ਅਕਾਲ ਤਖ਼ਤ ਦੀ ਖ਼ੁਦਮੁਖਤਿਆਰੀ ਕਾਇਮ ਕਰਨ ਲਈ ਜਥੇਦਾਰ ਦੀ ਨਿਯੁਕਤੀ ਸ਼੍ਰੋਮਣੀ ਕਮੇਟੀ ਦੀ ਬਜਾਏ ਸਿੱਖ ਪੰਥ ਕਰੇ : ਇੰਟਰਨੈਸ਼ਨਲ ਸਿੱਖ ਕਨਫੈਡਰੇਸ਼ਨ

ਚੰਡੀਗੜ੍ਹ : ਇੰਟਰਨੈਸ਼ਨਲ ਸਿੱਖ ਕਨਫੈਡਰੇਸ਼ਨ, ਕੇਂਦਰੀ ਸਿੰਘ ਸਭਾ ਅਤੇ ਇੰਸਟੀਚਿਊਟ ਆਫ ਸਿੱਖ ਸਟੱਡੀਜ਼ ਵੱਲੋਂ ਕਰਵਾਈ ਗੋਸ਼ਟੀ ਵਿੱਚ ਸਹਿਮਤੀ ਉਭਰੀ ਹੈ ਕਿ ਅਕਾਲ ਤਖ਼ਤ ਦੀ ਪ੍ਰਭੂਸੱਤਾ ਕਾਇਮ ਕਰਨ ਲਈ ਦੁਨੀਆ ਭਰ ਵਿੱਚ ਵਸਦੇ ਸਿੱਖ ਪੰਥ ਅਤੇ ਜਥੇਬੰਦੀਆਂ ਵੱਲੋਂ ਸੁਝਾਏ ਧਾਰਮਿਕ ਹਸਤੀਆਂ ਦੇ ਪੈਨਲ ਵਿੱਚੋਂ ਹੀ ਜਥੇਦਾਰ ਦੀ ਚੋਣ ਹੋਵੇ।

“ਅਕਾਲ ਤਖਤ ਸਾਹਿਬ ਦੀ ਖ਼ੁਦਮੁਖਤਿਆਰੀ ਬਹਾਲ ਕਰਨ ਦੇ ਮਸਲੇ” ‘ਤੇ ਬੋਲਦਿਆਂ ਅਕਾਲ ਤਖਤ ਦੇ ਸਾਬਕਾ ਜਥੇਦਾਰ ਪ੍ਰੋ. ਮਨਜੀਤ ਸਿੰਘ ਨੇ ਕਿਹਾ ਕਿ ਸਿੱਖ ਸਿੱਧਾਂਤ ਅਨੁਸਾਰ ਜਥੇਦਾਰ ਸਿੱਖ ਪੰਥ ਦੇ ਉਸ ਉੱਚੇ ਸੁੱਚੇ ਅਹੁਦੇ ਉਤੇ ਸ਼ੁਸੋਭਤ ਹੁੰਦਾ ਜਿੱਥੇ ਉਸ ਦੀ ਜ਼ਿੰਮੇਵਾਰੀ ਹੈ ਕਿ ਉਹ ਪੰਥ-ਪ੍ਰਵਾਨਤ ਸਿੱਖ ਰਹਿਤ ਮਰਿਯਾਦਾ ਨੂੰ ਅਮਲੀ ਤੌਰ ਉੱਤੇ ਲਾਗੂ ਕਰਕੇ ਪੰਥ ਦੀ ਏਕਤਾ ਤੇ ਮਜ਼ਬੂਤੀ ਕਾਇਮ ਕਰਕੇ ਰੱਖੇ, ਪਰ ਅਫਸੋਸ ਹੈ ਕਿ ਮੌਜੂਦਾ ਦੌਰ ਵਿੱਚ ਜਥੇਦਾਰਾਂ ਦੀ ਪੰਥ ਰਾਹੀਂ ਚੋਣ ਕਰਨ ਦੀ ਬਜਾਏ, ਸ਼੍ਰੋਮਣੀ ਕਮੇਟੀ ਰਾਹੀਂ ਨਿਯੁਕਤੀ ਹੁੰਦੀ ਹੈ। ਇਸ ਪ੍ਰਕਿਰਿਆ ਰਾਹੀਂ ਬਣਿਆ ਜਥੇਦਾਰ ਸ਼੍ਰੋਮਣੀ ਕਮੇਟੀ ਉੱਤੇ ਕਾਬਜ਼ ਅਕਾਲੀ ਧੜ੍ਹੇ ਦੀ ਸਿਆਸਤ ਨੂੰ ਹੋਰ ਤਕੜਾ ਕਰਨ ਦਾ ਇਕ ਸੰਦ ਹੋ ਨਿਬੜਦਾ ਹੈ। ਗੋਸ਼ਟੀ ਵਿੱਚ ਸ਼ਾਮਿਲ ਸਿੱਖ ਵਿਦਵਾਨਾਂ ਨੇ ਇਹਨਾਂ ਵਿਚਾਰਾਂ ਦੀ ਪ੍ਰੋੜਤਾ ਕਰਦਾ ਸਰਬਸੰਮਤੀ ਨਾਲ ਪਾਸ ਕੀਤਾ।

