ਅਮਰੀਕਾ: ਸ਼ਿਕਾਗੋ ਚ ਫ੍ਰੀਡਮ ਡੇਅ ਪਰੇਡ ਦੌਰਾਨ ਹੋਈ ਫਾਇਰਿੰਗ, 9 ਦੀ ਮੌਤ, 57 ਜ਼ਖ਼ਮੀ
ਵਾਸ਼ਿੰਗਟਨ : ਅਮਰੀਕਾ ਦੇ ਸ਼ਿਕਾਗੋ ‘ਚ ਫ੍ਰੀਡਮ ਡੇਅ ਪਰੇਡ ਦੌਰਾਨ ਫਾਇਰਿੰਗ ਦੀ ਖ਼ਬਰ ਸਾਹਮਣੇ ਆ ਰਹੀ ਹੈ। ਇਹ ਘਟਨਾ ਸ਼ਿਕਾਗੋ ਤੋਂ 25 ਮੀਲ ਦੂਰ ਸ਼ਿਕਾਗੋ ਦੇ ਉਪਨਗਰ ਹਾਈਲੈਂਡ ਪਾਰਕ ‘ਚ ਵਾਪਰੀ। NBCChicago.com ਮੁਤਾਬਕ ਗੋਲੀਬਾਰੀ ‘ਚ 9 ਲੋਕ ਮਾਰੇ ਗਏ ਤੇ 57 ਹੋਰ ਜ਼ਖਮੀ ਹੋ ਗਏ। ਲੇਕ ਕਾਊਂਟੀ ਸ਼ੈਰਿਫ ਦੇ ਆਫਿਸ ਨੇ ਇਹ ਜਾਣਕਾਰੀ ਦਿੱਤੀ ਹੈ। ਆਫਿਸ ਨੇ ਲੋਕਾਂ ਨੂੰ ਇਲਾਕੇ ਤੋਂ ਦੂਰ ਜਾਣ ਲਈ ਕਿਹਾ ਤਾਂ ਜੋ ਪੁਲਸ ਆਪਣਾ ਕੰਮ ਕਰ ਸਕੇ। ਪੁਲਸ ਮੁਤਾਬਕ 2 ਵਿਅਕਤੀਆਂ ਨੇ ਗੋਲੀਆਂ ਚਲਾਈਆਂ। ਦੱਸਿਆ ਜਾਂਦਾ ਹੈ ਕਿ ਪਰੇਡ ਸਵੇਰੇ 10 ਵਜੇ ਸ਼ੁਰੂ ਹੋਈ ਪਰ ਗੋਲੀਬਾਰੀ ਕਾਰਨ 10 ਮਿੰਟ ਬਾਅਦ ਪਰੇਡ ਨੂੰ ਰੋਕ ਦਿੱਤਾ ਗਿਆ।