ਪਿਓ ਨੇ ਹਾਰਟ ਅਟੈਕ ਦੱਸ ਕੀਤਾ ਪੁੱਤ ਦਾ ਸਸਕਾਰ, ਪੋਤੀ ਨੇ ਖੋਲ੍ਹੀਆਂ ਪਰਤਾਂ ਤਾਂ ਲੋਕ ਰਹਿ ਗਏ ਹੈਰਾਨ

ਮਾਛੀਵਾੜਾ ਸਾਹਿਬ: ਨੇੜ੍ਹਲੇ ਪਿੰਡ ਭੌਰਲਾ ਬੇਟ ਵਿਖੇ ਪਿਤਾ ਤੋਂ ਦੁਖੀ ਹੋ ਕੇ ਉਸਦੇ ਪੁੱਤਰ ਜਗਤਾਰ ਸਿੰਘ ਉਰਫ਼ ਜੱਗੀ ਨੇ ਆਤਮ-ਹੱਤਿਆ ਕਰ ਲਈ। ਮ੍ਰਿਤਕ ਦੀ ਪੁੱਤਰੀ ਜਸ਼ਨਪ੍ਰੀਤ ਕੌਰ ਨੇ ਪੁਲਸ ਨੂੰ ਬਿਆਨ ਦਰਜ ਕਰਵਾਏ ਕਿ ਉਸਦਾ ਦਾਦਾ ਹਰਨੇਕ ਸਿੰਘ ਯੂ. ਪੀ. ਵਿਖੇ ਖੇਤੀਬਾੜੀ ਦਾ ਕੰਮ ਕਰਦਾ ਹੈ ਜੋ ਕਿ ਕੁਝ ਦਿਨਾਂ ਤੋਂ ਸਾਡੇ ਕੋਲ ਪਿੰਡ ਵਿਖੇ ਆਇਆ ਹੋਇਆ ਹੈ। ਮੇਰੇ ਦਾਦਾ ਜੀ ਇੱਕ ਡੈੱਕ ਲੈ ਕੇ ਆਏ ਸਨ ਜੋ ਕਿ ਖ਼ਰਾਬ ਹੋ ਗਿਆ ਸੀ ਅਤੇ 22 ਨਵੰਬਰ ਨੂੰ ਸ਼ਰਾਬ ਪੀ ਕੇ ਉਨ੍ਹਾਂ ਨੇ ਮੇਰੇ ਪਿਤਾ ਜਗਤਾਰ ਸਿੰਘ ਨੂੰ ਕਿਹਾ ਕਿ ਤੂੰ ਡੈੱਕ ਖ਼ਰਾਬ ਕਰ ਦਿੱਤਾ ਹੈ ਜਿਸ ’ਤੇ ਉਨ੍ਹਾਂ ਦੇ ਚਪੇੜਾਂ ਵੀ ਮਾਰੀਆਂ। ਇਸ ਤੋਂ ਬਾਅਦ ਅਸੀਂ ਦੋਵਾਂ ਨੂੰ ਸਮਝਾ ਕੇ ਕਮਰਿਆਂ ’ਚ ਸੌਣ ਲਈ ਭੇਜ ਦਿੱਤਾ। ਸਵੇਰੇ ਕਰੀਬ 6 ਵਜੇ ਜਦੋਂ ਮੈਂ ਆਪਣੇ ਪਿਤਾ ਜੀ ਦੇ ਕਮਰੇ ’ਚ ਗਈ ਤਾਂ ਦੇਖਿਆ ਕਿ ਉਨ੍ਹਾਂ ਨੇ ਫਾਹਾ ਲਿਆ ਹੋਇਆ ਸੀ। ਮੇਰੇ ਰੌਲਾ ਪਾਉਣ ’ਤੇ ਮੇਰੀ ਭੈਣ ਤੇ ਦਾਦਾ ਜੀ ਕਮਰੇ ’ਚ ਆਏ ਜਿਨ੍ਹਾਂ ਦੀ ਮਦਦ ਨਾਲ ਲਾਸ਼ ਨੂੰ ਬੈੱਡ ’ਤੇ ਪਾ ਦਿੱਤਾ ਗਿਆ। ਮੇਰੇ ਦਾਦੇ ਨੇ ਸਾਨੂੰ ਕਿਹਾ ਕਿ ਤੁਸੀਂ ਸਾਰਿਆਂ ਨੂੰ ਇਹ ਦੱਸਣਾ ਹੈ ਕਿ ਪਿਤਾ ਦੀ ਮੌਤ ਹਾਰਟ ਅਟੈਕ ਨਾਲ ਹੋਈ ਹੈ। ਜਦੋਂ ਮੇਰੇ ਪਿਤਾ ਨੂੰ ਦਾਦੇ ਨੇ ਚਪੇੜਾਂ ਮਾਰੀਆਂ ਸਨ ਤਾਂ ਉਹ ਕਹਿੰਦੇ ਸਨ ਕਿ ਅਜਿਹੀ ਜ਼ਿੰਦਗੀ ਨਾਲੋਂ ਮਰ ਜਾਣਾ ਹੀ ਚੰਗਾ ਹੈ। ਉਨ੍ਹਾਂ ਬੇਇਜ਼ਤੀ ਨਾ ਸਹਾਰਦਿਆਂ ਆਤਮ-ਹੱਤਿਆ ਕਰ ਲਈ। ਇਸ ਤੋਂ ਬਾਅਦ ਮੇਰੀ ਮਾਤਾ ਦਾ ਫੋਨ ਆਇਆ ਜੋ ਕਿ ਪੁਰਤਗਾਲ ਵਿਖੇ ਰਹਿੰਦੀ ਹੈ, ਉਨ੍ਹਾਂ ਨੂੰ ਮੈਂ ਸਾਰੀ ਸੱਚਾਈ ਦੱਸ ਦਿੱਤੀ ਜਿਨ੍ਹਾਂ ਰਿਸ਼ਤੇਦਾਰਾਂ ਰਾਹੀਂ ਇਹ ਗੱਲ ਪੁਲਸ ਨੂੰ ਸੁਣਾਈ। ਪੁਲਸ ਵਲੋਂ ਮ੍ਰਿਤਕ ਜਗਤਾਰ ਸਿੰਘ ਦੀ ਪੁੱਤਰੀ ਜਸ਼ਨਪ੍ਰੀਤ ਕੌਰ ਦੇ ਬਿਆਨਾਂ ਦੇ ਅਧਾਰ ’ਤੇ ਦਾਦਾ ਹਰਨੇਕ ਸਿੰਘ ਖ਼ਿਲਾਫ਼ ਧਾਰਾ 306 ਅਤੇ 201 ਅਧੀਨ ਮਾਮਲਾ ਦਰਜ ਕਰ ਗ੍ਰਿਫ਼ਤਾਰ ਕਰ ਲਿਆ ਹੈ।

