ਚੰਡੀਗੜ੍ਹ : ਚਲਾਨ ਕੱਟਣ ‘ਤੇ ਲੋਕ ਅਕਸਰ ਪਰੇਸ਼ਾਨ ਹੋ ਜਾਂਦੇ ਹਨ। ਸਮੱਸਿਆ ਇਸ ਗੱਲ ਦੀ ਜ਼ਿਆਦਾ ਹੁੰਦੀ ਹੈ ਕਿ ਇਸਦਾ ਭੁਗਤਾਨ ਕਿਵੇਂ ਕੀਤਾ ਜਾਵੇ। ਚੰਡੀਗੜ੍ਹ ਦੇ ਵੈਭਵ ਗੁਪਤਾ ਦਿੱਲੀ ਗਏ ਹੋਏ ਸੀ। ਦਿੱਲੀ ‘ਚ ਲਾਲ ਬੱਤੀ ਨੂੰ ਜੰਪ ਕਰਨ ‘ਤੇ ਉਸ ਦੀ ਗੱਡੀ ਦਾ ਚਲਾਨ ਹੋ ਗਿਆ। ਉਸ ਨੂੰ ਚਲਾਨ ਆਨਲਾਈਨ ਪ੍ਰਾਪਤ ਹੋਇਆ। ਹੁਣ ਵੈਭਵ ਗੁਪਤਾ ਨੂੰ ਇਸ ਗੱਲ ਦੀ ਚਿੰਤਾ ਹੈ ਕਿ ਇਸ ਨੂੰ ਕਿਵੇਂ ਭਰਿਆ ਜਾਵੇ।

ਪਹਿਲਾਂ ਇਹ ਪਰੇਸ਼ਾਨੀ ਆਉਂਦੀ ਸੀ ਕਿ ਜਿਸ ਸ਼ਹਿਰ ਵਿਚ ਚਲਾਨ ਜਾਰੀ ਹੁੰਦਾ ਸੀ, ਉੱਥੇ ਜਾ ਕੇ ਭਰਨਾ ਪੈਂਦਾ ਸੀ। ਲੋਕ ਇਸ ਨੂੰ ਲੈ ਕੇ ਚਿੰਤਤ ਰਹਿੰਦੇ ਸਨ। ਇਸ ਕਾਰਨ ਲੋਕ ਸਮਾਂ ਬਰਬਾਦ ਹੋਣ ਦੇ ਨਾਲ-ਨਾਲ ਮਾਨਸਿਕ ਤੌਰ ‘ਤੇ ਵੀ ਪਰੇਸ਼ਾਨ ਰਹਿੰਦੇ ਸੀ ਪਰ ਹੁਣ ਅਜਿਹਾ ਨਹੀਂ ਹੈ। ਕਿਉਂਕਿ ਹੁਣ ਤੁਸੀਂ ਆਸਾਨੀ ਨਾਲ ਟ੍ਰੈਫਿਕ ਚਲਾਨ ਦਾ ਪਤਾ ਲਗਾ ਸਕਦੇ ਹੋ ਜਾਂ ਮੋਬਾਈਲ ‘ਤੇ ਇਕ ਕਲਿੱਕ ਨਾਲ ਭਰ ਸਕਦੇ ਹੋ। ਸੜਕੀ ਆਵਾਜਾਈ ਤੇ ਰਾਜਮਾਰਗ ਮੰਤਰਾਲੇ ਨੇ ਚਲਾਨ ਭਰਨ ਦੀ ਸਹੂਲਤ ਆਨਲਾਈਨ ਕੀਤੀ ਹੋਈ ਹੈ।

ਤੁਹਾਡੇ ਵਾਹਨ ਦਾ ਚਲਾਨ ਹੋਇਆ ਹੈ ਜਾਂ ਨਹੀਂ, ਇੰਝ ਪਤਾ ਕਰੋ

1. ਸਭ ਤੋਂ ਪਹਿਲਾਂ ਵੈੱਬਸਾਈਟ https://echallan.parivahan.gov.in/index/accused-challan ‘ਤੇ ਕਲਿੱਕ ਕਰੋ।

2. ਇਸ ਨੂੰ ਕਲਿੱਕ ਕਰਨ ਤੋਂ ਬਾਅਦ ਤੁਹਾਡੇ ਕੋਲ ਉਪਰੋਕਤ ਸਕ੍ਰੀਨ ਖੁੱਲ੍ਹ ਜਾਵੇਗੀ।

3. ਹੁਣ ਇਸ ਵਿਚ ਜੋ ਵੀ ਪੁੱਛਿਆ ਗਿਆ ਹੈ ਉਸ ਨੂੰ ਭਰੋ। ਚਲਾਨ ਨੰਬਰ, ਵਾਹਨ ਨੰਬਰ ਜਾਂ ਡਰਾਈਵਿੰਗ ਲਾਇਸੈਂਸ ‘ਚੋਂ ਕਿਸੇ ਇਕ ਦਾ ਨੰਬਰ ਭਰਨਾ ਪਵੇਗਾ।

