤੋਂ ਸ਼ੁੱਧ।
 9. ਆਸ ਪਾਸ ਰਹੇ ਹਰ ਦਮ, ਨਾ ਹੋਵੇ ਤਾਂ ਘੁੱਟ ਜਾਏ ਦਮ।
 10. ਤੱਪਦਾ ਹਾਂ, ਚਮਕਦਾ ਹਾਂ, ਪੂਰਵ ਵਲੋਂ ਨਿਕਲਕੇ ਪੱਛਮ ਵੱਲ ਛਿਪਦਾ ਹਾਂ।
 11. ਗਰਮੀ ਵਿੱਚ ਕੰਮ ਇਹ ਆਵੇ। ਬਿਨਾਂ ਬਿਜਲੀ ਦੇ ਹਵਾ ਚਲਾਵੇ।
 12. ਤਾਰੇ 2. ਘੜੀ, 3. ਬਸਤਾ, 4. ਹਦਵਾਣਾ, 5. ਪਾਣੀ, 6. ਦਰਜ਼ੀ, 7. ਪੱਖਾ, 8. ਦੁੱਧ, 9. ਹਵਾ 10. ਸੂਰਜ, 11. ਪੱਖੀ

ਹਰਜਿੰਦਰ ਕੌਰ
ਹੈੱਡ ਟੀਚਰ ਬੱਸੀ ਮਰੂਫ
ਪਿੰਡ ਅਦੋਵਾਲ ਡਾਕਖਾਨਾ ਹਰਿਆਣਾ
ਸੰਪਰਕ ਮੋਬਾ 9464288784

Leave a Reply

Your email address will not be published. Required fields are marked *