ਗਾਜ਼ੀਆਬਾਦ ‘ਚ 2 ਨੌਜਵਾਨਾਂ ਨੇ ਕੁੱਤੇ ਨੂੰ ਫਾਂਸੀ ‘ਤੇ ਲਟਕਾਇਆ

ਗਾਜ਼ੀਆਬਾਦ: ਗਾਜ਼ੀਆਬਾਦ ‘ਚ ਇਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਇੱਥੇ 2 ਨੌਜਵਾਨਾਂ ਨੇ ਇਕ ਕੁੱਤੇ ਨੂੰ ਫਾਂਸੀ ‘ਤੇ ਲਟਕਾ ਦਿੱਤਾ। ਘਟਨਾ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਿਆ। ਵੀਡੀਓ ‘ਚ 2 ਨੌਜਵਾਨ ਕੁੱਤੇ ਨੂੰ ਫਾਂਸੀ ਨਾਲ ਲਟਕਾਉਂਦੇ ਨਜ਼ਰ ਆ ਰਹੇ ਹਨ। ਇਸ ਦੇ ਨਾਲ ਹੀ ਉਹ ਰੱਸੀ ਦਾ ਇਕ ਸਿਰਾ ਵੀ ਆਪਣੇ ਹੱਥਾਂ ‘ਚ ਫੜੇ ਹੋਏ ਹਨ, ਜਿਸ ਨੂੰ ਦੋਵੇਂ ਪੂਰੀ ਤਾਕਤ ਨਾਲ ਆਪਣੀ ਵੱਲ ਖਿੱਚ ਰਹੇ ਹਨ, ਜਿਸ ਨਾਲ ਕੁੱਤੇ ਦਾ ਦਮ ਘੁੱਟਣ ਲੱਗਦਾ ਹੈ।

ਘਟਨਾ ਦੇ ਸਾਹਮਣੇ ਆਉਣ ਤੋਂ ਬਾਅਦ ਪੁਲਸ ਨੇ ਵੀਡੀਓ ‘ਚ ਦਿੱਸ ਰਹੇ ਨੌਜਵਾਨਾਂ ਨੂੰ ਪੁੱਛ-ਗਿੱਛ ਲਈ ਥਾਣੇ ਬੁਲਾਇਆ। ਪੁਲਸ ਜਾਂਚ ‘ਚ ਪਤਾ ਲੱਗਾ ਕਿ ਇਹ ਮਾਮਲਾ ਟ੍ਰੋਨਿਕਾ ਸਿਟੀ ਥਾਣਾ ਖੇਤਰ ਦੇ ਇਲਾਇਚੀਪੁਰ ਪਿੰਡ ਦਾ ਹੈ। ਦੱਸਿਆ ਜਾ ਰਿਹਾ ਹੈ ਕਿ ਵਾਇਰਲ ਹੋਇਆ ਇਹ ਵੀਡੀਓ ਕਰੀਬ ਤਿੰਨ ਮਹੀਨੇ ਪੁਰਾਣਾ ਹੈ। ਉੱਥੇ ਹੀ ਮਾਮਲਾ ਪੁਲਸ ਤੱਕ ਪਹੁੰਚਣ ਤੋਂ ਬਾਅਦ ਪਿੰਡ ਵਾਲੇ ਡਰ ਗਏ। ਉਹ ਇਸ ਮਾਮਲੇ ‘ਚ ਕਿਸੇ ਨਾਲ ਗੱਲ ਨਹੀਂ ਕਰਨਾ ਚਾਹੁੰਦੇ। ਪਿੰਡ ਵਾਲਿਆਂ ਦਾ ਕਹਿਣਾ ਹੈ ਕਿ ਪਿੰਡ ਦੇ ਲੋਕ ਉਸ ਕੁੱਤੇ ਤੋਂ ਪਰੇਸ਼ਾਨ ਸਨ। ਫਿਰ ਨੌਜਵਾਨਾਂ ਨੇ ਮਿਲ ਕੇ ਉਸ ਨੂੰ ਮਾਰਨ ਦੀ ਯੋਜਨਾ ਬਣਾਈ।

Leave a Reply

Your email address will not be published. Required fields are marked *