ਛੇਤੀ ਹੀ 5 ਹਜ਼ਾਰ ਆਂਗਨਵਾੜੀ ਵਰਕਰਾਂ ਦੀ ਭਰਤੀ ਹੋਵੇਗੀ: ਬਲਜੀਤ ਕੌਰ

ਮਲੋਟ-  ਮਲੌਟ ਸ਼ਹਿਰ ਨੂੰ ਹਰਿਆਭਰਿਆ ਬਨਾਉਣ ਦੇ ਮਕਸਦ ਨਾਲ ਮਲੌਟ ਦੀ  ਸੋਸ਼ਲ ਵਰਕਰ ਐਸੋਸ਼ੀਏਸ਼ਨ ਪੰਜਾਬ  ਵਲੋਂ ਪਿਛਲੇ  ਕਈ ਸਾਲਾਂ  ਮਲੋਟ ਸ਼ਹਿਰ  ਵਿਚੋਂ  ਲੰਘਦੇ ਦਿਲੀ- ਫਾਜਲਿਕਾ ਉਪਰ  ਪੌਦੇ ਲਗਾਉਣ ਦਾ  ਕੰਮ ਜਾਰੀ ਹੈ। ਅੱਜ ਸੰਸਥਾ ਵੱਲੋਂ  ਮੇਕ ਮਲੋਟ ਕਲੀਨ ਐਂਡ ਗਰੀਨ ਦਾ ਆਗਾਜ਼ ਕਰਨ ਲਈ ਹਲਕਾ ਮਲੌਟ ਤੋਂ ਵਿਧਾਇਕ ਅਤੇ ਕੈਬਨਿਟ  ਮੰਤਰੀ ਡਾਕਟਰ ਬਲਜੀਤ ਕੌਰ ਪੁਜੇ।  ਜਿਨ੍ਹਾਂ ਨੇ ਇਸ ਮੁਹਿੰਮ ਦਾ ਆਗਾਜ਼ ਕਰਦੇ ਹੋਏ ਕਿਹਾ ਕਿ  ਸੰਸਥਾ ਵੱਲੋਂ ਕੀਤਾ ਇਹ ਉਪਰਾਲਾ ਇਕ ਸ਼ਲਾਘਾਯੋਗ ਕਦਮ ਹੈ ਉਣਾ ਕਿਹਾ ਕਿ ਜਿਥੇ ਵੀ ਇਨ੍ਹਾਂ ਨੂੰ ਸਰਕਾਰ ਦੀ ਜਾ ਮੇਰੇ ਸਹਿਯੋਗ ਦੀ ਜੁਰੂਰਤ ਹੋਵੇਗੀ ਮੈਂ ਹਾਜਰ ਹਾਂ।

ਇਸ ਮੌਕੇ ਪੰਜਾਬ ਦੀ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਕਿਹਾ ਕਿ ਮੁਸਲਮਾਨ ਅਤੇ  ਕ੍ਰਿਸ਼ਚਨ ਭਾਈਚਾਰੇ ਲਈ ਪੰਜਾਬ ਸਰਕਾਰ ਜਲਦ ਤੋਂ ਮੈਡੀਕਲ ਕਾਲਜ ਮਲੇਰਕੋਟਲਾ ਅਤੇ ਗੁਰਦਾਸਪੁਰ ਵਿਚ ਖੇਤੀਬਾੜੀ ਕਾਲਜ ਖੋਲੇ ਜਾ ਰਹੇ ਹਨ ਅਤੇ ਜਲਦ  5 ਹਜਾਰ ਆਂਗਣਵਾੜੀ ਵਰਕਰਾ ਦੀ ਭਰਤੀ ਕੀਤੀ ਜਾ ਰਹੀ ਹੈ

Leave a Reply

Your email address will not be published. Required fields are marked *