ਪਟਿਆਲਾ ’ਚ ਵੱਡਾ ਕਣਕ ਘਪਲਾ, ਮੁਲਜ਼ਮ ਪਰਿਵਾਰ ਸਮੇਤ ਵਿਦੇਸ਼ ਹੋਇਆ ਫਰਾਰ

ਸਿੰਬਲ ਫ਼ੋਟੋ

ਪਟਿਆਲਾ : ਪਟਿਆਲਾ ਵਿਚ ਪਨਸਪ ਦੇ ਇਕ ਮੁਲਾਜ਼ਮ ’ਤੇ 3 ਕਰੋੜ 13 ਲੱਖ ਤੋਂ ਵੱਧ ਦੀ ਕਣਕ ਖੁਰਦ-ਬੁਰਦ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮੁਲਜ਼ਮ ਦਾ ਨਾਮ ਗੁਰਿੰਦਰ ਸਿੰਘ ਦੱਸਿਆ ਜਾ ਰਿਹਾ ਹੈ ਜੋ ਕਿ ਆਪਣੇ ਪਰਿਵਾਰ ਨਾਲ ਵਿਦੇਸ਼ ਫਰਾਰ ਹੋ ਗਿਆ ਹੈ। ਉਧਰ ਪਟਿਆਲਾ ਤੋਂ ਪਨਸਪ ਦੇ ਹਲਕਾ ਇੰਚਾਰਜ ਗੁਰਿੰਦਰ ਸਿੰਘ ਖ਼ਿਲਾਫ ਥਾਣਾ ਸਦਰ ਵਿਚ 17 ਤਾਰੀਖ ਨੂੰ ਇਕ ਐੱਫ. ਆਈ. ਆਰ. ਦਰਜ ਹੋਈ ਹੈ, ਜਿਹੜੀ ਕਿ ਪਨਸਪ ਦੇ ਡੀ.ਐੱਮ ਮੈਨੇਜਰ ਅਮਿਤ ਕੁਮਾਰ ਵੱਲੋਂ ਕਰਵਾਈ ਗਈ ਹੈ। ਦੱਸ ਦਈਏ ਕਿ ਜਿਸ ਗੁਦਾਮ ਵਿਚ ਇਹ ਘਪਲਾ ਹੋਇਆ ਹੈ, ਉਹ ਗੁਦਾਮ ਪਟਿਆਲਾ ਦੇਵੀਗੜ੍ਹ ਰੋਡ ’ਤੇ ਸਥਿਤ ਹੈ।

ਪਨਸਪ ਦੇ ਡੀ. ਐੱਮ ਮੈਨੇਜਰ ਅਮਿਤ ਕੁਮਾਰ ਵਾਸੀ ਪਟਿਆਲਾ ਦੀ ਸ਼ਿਕਾਇਤ ਤੋਂ ਬਾਅਦ ਦਰਜ ਕੀਤੀ ਗਈ ਐੱਫ. ਆਈ. ਆਰ. ਪਟਿਆਲਾ ਦੇ ਸਦਰ ਥਾਣਾ ਵਿਖੇ ਪਨਸਪ ਪਟਿਆਲਾ 1 ਦੇ ਇੰਚਾਰਜ ਗੁਰਿੰਦਰ ਸਿੰਘ ਖ਼ਿਲਾਫ਼ ਵੱਖ-ਵੱਖ ਧਰਾਵਾਂ ਹੇਠ ਮਾਮਲਾ ਹੋਇਆ ਹੈ। ਸਾਲ 2021 ਅਤੇ ਸਾਲ 2022-23 ਦੌਰਾਨ ਕਣਕ ਦੇ ਸਟਾਕ ਵਿਚ ਘਪਲਾ ਕੀਤਾ ਗਿਆ ਸੀ ਅਤੇ ਇਹ ਮੁਲਜ਼ਮ ਪਿਛਲੇ ਕਈ ਮਹੀਨਿਆਂ ਤੋਂ ਗੈਰ-ਹਾਜ਼ਰ ਚੱਲ ਰਿਹਾ ਸੀ ਜਿਸ ਕਰਕੇ ਜਾਂਚ ਪੜਤਾਲ ਦੌਰਾਨ ਘਪਲਾ ਕਰਨ ਦੇ ਦੋਸ਼ ਹੇਠ ਮੁਲਜ਼ਮ ਖ਼ਿਲਾਫ ਐੱਫ. ਆਈ. ਆਰ. ਪਟਿਆਲਾ ਦੇ ਥਾਣਾ ਸਦਰ ਵਿਖੇ ਦਰਜ ਕੀਤੀ ਗਈ ਹੈ।

Leave a Reply

Your email address will not be published. Required fields are marked *