ਸਰੋਵਰ ’ਚ ਡੁੱਬਣ ਨਾਤਲ ਤਿੰਨ ਬੱਚਿਆਂ ਦੀ ਮੌਤ

ਗੁਰੂਹਰਸਹਾਏ:  ਹਲਕਾ ਗੁਰੂਹਰਸਹਾਏ ਦੇ ਨਜ਼ਦੀਕੀ ਪਿੰਡ ਸ਼ੇਰ ਮੁਹੰਮਦ ਦੇ ਗੁਰਦੁਆਰਾ ਨਾਨਕ ਸਰ ਸਾਹਿਬ ’ਚ ਸਰੋਵਰ ’ਚ ਨਹਾਉਣ ਗਏ ਤਿੰਨ ਮਾਸੂਮ ਬੱਚਿਆਂ ਦੀ ਪਾਣੀ ’ਚ ਡੁੱਬਣ ਕਾਰਣ ਮੌਤ ਹੋ ਗਈ। ਮ੍ਰਿਤਕ ਬੱਚਿਆਂ ’ਚ 2 ਲੜਕੀਆਂ ਅਤੇ 1 ਲੜਕਾ ਸ਼ਾਮਲ ਸੀ। ਮ੍ਰਿਤਕਾਂ ਦੀ ਪਹਿਚਾਣ ਹਰਪ੍ਰੀਤ ਸਿੰਘ (9) ਪੁੱਤਰ ਜਸਵੀਰ ਸਿੰਘ ਵਾਸੀ ਦਰੋਗਾ, ਪ੍ਰਿਯਾ (11) ਪੁੱਤਰੀ ਜਸਵਿੰਦਰ ਸਿੰਘ ਵਾਸੀ ਸੁਖੇਰਾ ਬੋਦਲਾ, ਸੀਰਤ (10) ਪੁੱਤਰੀ ਪੂਰਨ ਸਿੰਘ ਵਾਸੀ ਛੋਟੇ ਜੰਡ ਵਾਲੇ ਝੁੱਗੇ ਗੁਰੂਹਰਸਾਏ ਵਜੋਂ ਹੋਈ ਹੈ। ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਡੀ.ਐੱਸ.ਪੀ. ਜਲਾਲਾਬਾਦ ਸੁਬੇਗ ਸਿੰਘ, ਤਹਿਸੀਲਦਾਰ ਜਲਾਲਾਬਾਦ , ਥਾਣਾ ਅਮੀਰ ਖਾਸ ਦੀ ਪੁਲਸ ਨੇ  ਮੌਕੇ ’ਤੇ ਪਹੁੰਚ ਗਈ। ਮਿਲੀ ਜਾਣਕਾਰੀ ਅਨੁਸਾਰ ਜਸਵੀਰ ਸਿੰਘ ਵਾਸੀ ਦਰੋਗਾ ਜਿਸਦੀਆਂ ਭੈਣਾ ਜੋ ਕਿ ਸੁਖੇਰਾ ਬੋਦਲਾ ਅਤੇ ਛੋਟੇ ਜੰਡ ਵਾਲਾ ’ਚ ਵਿਆਹੀਆਂ ਹੋਈਆ ਹਨ ਆਪਣੇ ਪਿੰਡ ਦਰੋਗਾ ਆਈਆਂ ਹੋਈਆ ਸਨ।

