ਸਪਾਈਸਜੈੱਟ ਨੇ 80 ਪਾਇਲਟ ਛੁੱਟੀ ’ਤੇ ਭੇਜੇ

ਨਵੀਂ ਦਿੱਲੀ: ਏਅਰਲਾਈਨ ਕੰਪਨੀ ਸਪਾਈਸਜੈੱਟ ਨੇ ਮੰਗਲਵਾਰ ਨੂੰ 80 ਪਾਇਲਟਾਂ ਨੂੰ ਬਿਨਾਂ ਤਨਖਾਹਾਂ ਤੋਂ ਤਿੰਨ ਮਹੀਨਿਆਂ ਲਈ ਛੁੱਟੀ ’ਤੇ ਭੇਜ ਦਿੱਤਾ ਹੈ। ਕੰਪਨੀ ਦੇ ਗੁਜਰਾਤ ਸਥਿਤ ਹੈੱਡਕੁਆਰਟਰ ਤੋਂ ਜਾਰੀ ਬਿਆਨ ਅਨੁਸਾਰ ਕੰਪਨੀ ਨੇ ਖਰਚੇ ਘਟਾਉਣ ਲਈ ਇਹ ਆਰਜ਼ੀ ਕਦਮ ਚੁੱਕਿਆ ਹੈ। ਜ਼ਿਕਰਯੋਗ ਹੈ ਕਿ ਕੋਵਿਡ ਮਹਾਮਾਰੀ ਦੌਰਾਨ ਵੀ ਕੰਪਨੀ ਨੇ ਕਿਸੇ ਵੀ ਪਾਇਲਟ ਨੂੰ ਨੌਕਰੀ ਤੋਂ ਨਹੀਂ ਕੱਢਿਆ ਸੀ ਤੇ ਮੌਜੂਦਾ ਕਦਮ ਵੀ ਏਅਰਲਾਈਨ ਵਿੱਚ ਜਹਾਜ਼ਾਂ ਦੇ ਅਨੁਪਾਤ ਵਿੱਚ ਪਾਇਲਟਾਂ ਦੀ ਗਿਣਤੀ ਘਟਾਉਣ ਲਈ ਚੁੱਕਿਆ ਗਿਆ ਹੈ। ਇਸ ਸਬੰਧ ਵਿੱਚ ਪਾਇਲਟਾਂ ਨੇ ਕਿਹਾ ਕਿ ਕੰਪਨੀ ਦੀ ਮਾੜੀ ਆਰਥਿਕ ਹਾਲਤ ਤੋਂ ਉਹ ਜਾਣੂ ਹਨ ਪਰ 80 ਪਾਇਲਟਾਂ ਨੂੰ ਬਿਨਾਂ ਤਨਖਾਹਾਂ ਤੋਂ ਤਿੰਨ ਮਹੀਨਿਆਂ ਲਈ ਛੁੱਟੀ ’ਤੇ ਭੇਜਣ ਦੇ ਅਚਨਚੇਤ ਫੈਸਲੇ ਤੋਂ ਉਹ ਸਦਮੇ ਵਿੱਚ ਹਨ। ਉਨ੍ਹਾਂ ਕਿਹਾ ਕਿ ਕੰਪਨੀ ਨੇ ਇਹ ਭਰੋਸਾ ਨਹੀਂ ਦਿੱਤਾ ਕਿ ਜਿਨ੍ਹਾਂ ਪਾਇਲਟਾਂ ਨੂੰ ਛੁੱਟੀ ’ਤੇ ਭੇਜਿਆ ਗਿਆ ਹੈ, ਉਨ੍ਹਾਂ ਨੂੰ ਵਾਪਸ ਡਿਊਟੀ ’ਤੇ ਬੁਲਾਇਆ ਜਾਵੇਗਾ ਜਾਂ ਨਹੀਂ।

Leave a Reply

Your email address will not be published. Required fields are marked *