4. ਜੇਕਰ ਤੁਸੀਂ ਚਲਾਨ ਨੰਬਰ ਜਾਂ ਲਾਇਸੈਂਸ ਨੰਬਰ ਭਰਦੇ ਹੋ ਤਾਂ ਸਿੱਧੇ ਕੈਪਚਾ ਭਰ ਕੇ ਤੁਸੀਂ ਆਪਣੇ ਚਲਾਨ ਦਾ ਪਤਾ ਕਰ ਸਕਦੇ ਹੋ।

5. ਹੁਣ ਜੇਕਰ ਤੁਹਾਡੇ ਕੋਲ ਨਾ ਚਲਾਨ ਨੰਬਰ ਹੈ ਤੇ ਨਾ ਡਰਾਈਵਿੰਗ ਲਾਇਸੈਂਸ ਨੰਬਰ ਤਾਂ ਤੁਸੀਂ ਵਾਹਨ ਨੰਬਰ ਭਰੋ।

6. ਵਾਹਨ ਨੰਬਰ ਭਰਨ ਤੋਂ ਬਾਅਦ ਤੁਹਾਡੇ ਚੈਸੀ ਨੰਬਰ ਜਾਂ ਇੰਜਣ ਨੰਬਰ ਦੀ ਣਕਾਰੀ ਮੰਗੀ ਜਾਵੇਗੀ। ਇਹ ਜਾਣਕਾਰੀ ਤੁਹਾਡੀ ਆਰਸੀ ‘ਚ ਹੁੰਦੀ ਹੈ। ਤੁਸੀਂ ਦੋਵਾਂ ‘ਚੋਂ ਕੋਈ ਇਕ ਨੰਬਰ ਭਰੋ।

7. ਇਸ ਤੋਂ ਬਾਅਦ ਤੁਸੀਂ ਕੈਪਚਾ ਭਰਨਾ ਹੈ। ਇਸ ਨੂੰ ਭਰਨ ਤੋਂ ਬਾਅਦ ਤੁਹਾਡੇ ਚਲਾਨ ਦੀ ਡਿਟੇਲ ਤੁਹਾਨੂੰ ਮਿਲ ਜਾਵੇਗੀ।

ਭੁਗਤਾਨ ਕਰਨ ਲਈ ਇਹ ਤਰੀਕਾ ਅਪਨਾਓ

8. ਜੇਕਰ ਤੁਹਾਡੇ ਵਾਹਨ ਦਾ ਚਲਾਨ ਹੋਇਆ ਹੈ ਤੇ ਤੁਸੀਂ ਇਸ ਨੂੰ ਭਰਨਾ ਚਾਹੁੰਦੇ ਹੋ ਤਾਂ ‘ਪੇ ਨਾਓ’ ‘ਤੇ ਕਲਿੱਕ ਕਰੋ।

9. ਚਲਾਨ ਦੇ ਆਨਲਾਈਨ ਭੁਗਤਾਨ ਤੋਂ ਪਹਿਲਾਂ ਆਪਣਏ ‘ਤੇ ਭੇਜੇ ਗਏ ਓਟੀਪੀ ਨਾਲ ਅਪਣਾ ਮੋਬਾਈਲ ਨੰਬਰ ਵੈਰੀਫਾਈ ਜ਼ਰੂਰ ਕਰ ਲਓ।

10. ਅਜਿਹਾ ਕਰਨ ਤੋਂ ਬਾਅਦ ਤੁਸੀਂ ਸੰਬੰਧਤ ਸੂਬੇ ਦੇ ਈ-ਚਲਾਨ ਪੇਮੈਂਟ ਵੈੱਬਸਾਈਟ ‘ਤੇ ਚਲੇ ਜਾਓਗੇ। ਇੱਥੇ ਤੁਸੀਂ ਅਸਾਨੀ ਨਾਲ ਭੁਗਤਾਨ ਕਰ ਸਕਦੇ ਹੋ।

11. ਪੇਮੈਂਟ ਤੁਸੀਂ ਕ੍ਰੈਡਿਟ ਕਾਰਡ, ਡੈਬਿਟ ਕਾਰਡ ਜਾਂ ਇੰਟਰਨੈੱਟ ਬੈਂਕਿੰਗ ਜ਼ਰੀਏ ਵੀ ਕਰ ਸਕਦੇ ਹੋ।