ਚੰਡੀਗੜ੍ਹ ਯੂਨੀਵਰਸਿਟੀ ਤੋਂ ਬਾਅਦ ਆਈਆਈਟੀ ਬੰਬੇ ਵਿੱਚ ਵਿਦਿਆਰਥਣ ਦੀ ਇਤਰਾਜ਼ਯੋਗ ਵੀਡੀਓ ਬਣਾਈ

ਮੁੰਬਈ: ਚੰਡੀਗੜ੍ਹ ਯੂਨੀਵਰਸਿਟੀ ਵਿਚ ਇਤਰਾਜ਼ਯੋਗ ਵੀਡੀਓ ਮਾਮਲੇ ਤੋਂ ਬਾਅਦ ਆਈਆਈਟੀ ਬੰਬੇ ਵਿਚ ਇਕ ਵਿਦਿਆਰਥਣ ਦਾ ਹੋਸਟਲ ਦੇ ਪਖਾਨੇ ਵਿਚ ਵੀਡੀਓ ਬਣਾਇਆ ਗਿਆ। ਇਸ ਵਿਦਿਆਰਥਣ ਨੇ ਪੁਲੀਸ ਨੂੰ ਸ਼ਿਕਾਇਤ ਕੀਤੀ ਹੈ ਕਿ ਕੰਟੀਨ ਦੇ ਮੁਲਾਜ਼ਮ ਨੇ ਪਖਾਨੇ ਦੀ ਖਿੜਕੀ ਵਿਚੋਂ ਇਹ ਵੀਡੀਓ ਬਣਾਇਆ। ਇਹ ਘਟਨਾ ਐਤਵਾਰ ਨੂੰ ਵਾਪਰੀ। ਪੁਲੀਸ ਨੇ ਖੇਤਰ ਨੂੰ ਸੀਲ ਕਰ ਕੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਆਈਆਈਟੀ ਬੰਬੇ ਦੇ ਅਧਿਕਾਰੀਆਂ ਅਨੁਸਾਰ ਉਨ੍ਹਾਂ ਨੇ ਵੀਡੀਓ ਬਣਾਉਣ ਵਾਲੀ ਡਕਟ ਪਾਈਪ ਨੂੰ ਬੰਦ ਕਰ ਦਿੱਤਾ ਹੈ।

Leave a Reply

Your email address will not be published. Required fields are marked *