ਅਸਲੇ ਨੂੰ ਪਰਮੋਟ ਕਰਦੇ ਗੀਤ ਨੂੰ ਰਿਲੀਜ਼ ਕਰਨ ’ਤੇ ਗਾਇਕ ਤਾਰੀ ਕਾਸਾਪੁਰੀਆ ਖ਼ਿਲਾਫ਼ ਮਾਮਲਾ ਦਰਜ, ਪ੍ਰੋਡਿਊਸਟਰ ਤੇ ਮਿਊਜ਼ਿਕ ਕੰਪਨੀ ‘ਤੇ ਵੀ ਹੋਵੇਗੀ ਕਾਰਵਾਈ

ਤਖ਼ਤ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਕੇਵਲ ਸਿੰਘ ਨੇ ਕਿਹਾ ਕਿ ਅਕਾਲ ਤਖਤ ਸਾਹਿਬ ਹਰ ਪੰਥਕ ਸਿੱਖ ਦੀ ਪ੍ਰਭੂਸਤਾ ਦਾ ਪ੍ਰਤੀਕ ਹੈ। ਜੇ ਅਕਾਲ ਤਖ਼ਤ ਦਾ ਜਥੇਦਾਰ ਹੀ ਦੁਨਿਆਵੀ ਸੱਤਾ/ਸਿਆਸਤਦਾਨਾਂ ਦੇ ਸਿੱਧਾ/ਅਸਿੱਧਾ ਅਧੀਨ ਹੋਵੇਗਾ ਤਾਂ ਗੁਰੂ ਦਾ ਸਿੱਖ ਕਿਵੇਂ ਦੂਹਰੀ ਗੁਲਾਮੀ ਦਾ ਸ਼ਿਕਾਰ ਨਹੀਂ ਹੋਵੇਗਾ? ਗਿਆਨੀ ਕੇਵਲ ਸਿੰਘ ਨੇ ਕਿਹਾ ਕਿ ਅਕਾਲ ਤਖ਼ਤ ਪ੍ਰਤੀ 150 ਤੋਂ ਵੱਧ ਮੁਲਕਾਂ ਵਿੱਚ ਰਹਿ ਰਹੇ ਸਿੱਖ ਸਮਰਪਿਤ ਹਨ ਇਸ ਲਈ ਦੁਨੀਆਂ ਦੀਆਂ ਜਥੇਬੰਦੀਆਂ ਦੀ ਸਹਿਮਤੀ ਨਾਲ ਧਾਰਮਿਕ ਹਸਤੀਆਂ ਦਾ ਇਕ ਪੈਨਲ ਚੁਣਿਆ ਜਾਵੇ ਜਿਸ ਵਿੱਚੋਂ ਜਥੇਦਾਰ ਦੀ ਚੋਣ ਹੋਵੇ।

