ਗੁਰਦੁਆਰਾ ਭਾਈ ਬਾਲਾ ਜੀ ਦੇ ਅੰਦਰ ਭੰਨਤੋੜ ਕਰਨ ਵਾਲੇ ਨੂੰ ਭੇਜਿਆ ਜੇਲ੍ਹ

ਕੋਟਕਪੂਰਾ : ਬੀਤੇ ਦਿਨੀਂ ਥਾਣਾ ਸਦਰ ਕੋਟਕਪੂਰਾ ਦੇ ਪਿੰਡ ਪੰਜਗਰਾਈ ਕਲਾਂ ਦੇ ਗੁਰਦੁਆਰਾ ਭਾਈ ਬਾਲਾ ਜੀ ਦੇ ਅੰਦਰ ਸਥਿਤ ਬਾਬਾ ਜਲੌਰ ਸਿੰਘ ਯਾਦਗਾਰੀ ਪਾਰਕ ਦੀਆਂ ਲਾਈਟਾਂ ਦੀ ਭੰਨਤੋੜ ਕਰਨ ਦੀ ਘਟਨਾ ਦੇ ਮੁਲਜ਼ਮ ਨੂੰ ਪੁਲਿਸ ਵੱਲੋਂ ਗਿ੍ਫ਼ਤਾਰ ਕਰ ਕੇ ਮਾਮਲਾ ਦਰਜ ਕੀਤਾ ਗਿਆ ਸੀ, ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕਰਨ ‘ਤੇ ਅਦਾਲਤ ਵੱਲੋਂ ਉਸ ਨੂੰ ਜੂਡੀਸ਼ੀਅਲ ਹਿਰਾਸਤ ਵਿਚ ਭੇਜ ਦਿੱਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਹਾਇਕ ਥਾਣੇਦਾਰ ਸੁਖਦੇਵ ਸਿੰਘ ਇੰਚਾਰਜ ਚੌਂਕੀ ਪੰਜਗਰਾਈ ਕਲਾਂ ਨੇ ਦੱਸਿਆ ਕਿ ਇਸ ਘਟਨਾ ਦੇ ਆਰੋਪੀ ਭਿੰਦਰ ਸਿੰਘ ਵਾਸੀ ਪੰਜਗਰਾਈ ਕਲਾਂ ਖਿਲਾਫ ਥਾਣਾ ਸਦਰ ਕੋਟਕਪੂਰਾ ਵਿਖੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਮਾਮਲਾ ਦਰਜ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਉਸ ਨੂੰ ਮਾਣਯੋਗ ਅਦਾਲਤ ‘ਚ ਪੇਸ਼ ਕੀਤਾ ਗਿਆ, ਜਿੱਥੋਂ ਉਸ ਨੂੰ ਜੇਲ੍ਹ ‘ਚ ਭੇਜ ਦਿੱਤਾ ਗਿਆ।

Leave a Reply

Your email address will not be published. Required fields are marked *