ਪੈਸਿਆਂ ਦੇ ਲਾਲਚ ਨੇ ਬਣਾ ਦਿੱਤਾ ਲੁਟੇਰੇ, ਲੁੱਟ-ਖੋਹ ਕਰਦਿਆਂ ਨੇ ਕੀਤੇ ਚਾਰ ਕਤਲ

ਫਤਹਿਗੜ੍ਹ ਸਾਹਿਬ: ਫਤਹਿਗੜ੍ਹ ਸਾਹਿਬ ਪੁਲਸ ਨੇ ਲੁੱਟਾਂ-ਖੋਹਾਂ ਕਰਨ ਤੋਂ ਬਾਅਦ ਕਤਲ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮਿਲੀ ਜਾਣਕਾਰੀ ਮੁਤਾਬਕ ਮੁਲਜ਼ਮ ਹੁਣ ਤੱਕ ਕਤਲ ਦੀਆਂ 4 ਵਾਰਦਾਤਾਂ ਨੂੰ ਅੰਜਾਮ ਦੇ ਚੁੱਕੇ ਹਨ। ਫਤਹਿਗੜ੍ਹ ਸਾਹਿਬ ਦੀ ਐੱਸ. ਐੱਸ. ਪੀ. ਡਾ. ਰਵਜੋਤ ਕੌਰ ਗਰੇਵਾਲ ਨੇ ਦੱਸਿਆ ਕਿ ਲੁੱਟ-ਖੋਹ ਦੇ ਮਾਮਲੇ ’ਚ 23 ਜੂਨ ਨੂੰ ਸਤਪਾਲ ਸਿੰਘ ਉਰਫ ਕਾਲਾ ਵਾਸੀ ਸੰਗਰੂਰ ਅਤੇ ਸੋਨੂੰ ਉਰਫ ਗੁੱਜਰ ਵਾਸੀ ਉੱਤਰ ਪ੍ਰਦੇਸ਼ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਪਾਸੋਂ ਲੁੱਟਿਆ ਹੋਇਆ ਮੋਬਾਇਲ ਬਰਾਮਦ ਕੀਤਾ ਗਿਆ ਸੀ। ਪੁਲਸ ਰਿਮਾਂਡ ਦੌਰਾਨ ਕਥਿਤ ਦੋਸ਼ੀਆਂ ਨੇ ਮੰਨਿਆ ਕਿ ਉਨ੍ਹਾਂ ਨੇ ਆਪਣੇ ਇੱਕ ਹੋਰ ਸਾਥੀ ਰਾਜ ਨਾਮਕ ਵਿਅਕਤੀ ਨਾਲ ਮਿਲਕੇ 23 ਮਈ ਦੀ ਰਾਤ ਨੂੰ ਬਸ ਸਟੈਂਡ ਫਤਹਿਗੜ੍ਹ ਸਾਹਿਬ ਵਿਖੇ ਮੋਚੀ ਦਾ ਕੰਮ ਕਰਨ ਵਾਲੇ ਸਤਪਾਲ ਉਰਫ ਬਬਲੀ ਵਾਸੀ ਬਸੀ ਪਠਾਣਾਂ ਦੇ ਗਲ ਵਿਚ ਪਰਨਾ ਪਾ ਕੇ ਉਸ ਦਾ ਕਤਲ ਕਰਨ ਮਗਰੋਂ ਨਕਦੀ ਲੁੱਟੀ ਸੀ।

ਕਤਲ ਦੀ ਵਜ੍ਹਾ ਇਹ ਸੀ ਕਿ ਸੋਨੂੰ ਦਾ ਸੱਤਪਾਲ ਨਾਲ ਕਿਸੇ ਗੱਲ ਤੋਂ ਝਗੜਾ ਹੋ ਗਿਆ ਸੀ। ਇਨ੍ਹਾਂ ਨੇ ਮੰਨਿਆ ਕਿ 14 ਅਕਤੂਬਰ 2020 ਨੂੰ ਆਨੰਦਪੁਰ ਸਾਹਿਬ ਰੇਲਵੇ ਸਟੇਸ਼ਨ ਉਪਰ ਲਵਲੀ ਦਾ ਕਤਲ ਕੀਤਾ ਸੀ। 28 ਜਨਵਰੀ 2022 ਨੂੰ ਕੀਰਤਪੁਰ ਸਾਹਿਬ ਵਿਖੇ ਰਵੀ ਨਾਮਕ ਵਿਅਕਤੀ ਦਾ ਕਤਲ ਕੀਤਾ ਸੀ। ਸਾਲ 2016 ’ਚ ਗੋਰਾ ਦਾ ਕਤਲ ਕੀਤਾ ਸੀ।

Leave a Reply

Your email address will not be published. Required fields are marked *