ਮਲੇਸ਼ੀਆ ’ਚ ਸਿਆਸੀ ਸੰਕਟ, ਕਿਸੇ ਵੀ ਪਾਰਟੀ ਨੂੰ ਬਹੁਮਤ ਨਹੀਂ

ਕੁਆਲਾਲੰਪੁਰ: ਮਲੇਸ਼ੀਆ ਦੀਆਂ ਸੰਸਦੀ ਚੋਣਾਂ ਵਿਚ ਕਿਸੇ ਵੀ ਪਾਰਟੀ ਜਾਂ ਗਠਜੋੜ ਨੂੰ ਸਰਕਾਰ ਬਣਾਉਣ ਲਾਇਕ ਬਹੁਮਤ ਨਾ ਮਿਲਣ ਨਾਲ ਸਿਆਸੀ ਸੰਕਟ ਪੈਦਾ ਹੋ ਗਿਆ ਹੈ। ਤ੍ਰਿਸ਼ੰਕੂ ਸੰਸਦ ਗਠਿਤ ਹੋਣ ’ਤੇ ਸਰਕਾਰ ਬਣਾਉਣ ਵਿਚ ਸੁਲਤਾਨ ਵਿਚੋਲਗੀ ਕਰ ਸਕਦੇ ਹਨ। ਮਲੇਸ਼ੀਆਈ ਸੰਸਦ ਦੀਆਂ 222 ਸੀਟਾਂ ਵਿਚੋਂ ਸ਼ਨਿੱਚਰਵਾਰ ਨੂੰ 220 ਲਈ ਵੋਟਿੰਗ ਕਰਵਾਈ ਗਈ। ਬਹੁਮਤ ਦਾ ਅੰਕੜਾ 112 ਹੈ। ਸਾਲ 2018 ਤੋਂ ਬਾਅਦ ਤੋਂ ਦੇਸ਼ ਤਿੰਨ ਪ੍ਰਧਾਨ ਮੰਤਰੀ ਦੇਖ ਚੁੱਕਾ ਹੈ।

ਸਾਬਕਾ ਪ੍ਰਧਾਨ ਮੰਤਰੀ ਮੋਹਿਉਦੀਨ ਯਾਸੀਨ ਦੀ ਅਗਵਾਈ ਵਾਲੇ ਪੇਰਿਕਾਤਨ ਨੈਸਿਨਲ ਜਾਂ ਨੈਸ਼ਨਲ ਅਲਾਇੰਸ ਨੂੰ 73 ਸੀਟਾਂ ਮਿਲੀਆਂ ਹਨ। ਉਸ ਦੀ ਕੱਟੜਪੰਥੀ ਸਹਿਯੋਗ ਪੈਨ-ਮਲੇਸ਼ੀਅਨ ਇਸਲਾਮਿਕ ਪਾਰਟੀ ਨੂੰ ਸਾਲ 2018 ਦੇ ਮੁਕਾਬਲੇ ਦੁੱਗਣੀਆਂ ਤੋਂ ਵੀ ਜ਼ਿਆਦਾ ਸੀਟਾਂ ’ਤੇ ਸਫ਼ਲਤਾ ਮਿਲੀ ਹੈ। ਸ਼ਰੀਆ ਸਮਰਥਕ ਇਸ ਪਾਰਟੀ ਦੇ ਖਾਤੇ ਵਿਚ 49 ਸੀਟਾਂ ਆਈਆਂ ਹਨ। ਇਸ ਨਾਲ ਦੇਸ਼ ਵਿਚ ਇਸਲਾਮੀਕਰਨ ਦਾ ਖ਼ਤਰਾ ਵੱਧ ਗਿਆ ਹੈ। ਵਿਰੋਧੀ ਧਿਰ ਦੇ ਨੇਤਾ ਅਨਵਰ ਇਬਰਾਹਿਮ ਦੇ ਸੁਧਾਰਵਾਦੀ ਗਠਜੋੜ ਨੂੰ ਸਭ ਤੋਂ ਵੱਧ 82 ਸੀਟਾਂ ਮਿਲੀਆਂ ਹਨ। ਬਿ੍ਰਟੇਨ ਤੋਂ ਆਜ਼ਾਦੀ ਮਿਲਣ ਤੋਂ ਬਾਅਦ ਸਾਲ 2018 ਤਕ ਸ਼ਾਸਨ ਕਰਨ ਵਾਲੇ ਯੂਨਾਈਟਿਡ ਮਲਾਇਆ ਨੈਸ਼ਨਲ ਆਰਗੇਨਾਈਜ਼ੇਸ਼ਨ ਵਾਲੇ ਗਠਜੋੜ ਨੂੰ ਵੱਡਾ ਝਟਕਾ ਲੱਗਾ ਹੈ। ਗਠਜੋੜ ਨੂੰ ਸਿਰਫ਼ 30 ਸੀਟਾਂ ਹੀ ਮਿਲ ਸਕੀਆਂ ਹਨ। ਚੋਣ ਹਾਰਨ ਵਾਲੇ ਪ੍ਰਮੁੱਖ ਲੋਕਾਂ ਵਿਚ ਦੇਸ਼ ਦੇ ਦੋ ਵਾਰ ਪ੍ਰਧਾਨ ਮੰਤਰੀ ਰਹਿ ਚੁੱਕੇ ਮਹਾਤਿਰ ਮੁਹੰਮਦ ਵੀ ਸ਼ਾਮਲ ਹਨ।

ਅਮਰੀਕਾ ‘ਚ ਰਹਿਣ ਵਾਲੇ ਸਿੱਖ ਵਿਦਿਆਰਥੀਆਂ ਲਈ ਖ਼ੁਸ਼ਖਬਰੀ, ਹੁਣ ਉਹ ਕਾਲਜ ਕੈਂਪਸ ‘ਚ ਪਹਿਨ ਸਕਦੇ ਹਨ ਕਿਰਪਾਨ ਪਰ ਨਿਯਮ ਹੋਣਗੇ ਲਾਗੂ

ਮਲੇਸ਼ੀਆ ਦੀ 3.3 ਕਰੋੜ ਆਬਾਦੀ ਵਿਚ ਦੋ ਤਿਹਾਈ ਨੂੰ ਇਹ ਖ਼ਤਰਾ ਸਤਾਉਣ ਲੱਗਾ ਹੈ ਕਿ ਅਨਵਰ ਦੀ ਅਗਵਾਈ ਵਾਲੇ ਗਠਜੋੜ ਦੇ ਸੱਤਾ ਵਿਚ ਆਉਣ ’ਤੇ ਉਹ ਆਪਣਾ ਅਧਿਕਾਰ ਗਵਾ ਦੇਣਗੇ। ਇਨ੍ਹਾਂ ਵਿਚ ਜ਼ਿਆਦਾਤਰ ਭਾਰਤੀ ਤੇ ਚੀਨੀ ਮੂਲ ਦੇ ਘੱਟਗਿਣਤੀ ਹਨ।

Leave a Reply

Your email address will not be published. Required fields are marked *