ਏ.ਐੱਸ. ਆਈ. ਨੇ ਕੀਤਾ ਪਤਨੀ ਦਾ ਕਤਲ

ਪਟਿਆਲਾ : ਪੁਲਸ ਲਾਈਨ ਪਟਿਆਲਾ ਦੇ ਕੁਆਰਟਰਾਂ ਵਿਚ ਰਹਿ ਰਹੇ ਇਕ ਏ. ਐੱਸ. ਆਈ. ਵਲੋਂ ਆਪਣੀ ਪਤਨੀ ਦਾ ਗੋਲ਼ੀ ਮਾਰ ਕੇ ਕਤਲ ਕਰ ਦਿੱਤਾ। ਪਤਨੀ ਦਾ ਕਤਲ ਕਰਨ ਤੋਂ ਬਾਅਦ ਏ. ਐੱਸ. ਆਈ. ਵਲੋਂ ਖ਼ੁਦ ਨੂੰ ਵੀ ਗੋਲੀ ਮਾਰ ਲਈ ਗਈ, ਜਿਸ ਕਾਰਨ ਉਹ ਗੰਭੀਰ ਜ਼ਖਮੀ ਹੋ ਗਿਆ। ਏ. ਐੱਸ. ਆਈ. ਦੀ ਪਹਿਚਾਣ ਦਵਿੰਦਰ ਸਿੰਘ ਵਜੋਂ ਹੋਈ ਹੈ। ਮਿਲੀ ਜਾਣਕਾਰੀ ਮੁਤਾਬਕ ਏ. ਐੱਸ. ਆਈ. ਪਹਿਲਾਂ ਆਪਣੀ ਪਤਨੀ ਨੂੰ ਗੋਲੀ ਮਾਰ ਦਿੱਤੀ ਅਤੇ ਬਾਅਦ ਵਿਚ ਆਪਣੇ ਆਪ ਨੂੰ ਗੋਲੀ ਮਾਰ ਲਈ।

ਪਤਨੀ ਦਾ ਨਾਮ ਸੁਮਨ ਹੈ। ਫਿਲਹਾਲ ਪੁਲਸ ਵੱਲੋਂ ਅਜੇ ਤਕ ਇਸ ਮਾਮਲੇ ਵਿਚ ਪੁਸ਼ਟੀ ਨਹੀਂ ਕੀਤੀ ਜਾ ਰਹੀ ਕਿ ਦਵਿੰਦਰ ਸਿੰਘ ਕਿੱਥੇ ਤਾਇਨਾਤ ਸੀ  ਅਤੇ ਉਸ ਦੀ ਉਮਰ ਕਿੰਨੀ ਹੈ। ਅਜੇ ਤਕ ਇਹ ਵੀ ਪਤਾ ਨਹੀਂ ਲੱਗ ਸਕਿਆ ਹੈ ਕਿ ਏ. ਐੱਸ. ਆਈ. ਵਲੋਂ ਪਤਨੀ ਨੂੰ ਗੋਲੀ ਮਾਰ ਕੇ ਕਤਲ ਕਿਉਂ ਕੀਤਾ ਗਿਆ ਹੈ।

Leave a Reply

Your email address will not be published. Required fields are marked *