ਅੱਜ ਸਵੇਰ ਸਮੇਂ ਸਾਰਾ ਪਰਿਵਾਰ ਸ਼ੇਰ ਮੁਹੰਮਦ ਨਜ਼ਦੀਕ ਝੋਨਾ ਲਗਾ ਰਿਹਾ ਸੀ ਤਾਂ ਉਨ੍ਹਾਂ ਦੇ ਬੱਚੇ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਚਲੇ ਗਏ ਅਤੇ ਬੱਚੇ ਅਚਾਨਕ ਨਹਾਉਣ ਲਈ ਸਰੋਵਰ ’ਚ ਦਾਖਲ ਹੋ ਗਏ ਅਤੇ ਸਰੋਵਰ ’ਚ ਦਾਖਲ ਹੁੰਦਿਆਂ ਹੀ ਉਨ੍ਹਾਂ ਦਾ ਪੈਰ ਤਿਲਕ ਗਿਆ ਅਤੇ ਉਹ ਡੂੰਘੇ ਪਾਣੀ ਦੇ ਸਰੋਵਰ ’ਚ ਡੁੱਬ ਗਏ। ਜਿਨ੍ਹਾਂ ਨੂੰ ਕੁੱਝ ਸਮੇਂ ਬਾਅਦ ਬਾਹਰ ਕੱਢਿਆ ਗਿਆ ਅਤੇ ਸਿਵਲ ਹਸਪਤਾਲ ’ਚ ਭੇਜ ਦਿੱਤਾ ਗਿਆ, ਜਿੱਥੇ ਡਾਕਟਰਾਂ ਵਲੋਂ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਉਧਰ ਸ਼ੇਰ ਮੁਹੰਮਦ ਦੇ ਗੁਰਦੁਆਰਾ ਸਾਹਿਬ ’ਚ ਵਾਪਰੀ ਘਟਨਾ ਤੋਂ ਬਾਅਦ ਪੂਰੇ ਇਲਾਕੇ ’ਚ ਸੋਗ ਦੀ ਲਹਿਰ ਦੌੜ ਗਈ। ਮ੍ਰਿਤਕ ਹਰਪ੍ਰੀਤ ਦੇ ਪਿਤਾ ਜਸਵੀਰ ਸਿੰਘ ਨੇ ਦੱਸਿਆ ਕਿ ਉਸ ਦੀਆਂ ਭੈਣਾਂ ਝੋਨੇ ਦੇ ਸੀਜਨ ਦੇ ਚੱਲਦਿਆਂ ਉਨ੍ਹਾਂ ਦੇ ਘਰ ਆਈਆਂ ਹੋਈਆ ਸਨ ਅਤੇ ਅੱਜ ਜਦ ਉਹ ਪਰਿਵਾਰ ਸਹਿਤ ਝੋਨਾ ਲਗਾ ਰਹੇ ਸਨ ਤਾਂ ਉਨ੍ਹਾਂ ਦੇ ਬੱਚੇ ਅਚਾਨਕ ਮੱਸਿਆ ਦੇ ਚੱਲਦਿਆਂ ਗੁਰਦੁਆਰਾ ਸਾਹਿਬ ’ਚਲੇ ਗਏ ਅਤੇ ਉਥੇ ਸਰੋਵਰ ’ਚ ਡੁੱਬਣ ਨਾਲ ਉਨ੍ਹਾਂ ਦੀ ਮੌਤ ਹੋ ਗਈ।

ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਸਥਾਨਕ ਡੀ. ਐੱਸ. ਪੀ. ਸੁਬਗ ਸਿੰਘ ਤੇ ਹੋਰ ਪ੍ਰਸ਼ਾਸਨਿਕ ਅਧਿਕਾਰੀ ਘਟਨਾ ਦੀ ਜਾਂਚ ਲਈ ਮੌਕੇ ’ਤੇ ਪਹੁੰਚੇ। ਜਿਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਸ਼ੇਰ ਮੁਹੰਮਦ ਦੇ ਗੁਰਦੁਆਰਾ ਸਾਹਿਬ ਵਿਖੇ ਬਣੇ ਸਰੋਵਰ ’ਚ ਬੱਚਿਆਂ ਦੇ ਡੁੱਬਣ ਦੀ ਸੂਚਨਾ ਮਿਲੀ ਸੀ ਅਤੇ ਜਦ ਉਨ੍ਹਾਂ ਮੌਕੇ ’ਤੇ ਦੇਖਿਆ ਤਾਂ ਤਿੰਨ ਬੱਚੇ ਮ੍ਰਿਤਕ ਪਾਏ ਗਏ ਹਨ। ਉਨ੍ਹਾਂ ਦੱਸਿਆ ਕਿ ਘਟਨਾ ਦੀ ਜਾਂਚ ਚੱਲ ਰਹੀ ਹੈ ਅਤੇ ਮ੍ਰਿਤਕਾਂ ਦੇ ਪਰਿਵਾਰ ਵਲੋਂ ਜੋ ਬਿਆਨ ਲਿਖਵਾਏ ਜਾਣਗੇ ਉਸ ਮੁਤਾਬਿਕ ਕਾਰਵਾਈ ਕੀਤੀ ਜਾਵੇਗੀ।

Leave a Reply

Your email address will not be published. Required fields are marked *