ਪੁੱਤਰ ਦੇ ਅੰਤਿਮ ਸਸਕਾਰ ਤੋਂ ਬਾਅਦ ਪਿਤਾ ’ਤੇ ਹੋਇਆ ਪਰਚਾ ਦਰਜ

ਹਰਨੇਕ ਸਿੰਘ ਦੇ ਪੁੱਤਰ ਜਗਤਾਰ ਸਿੰਘ ਨੇ ਜਦੋਂ ਆਪਣੇ ਪਿਤਾ ਤੋਂ ਦੁਖੀ ਹੋ ਕੇ ਆਤਮ-ਹੱਤਿਆ ਕਰ ਲਈ ਤਾਂ ਮੇਰੇ ਦਾਦੇ ਨੇ ਪਿੰਡ ਦੇ ਲੋਕਾਂ ਤੇ ਰਿਸ਼ਤੇਦਾਰਾਂ ਨੂੰ ਅਟੈਕ ਦੱਸ ਕੇ ਲਾਸ਼ ਦਾ ਅੰਤਿਮ ਸੰਸਕਾਰ ਕਰ ਜਾਣਬੁੱਝ ਕੇ ਖੁਰਦ-ਬੁਰਦ ਕੀਤੀ ਹੈ। ਇਸ ਮਾਮਲੇ ਦੀਆਂ ਪਰਤਾਂ ਉਦੋਂ ਖੁੱਲ੍ਹੀਆਂ ਜਦੋਂ ਮ੍ਰਿਤਕ ਦੀ ਧੀ ਨੇ ਆਪਣੇ ਦਾਦੇ ਖ਼ਿਲਾਫ਼ ਆਪਣੇ ਪਿਤਾ ਨੂੰ ਮਰਨ ਲਈ ਮਜ਼ਬੂਰ ਕਰਨ ਦੇ ਬਿਆਨ ਦਰਜ ਕਰਵਾਏ।

Leave a Reply

Your email address will not be published. Required fields are marked *