ਓਵਰ ਸਪੀਡ ਕਾਰਨ ਮਨੁੱਖੀ ਖ਼ੂਨ ਨਾਲ ਸੜਕਾਂ ਹੋ ਰਹੀਆਂ ਲਾਲ

ਕੇਂਦਰੀ ਯੂਨੀਵਰਸਿਟੀ ਪੰਜਾਬ ਦੇ ਸਾਬਕਾ ਚਾਂਸਲਰ ਅਤੇ ਪਦਮ ਸ੍ਰੀ ਸਰਦਾਰਾ ਸਿੰਘ ਜੌਹਲ ਦਾ ਕੁੰਜੀਵਤ ਭਾਸ਼ਣ, ਇੰਟਰਨੈਸ਼ਨਲ ਸਿੱਖ ਕਨਫੈਡਰੇਸ਼ਨ ਦੇ ਸਕੱਤਰ ਜਨਰਲ ਕਰਨਲ ਜਗਤਾਰ ਸਿੰਘ ਮੁਲਤਾਨੀ ਨੇ ਪੜਿਆ ਜਿਸ ਵਿੱਚ ਉਹਨਾਂ ਨੇ ਕਿਹਾ ਕਿ ਮੀਰੀ-ਪੀਰੀ ਦੇ ਪਹਿਰੇਦਾਰ ਅਕਾਲ ਤਖ਼ਤ ਦੀ ਉੱਚਤਾ ਈਸਾਈ ਧਰਮ ਦੇ ਪੋਪ ਤੋਂ ਵੀ ਅਸੂਲੀ ਤੌਰ ਉੱਤੇ ਵਧ ਹੈ ਇਸ ਕਰਕੇ ਜਥੇਦਾਰ ਦੀ ਚੋਣ “ਕਿਸੇ ਇਕ ਪਾਰਟੀ ਤੱਕ ਮਹਿਦੂਦ ਨਹੀਂ” ਹੋ ਸਕਦੀ ਬਲਕਿ ਉਹ ਦੁਨੀਆਂ ਵਿੱਚ ਰਹਿੰਦੇ ਸਿੱਖਾਂ ਦੀ ਪ੍ਰਤੀਨਿਧਤਾ ਕਰਦਾ ਹੈ। ਮਾਣ ਮੱਤੇ ਉੱਚਤਮ ਅਕਾਲ ਤਖ਼ਤ ਦੇ ਅਸਥਾਨ ਉਪਰ ਸੁਸ਼ੋਭਤ ਹੋਣ ਲਈ ਜਥੇਦਾਰ ਸਿੱਖ ਸਵੈਮਾਣ ਨੂੰ ਪ੍ਰਤੀਨਿਧ ਕਰਨ ਵਾਲੀ ਮਿਸਾਲੀ ਸ਼ਖਸੀਅਤ ਹੋਣਾ ਚਾਹੀਦਾ। ਇਸ ਲਈ ਸ਼੍ਰੋਮਣੀ ਕਮੇਟੀ, ਦਿੱਲੀ, ਹਰਿਆਣਾ, ਅਮਰੀਕਾ, ਕੈਨੇਡਾ, ਯੂਰਪ ਅਤੇ ਹੋਰ ਦੇਸ਼ਾਂ ਦੇ ਗੁਰਦੁਆਰਿਆਂ ਦੇ ਪ੍ਰਤੀਨਿਧ 51 ਮੈਂਬਰੀ “ਕੁਲਿਜੀਅਮ (ਪੈਨਲ) ਤਿਆਰ ਕਰਨ, ਜਿਸ ਵਿੱਚੋਂ ਜਥੇਦਾਰ ਦੀ ਚੋਣ ਹੋਵੇ।

ਡਾ. ਜੌਹਲ ਨੇ ਕਿਹਾ ਕਿ ਅਕਾਲ ਤਖ਼ਤ ਦੇ ਸਕੱਤਰਰੇਤ ਦਾ ਆਪਣਾ ਵੱਖਰਾ ਬੱਜਟ ਹੋਵੇ ਜਿਸ ਨੂੰ ਜਥੇਦਾਰ ਅਜ਼ਾਦਦਾਨਾ ਤੌਰ ਉੱਤੇ ਖਰਚ ਕਰਕੇ ਅਤੇ ਜਿਸਦੀ ਅੰਦਰੂਨੀ ਆਡਿਟ ਰੀਪੋਰਟ ਪ੍ਰਬੰਧ ਕਿ ਸਿੱਖ ਕਮੇਟੀਆਂ ਨੂੰ ਭੇਜੀ ਜਾਵੇ। ਸਿੱਖ ਸਮਾਜ/ਧਰਮ ਨੂੰ ਸੰਮਿਲਤੀ (inclusive) ਬਣਾਇਆ ਜਾਵੇ ਕਿਉਂਕਿ ਕੱਟੜਪੁਣਾ ਹਮੇਸ਼ਾ ਧਰਮ ਨੂੰ ਸੀਮਤ/ਛੋਟਾ ਕਰਦਾ ਹੈ। ਇਸ ਕਰਕੇ, ਸਹਿਜਧਾਰੀ ਸਿੱਖਾਂ ਨੂੰ ਸਿੱਖ ਦੇ ਖੇਤਰ ਵਿੱਚੋਂ ਬਾਹਰ ਧੱਕ ਦੇਣ ਦੀ ਪਿਰਤ ਨੂੰ ਤੋੜਿਆ ਜਾਵੇ ਅਤੇ ਸਿੱਖ ਨੂੰ ਇਨਸਾਨੀ ਭਾਈਚਾਰੇ ਦਾ ਆਗੂ ਧਰਮ ਬਣਾਇਆ ਜਾਵੇ।

