ਦੋ ਬੰਦੇ ਮਾਰਨ ਨਾਲ ਮੇਰੇ ਪੁੱਤ ਵਾਪਸ ਨਹੀਂ ਆਵੇਗਾ ਪਰ ਪੰਜਾਬ ’ਚ ਗੈਂਗਸਟਰ ਕਲਚਰ ਖ਼ਤਮ ਹੋਵੇ: ਬਲਕੌਰ ਸਿੰਘ

ਮਾਨਸਾ: ਮਰਹੂਮ ਨੌਜਵਾਨ ਪੰਜਾਬੀ ਗਾਇਕ ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਸਿੱਧੂ ਅੱਜ ਸਵੇਰੇ ਮੂਸਾ ਪਿੰਡ ਤੋਂ ਅੰਮ੍ਰਿਤਸਰ ਦੇ ਸਿਵਲ ਹਸਪਤਾਲ ਪੁੱਜੇ। ਉਥੇ ਅੱਜ ਪੰਜਾਬੀ ਗਾਇਕ ਦੇ ਦੋ ਕਾਤਲਾਂ ਸ਼ੂਟਰ ਜਗਰੂਪ ਸਿੰਘ ਰੂਪਾ ਅਤੇ ਮਨਪ੍ਰੀਤ ਸਿੰਘ ਮੰਨੂ ਕੁੱਸਾ ਦਾ ਪੋਸਟਮਾਰਟਮ ਹੋਣਾ ਹੈ। ਬਲਕੌਰ ਸਿੰਘ ਸਿੱਧੂ ਆਪਣੇ ਪੁੱਤਰ ਦੇ  ਕਾਤਲਾਂ ਦੀ ਸ਼ਨਾਖਤ ਲਈ ਗਏ ਤਾਂ ਜੋ ਪਤਾ ਲੱਗ ਸਕੇ ਕਿ ਪੁਲੀਸ ਵੱਲੋਂ ਜਿਹੜੇ ਗੈਂਗਸਟਰਾਂ ਨੂੰ ਕੱਲ੍ਹ ਮੁਕਾਬਲੇ ਦੌਰਾਨ ਮਾਰ ਮੁਕਾਇਆ ਹੈ, ਉਹ ਸੱਚ ਮੁੱਚ ਮੰਨੂ ਕੁੱਸਾ ਅਤੇ ਜਗਰੂਪ ਰੂਪਾ ਹੀ ਹਨ। ਸਿੱਧੂ ਮੂਸੇਵਾਲਾ ‌ਦੇ ਤਾਇਆ ਚਮਕੌਰ ਸਿੰਘ ਸਿੱਧੂ ਨੇ ਦੱਸਿਆ ਕਿ ਬਲਕੌਰ ਸਿੰਘ ਸ਼ੂਟਰਾਂ ਦੀ ਸ਼ਨਾਖਤ ਲਈ ਹੀ ਗਏ ਹਨ।ਮੀਡੀਆ ਨਾਲ ਗੱਲਬਾਤ ਕਰਦਿਆਂ ਬਲਕੌਰ ਸਿੰਘ ਨੇ ਕਿਹਾ ਕਿ ਇਹ ਗੈਂਗਸਟਰਾਂ ਵਿਰੁੱਧ ਲੜਾਈ ਦੀ ਸ਼ੁਰੂਆਤ ਹੈ। ਦੋ ਬੰਦਿਆਂ ਨੂੰ ਮਾਰਨ ਨਾਲ ਉਨ੍ਹਾਂ ਦਾ ਪੁੱਤਰ ਵਾਪਸ ਨਹੀਂ ਆਵੇਗਾ। ਉਨ੍ਹਾਂ ਕਿਹਾ ਕਿ ਉਹ ਉਦੋਂ ਹੀ ਸੰਤੁਸ਼ਟ ਹੋਣਗੇ, ਜਦੋਂ ਪੰਜਾਬ ਵਿੱਚ ਗੈਂਗਸਟਰ ਕਲਚਰ ਖ਼ਤਮ ਹੋਵੇਗਾ।

Leave a Reply

Your email address will not be published. Required fields are marked *