ਪੰਜਾਬ ਸਰਕਾਰ ਵੱਲੋਂ ਪ੍ਰਮਾਣ ਪੱਤਰ ਨਾਲ ਸਨਮਾਨਿਤ ਕੀਤੀਆਂ ਜਾਣ ਵਾਲੀਆਂ ਸ਼ਖਸੀਅਤਾਂ ਦੀ ਸੂਚੀ ਜਾਰੀ

ਚੰਡੀਗੜ੍ਹ: ਪੰਜਾਬ ਸਰਕਾਰ ਵੱਲੋਂ ਵੱਖ-ਵੱਖ ਖੇਤਰਾਂ ਵਿੱਚ ਸ਼ਲਾਘਾਯੋਗ ਕਾਰਜ ਕਰਨ ਵਾਲੀਆਂ 7 ਸ਼ਖਸੀਅਤਾਂ ਨੂੰ ਪੰਜਾਬ ਸਰਕਾਰ ਪ੍ਰਮਾਣ-ਪੱਤਰ 2022 ਨਾਲ ਸਨਮਾਨਿਤ ਕਰਨ ਲਈ ਚੁਣਿਆ ਗਿਆ ਹੈ।
ਅੱਜ ਇਥੇ ਇਹ ਜਾਣਕਾਰੀ ਦਿੰਦਿਆਂ ਪੰਜਾਬ ਸਰਕਾਰ ਦੇ ਬੁਲਾਰੇ ਨੇ ਦੱਸਿਆ ਕਿ ਇੰਨ੍ਹਾਂ ਸ਼ਖਸੀਅਤਾਂ ਨੂੰ ਪੰਜਾਬ ਸਰਕਾਰ ਪ੍ਰਮਾਣ ਪੱਤਰ ਨਾਲ ਸਨਮਾਨਿਤ ਕਰਨ ਲਈ ਗੋਲਡ ਮੈਡਲ, ਸ਼ਾਲ ਅਤੇ ਹਸਤਾਖਰ ਕੀਤਾ ਪ੍ਰਮਾਣ ਪੱਤਰ ਦਿੱਤਾ ਜਾਵੇਗਾ।
ਸਨਮਾਨਿਤ ਹੋਣ ਵਾਲੀਆਂ ਸ਼ਖਸੀਅਤਾਂ ਵਿੱਚ ਸ੍ਰੀ ਰਮੇਸ਼ ਕੁਮਾਰ ਮੇਹਤਾ ਪੁੱਤਰ ਸ੍ਰੀ ਪ੍ਰਕਾਸ਼ ਚੰਦ ਵਾਸੀ ਕਿਲ੍ਹਾ ਰੋਡ ਬੰਦ ਗਲੀ, ਬਠਿੰਡਾ, ਸ੍ਰੀ ਪ੍ਰਾਣ ਸੱਭਰਵਾਲ ਪੁੱਤਰ ਸਵ. ਭਗਤ ਮੁਨਸ਼ੀ ਰਾਮ ਸੱਭਰਵਾਲ ਵਾਸੀ ਸੇਵਕ ਕਲੋਨੀ ਪਟਿਆਲਾ, ਮਿਸ ਹਰਗੁਨ ਕੌਰ ਪੁੱਤਰੀ ਸ੍ਰੀ ਤੇਜਿੰਦਰ ਸਿੰਘ ਵਾਸੀ ਕੋਟ ਮਾਹਨਾ ਸਿੰਘ ਤਰਨਤਾਰਨ ਰੋਡ, ਅੰਮ੍ਰਿਤਸਰ, ਸ੍ਰੀ ਅਮਰਜੀਤ ਸਿੰਘ ਪੁੱਤਰ ਸ੍ਰੀ ਦੌਲਤ ਸਿੰਘ ਵਾਸੀ ਭਾਦਸੋਂ, ਪਟਿਆਲਾ, ਸ੍ਰੀ ਜਗਜੀਤ ਸਿੰਘ ਦਰਦੀ ਪੁੱਤਰ ਸ. ਹਰਨਾਮ ਸਿੰਘ, ਐਸ.ਐਸ.ਟੀ. ਨਗਰ, ਪਟਿਆਲਾ, ਜੈਸਮੀਨ ਕੌਰ ਪੁੱਤਰੀ ਬਲਵਿੰਦਰ ਸਿੰਘ, ਪਿੰਡ ਸਮੁੰਦੜੀਆਂ, ਰੋਪੜ ਅਤੇ ਪੰਜਾਬ ਸਰਕਾਰ ਦੇ ਪ੍ਰਸ਼ਾਸਨਿਕ ਸੁਧਾਰ ਵਿਭਾਗ ਦੇ ਸੀਨੀਅਰ ਕੰਸਲਟੈਂਟ ਸ੍ਰੀ ਜਸਮਿੰਦਰ ਪਾਲ ਸਿੰਘ ਸ਼ਾਮਿਲ ਹਨ।

Leave a Reply

Your email address will not be published. Required fields are marked *