ਪ੍ਰੋ ਕੇਹਰ ਸਿੰਘ ਅਤੇ ਡਾ. ਬਲਕਾਰ ਸਿੰਘ ਨੇ ਵੀ ਅਕਾਲ ਤਖ਼ਤ ਦੀ ਖੁਦਮੁਖਤਿਆਰੀ ਦੇ ਹੱਕ ਵਿੱਚ ਅਵਾਜ਼ ਬੁਲੰਦ ਕਰਦਿਆਂ ਕਿਹਾ ਕਿ ਜਥੇਦਾਰ ਦੀ ਚੋਣ ਨੂੰ ਸ਼੍ਰੋਮਣੀ ਕਮੇਟੀ ਦੇ ਦਾਇਰੇ ਵਿੱਚੋਂ ਬਾਹਰ ਕੱਢਿਆ ਜਾਵੇ। ਸਿੱਖ ਚਿੰਤਕ ਹਰਸਿਮਰਨ ਸਿੰਘ ਨੇ ਕਿਹਾ ਅਕਾਲ ਤਖ਼ਤ ਦੀ ਅਜ਼ਾਦਦਾਨਾ ਹਸਤੀ ਖੜੀ ਕਰਨ ਨੂੰ ਵਿਧੀ ਵਿਧਾਨ ਬਣਾਇਆ ਜਾਵੇ।

ਇਸ ਮੌਕੇ ਉੱਤੇ ਸਿੱਖ ਵਿਦਵਾਨ ਅਸ਼ੋਕ ਸਿੰਘ ਬਾਗੜੀਆਂ ਨੇ ਕਿਹਾ ਸ਼੍ਰੋਮਣੀ ਕਮੇਟੀ ਸਰਕਾਰੀ ਸਿੱਖਾਂ ਦੇ ਰਾਹੀ 1925 ਵਿੱਚ ਅੰਗਰੇਜ਼ੀ ਸਰਕਾਰ ਨੇ ਸਿੱਖ ਭਾਈਚਾਰੇ ਦੇ ਗਲ ਮੜ ਦਿੱਤੀ ਇਸ ਐਕਟ ਵਿੱਚ ਸਿਆਸਤਦਾਨਾਂ ਨੇ ਪਿਛਲੇ 100 ਸਾਲਾਂ ਵਿੱਚ ਇਕ ਵੀ ਸਿੱਖ-ਪੱਖੀ ਤਰਮੀਮ ਨਹੀਂ ਹੋਣ ਦਿੱਤੀ।

ਸਿੱਖ ਚਿੰਤਕ ਮਾਲਵਿੰਦਰ ਸਿੰਘ ਮਾਲੀ ਨੇ ਸਿੱਖ ਭਾਈਚਾਰਾ ਗੁਰਬਾਣੀ ਦੀ ਸਿੱਖਿਆ ਅਤੇ ਸਿਧਾਂਤ ਨਾਲੋਂ ਟੁੱਟ ਗਿਆ ਹੈ ਜਿਸ ਕਰਕੇ ਸਿੱਖ ਸੰਸਥਾਵਾ ਕਮਜੋਰ ਹੋ ਗਈਆ ਹਨ।

ਇਸ ਗੋਸ਼ਟੀ ਵਿੱਚ ਉਭਰੇ ਵਿਚਾਰ-ਮੰਥਨ ਨੂੰ ਅੱਗੇ ਤੋਰਨ ਲਈ ਕਮੇਟੀ ਬਣਾਈ ਗਈ। ਕਮੇਟੀ ਮੈਂਬਰ ਪ੍ਰੋ. ਮਨਜੀਤ ਸਿੰਘ ਗਿਆਨੀ ਕੇਵਲ ਸਿੰਘ, ਡਾ. ਖੁਸ਼ਹਾਲ ਸਿੰਘ, ਡਾ. ਬਲਕਾਰ ਸਿੰਘ, ਹਰਸਿਮਰਨ ਸਿੰਘ, ਜਨਰਲ ਆਰ. ਐੱਸ. ਸਜਲਾਣਾ, ਸੀਨੀਅਰ ਪੱਤਰਕਾਰ ਜਸਪਾਲ ਸਿੰਘ ਸਿੱਧੂ, ਡਾ. ਜਸਪਾਲ ਕੌਰ ਕਾਂਗ, ਡਾ. ਬਰਿੰਦਰਾ ਕੌਰ, ਸਰਤਾਜ ਲਾਂਬਾ, ਰਾਜਵਿੰਦਰ ਸਿੰਘ ਰਾਹੀ, ਡਾ. ਪਿਆਰਾ ਲਾਲ ਗਰਗ, ਡਾ. ਖੁਸ਼ਹਾਲ ਸਿੰਘ, ਪ੍ਰੋ. ਸ਼ਾਮ ਸਿੰਘ, ਗੁਰਪ੍ਰੀਤ ਸਿੰਘ ਅਤੇ ਸਾਬਕਾ ਡੀ. ਐਸ. ਪੀ ਬਲਜਿੰਦਰ ਸਿੰਘ ਸੇਖੋ, ਡਾ. ਭਗਵਾਨ ਸਿੰਘ ਆਦਿ ਸ਼ਾਮਿਲ ਹਨ।

Leave a Reply

Your email address will not be published. Required fields are marked *