ਘਰ ’ਚ ਦਾਖ਼ਲ ਹੋ ਕੇ ਕੁੱਟਮਾਰ ਕਰਨ ’ਤੇ ਮੁਕੱਦਮਾ ਦਰਜ

ਜੋਧਾਂ: ਪੁਲਸ ਥਾਣਾ ਜੋਧਾਂ ਵਿਖੇ ਗੁਰਸ਼ਰਨ ਸਿੰਘ ਵਾਸੀ ਢੈਪਈ ਵੱਲੋਂ ਦਿੱਤੀ ਦਰਖ਼ਾਸਤ ’ਤੇ ਕਾਰਵਾਈ ਕਰਦਿਆਂ 6-7 ਵਿਅਕਤੀਆਂ ਖ਼ਿਲਾਫ਼ ਘਰ ’ਚ ਦਾਖ਼ਲ ਹੋ ਕੇ ਕੁੱਟਮਾਰ ਕਰਨ ਅਤੇ ਧਮਕੀਆਂ ਦੇਣ ’ਤੇ ਮੁਕੱਦਮਾ ਦਰਜ ਕੀਤਾ ਗਿਆ ਹੈ। ਪੁਲਸ ਨੂੰ ਦਿੱਤੇ ਬਿਆਨਾਂ ’ਚ ਗੁਰਸ਼ਰਨ ਸਿੰਘ ਪੁੱਤਰ ਨਿਰਮਲ ਸਿੰਘ ਵਾਸੀ ਢੈਪਈ ਨੇ ਦੱਸਿਆ ਕਿ ਅਸੀਂ ਸਾਰੇ ਘਰ ’ਚ ਹੀ ਮੇਰੇ ਭਰਾ ਦੀ ਪਤਨੀ ਹਰਪ੍ਰੀਤ ਕੌਰ ਦਾ ਜਨਮਦਿਨ ਮਨਾ ਰਹੇ ਸੀ।

ਅਚਾਨਕ ਹਰਵਿੰਦਰ ਸਿੰਘ ਅਤੇ ਕੁਲਵਿੰਦਰ ਸਿੰਘ ਪੁੱਤਰ ਹਰਚੰਦ ਸਿੰਘ ਵਾਸੀ ਢੈਪਈ, ਛੀਨਾ ਵਾਸੀ ਸ਼ਹੀਦ ਭਗਤ ਸਿੰਘ ਨਗਰ ਅਤੇ 3-4 ਹੋਰ ਅਣਪਛਾਤੇ ਲੋਕਾਂ ਨੇ ਸਾਡੇ ਘਰ ਆ ਕੇ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਜਦ ਅਸੀਂ ਇਨ੍ਹਾਂ ਨੂੰ ਰੋਕਣਾ ਚਾਹਿਆ ਤਾਂ ਇਨ੍ਹਾਂ ਨੇ ਮੇਰੇ ਭਤੀਜੇ ਦਲਵੀਰ ਸਿੰਘ ਪੁੱਤਰ ਦਵਿੰਦਰ ਸਿੰਘ ਅਤੇ ਉਸ ਦੇ ਦੋਸਤ ਅਕਾਸ਼ਦੀਪ ਸਿੰਘ ਪੁੱਤਰ ਇਕਬਾਲ ਸਿੰਘ ਢੈਪਈ ਨਾਲ ਵੀ ਕੁੱਟਮਾਰ ਕੀਤੀ।

ਗੁਰਸ਼ਰਨ ਸਿੰਘ ਨੇ ਦੱਸਿਆ ਕਿ ਜਦੋਂ ਅਸੀਂ ਪੁਲਸ ਥਾਣੇ ਗਏ ਹੋਏ ਸੀ ਤਾਂ ਉਕਤ ਵਿਅਕਤੀਆਂ ਨੇ ਮੇਰੇ ਭਰਾ -ਰਜਾਈ ਦੇ ਘਰ ਦਾਖ਼ਲ ਹੋ ਕੇ ਡਰਾਇਆ-ਧਮਕਾਇਆ ਅਤੇ ਗਾਲੀ-ਗਲੋਚ ਕੀਤਾ। ਇਸ ਦੇ ਆਧਾਰ ’ਤੇ 6-7 ਵਿਅਕਤੀਆਂ ਖ਼ਿਲਾਫ਼ ਮੁਕੱਦਮਾ ਦਰਜ ਕਰ ਕੇ ਪੁਲਸ ਵੱਲੋਂ ਅਗਲੀ ਕਾਰਵਾਈ ਆਰੰਭੀ ਗਈ ਹੈ।

Leave a Reply

Your email address will not be published. Required fields are marked *