ਮਹਿੰਗੇ ਮੋਬਾਇਲ ਖੋਹਣ ਦੀਆਂ ਵਾਰਦਾਤਾਂ ’ਚ ਸ਼ਾਮਲ 5 ਗ੍ਰਿਫਤਾਰ

ਰੂਪਨਗਰ: ਸਿਟੀ ਪੁਲਸ ਨੇ 5 ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਪਾਸੋਂ ਖੋਹ ਦੀਆਂ ਵਾਰਦਾਤਾਂ ਨੂੰ ਟਰੇਸ ਕੀਤਾ ਅਤੇ ਮੁਲਜ਼ਮਾਂ ਪਾਸੋਂ ਵੱਖ-ਵੱਖ ਕੰਪਨੀਆਂ ਦੇ 9 ਮੋਬਾਇਲ ਅਤੇ ਇਕ ਮੋਟਰਸਾਇਕਲ ਬਰਾਮਦ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡੀ.ਐੱਸ.ਪੀ. ਤਰਲੋਚਨ ਸਿੰਘ ਨੇ ਦੱਸਿਆ ਕਿ ਮੁਕੱਦਮਾ ਨੰ. 221 ਮਿਤੀ 20.11.2022 ਅ/ਧ 379 ਬੀ, 148,149, ਆਈ. ਪੀ. ਸੀ ਥਾਣਾ ਸਿਟੀ ਰੂਪਨਗਰ ਦੀ ਤਫਤੀਸ਼ ਦੌਰਾਨ ਮੁਕੱਦਮੇ ’ਚ ਬੁਲੇਟ ਮੋਟਰਸਾਇਕਲ ਅਤੇ ਖੋਹ ਕੀਤੇ ਮੋਬਾਇਲਾਂ ਸਮੇਤ ਮੁਲਜ਼ਮ ਰਵਿੰਦਰ ਕੁਮਾਰ ਉਰਫ ਟੋਨੀ ਪੁੱਤਰ ਸੁਰੇਸ਼ ਕੁਮਾਰ ਨਿਵਾਸੀ ਨੇੜੇ ਸ਼ਿਵਾਲਕ ਸਕੂਲ, ਅਫਸਰ ਕਲੌਨੀ ਰੂਪਨਗਰ, ਪਰਮਿੰਦਰ ਸਿੰਘ ਉਰਫ ਬਿੰਦੀ ਪੁੱਤਰ ਬਲਵੀਰ ਸਿੰਘ ਨਿਵਾਸੀ ਹਵੇਲੀ ਕਲਾਂ ਰੂਪਨਗਰ, ਕਰਨਵੀਰ ਸਿੰਘ ਉਰਫ ਕਰਨ ਪੁੱਤਰ ਗੁਰਮੁੱਖ ਸਿੰਘ ਨਿਵਾਸੀ ਗੁਰਦਾਸਪੁਰਾ ਰੂਪਨਗਰ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਡੀ.ਐੱਸ.ਪੀ ਨੇ ਦੱਸਿਆ ਕਿ ਪੁੱਛਗਿੱਛ ’ਚ ਦੋਸ਼ੀ ਨੇ ਦੱਸਿਆ ਕਿ ਉਨ੍ਹਾਂ ਨੇ ਬੁਲੇਟ ਮੋਟਰਸਾਇਕਲ ’ਤੇ ਸਵਾਰ ਹੋ ਕੇ ਮਹਿੰਗੇ ਫੋਨ ਖੋਹਣ ਦੀਆਂ ਬੇਲਾ ਚੌਂਕ ਰੂਪਨਗਰ, ਬਾਈਪਾਸ ਰੂਪਨਗਰ, ਕਾਲਜ ਰੋਡ ਰੂਪਨਗਰ, ਘਨੌਲੀ, ਨਵਾਂਸ਼ਹਿਰ, ਕੁਰਾਲੀ ਖੇਤਰ ’ਚ ਵਾਰਦਾਤਾਂ ਨੂੰ ਅੰਜਾਮ ਦਿੱਤਾ।

ਇਨ੍ਹਾਂ ਵਾਰਦਾਤਾਂ ’ਚ ਖੋਹੇ ਗਏ ਮੋਬਾਇਲ ਫੋਨ ਸਤਨਾਮ ਸਿੰਘ ਪੁੱਤਰ ਸੁਰਜੀਤ ਸਿੰਘ ਨਿਵਾਸੀ ਰੈਲ ਮਾਜਰਾ ਜ਼ਿਲ੍ਹਾ ਐੱਸ. ਬੀ. ਐੱਸ. ਨਗਰ ਅਤੇ ਨਿਖਿਲ ਕੁਮਾਰ ਪੁੱਤਰ ਬਹਾਦਰ ਸਿੰਘ ਨਿਵਾਸੀ ਫੂਲ ਚੱਕਰ ਮਹੱਲਾ ਰੂਪਨਗਰ ਨੂੰ ਵੇਚੇ ਸਨ ਨੂੰ ਵੀ ਉਕਤ ਮੁਕੱਦਮੇ ’ਚ ਨਾਮਜ਼ਦ ਕਰਕੇ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ। ਜਿਨ੍ਹਾਂ ਵਲੋਂ 11 ਮਹਿੰਮੇ ਭਾਅ ਦੇ ਮੋਬਾਇਲ ਫੋਨ ਵੱਖ-ਵੱਖ ਥਾਵਾਂ ਤੋਂ ਖੋਹੇ ਗਏ ਸਨ ਜਿਨ੍ਹਾਂ ’ਚੋਂ ਹੁਣ ਤੱਕ ਵੱਖ-ਵੱਖ ਕੰਪਨੀਆਂ ਦੇ 9 ਮੋਬਾਇਲ ਫੋਨ ਅਤੇ ਇਕ ਮੋਟਰਸਾਇਕਲ ਬਰਾਮਦ ਹੋ ਚੁੱਕੇ ਹਨ। ਪੁਲਸ ਵਲੋਂ ਮੁਲਜ਼ਮਆਂ ਨੂੰ ਮਾਨਯੋਗ ਅਦਾਲਤ ’ਚ ਪੇਸ਼ ਕਰਕੇ ਇਕ ਦਿਨ ਦਾ ਪੁਲਸ ਰਿਮਾਂਡ ਹਾਸਲ ਕੀਤਾ ਗਿਆ। ਉਕਤ ਵਾਰਦਾਤਾਂ ਨੂੰ ਟਰੇਸ ਕਰਨ ਦੌਰਾਨ ਇੰਸ. ਪਵਨ ਕੁਮਾਰ ਮੁੱਖ ਅਫਸਰ ਥਾਣਾ ਸਿਟੀ, ਏ. ਐੱਸ. ਆਈ. ਸੁਭਾਸ਼ ਕੁਮਾਰ ਮੌਜੂਦ ਸਨ।

Leave a Reply

Your email address will not be published. Required fields are marked *