ਪਤੀ ਦੇ ਸਸਕਾਰ ਨੂੰ ਲੈ ਕੇ ਆਹਮੋ-ਸਾਹਮਣੇ ਹੋਈਆਂ ਦੋ ਪਤਨੀਆਂ, ਪੁਲਸ ਨੇ ਰਾਜ਼ੀਨਾਮਾ ਕਰਵਾ ਕੇ ਕਰਾਇਆ ਸਸਕਾਰ

ਲੁਧਿਆਣਾ: ਬੀਤੇ ਦਿਨੀਂ ਥਾਣਾ ਦੇਸੀ ਦੇ ਇਲਾਕੇ ਵਿਚ ਨਾਨਕ ਨਗਰ ਵਿਚ ਲਾਸ਼ ਦੇ ਅੰਤਿਮ ਸਸਕਾਰ ਨੂੰ ਲੈ ਕੇ 2 ਪਤਨੀਆਂ ਦਰਮਿਆਨ ਹੋਏ ਝਗੜੇ ਵਿਚ ਪੁਲਸ ਨੂੰ ਵਿਚ ਪੈ ਕੇ ਬਚਾਅ ਕਰਨਾ ਪਿਆ। ਪੁਲਸ ਦੇ ਸਮਝਾਉਣ ਤੋਂ ਬਾਅਦ ਮ੍ਰਿਤਕ ਕਰਮਜੀਤ ਸਿੰਘ (65) ਦਾ ਅੰਤਿਮ ਸੰਸਕਾਰ ਪੀਰੂਬੰਦਾ ਮੁਹੱਲਾ ਸਥਿਤ ਸ਼ਮਸ਼ਾਨ ਘਾਟ ਵਿਚ ਹੋਇਆ ਜਿਥੇ ਦੋਵੇਂ ਪਤਨੀਆਂ ਦੇ ਬੇਟਿਆਂ ਨੇ ਕਰਮਜੀਤ ਦੀ ਲਾਸ਼ ਦਾ ਸਸਕਾਰ ਕੀਤਾ। ਵਧੀਕ ਥਾਣਾ ਮੁਖੀ ਸੰਤੋਖ ਸਿੰਘ ਨੇ ਦੱਸਿਆ ਕਿ ਵੀਰਵਾਰ ਦੀ ਸਵੇਰ ਨਾਨਕ ਨਗਰ ਇਲਾਕੇ ਵਿਚ ਕਰਮਜੀਤ ਦੀ ਮੌਤ ਹੋਈ ਸੀ। ਕਰਮਜੀਤ ਨੇ ਕਈ ਸਾਲ ਪਹਿਲਾਂ ਪਹਿਲੀ ਪਤਨੀ ਨੂੰ ਛੱਡ ਦਿੱਤਾ ਸੀ ਅਤੇ ਬਿਨਾਂ ਤਲਾਕ ਲਏ ਦੂਜੀ ਪਤਨੀ ਨਾਲ ਰਹਿਣ ਲੱਗਾ।

ਲੰਬੀ ਬੀਮਾਰੀ ਕਾਰਨ ਵੀਰਵਾਰ ਨੂੰ ਕਰਮਜੀਤ ਦੀ ਮੌਤ ਹੋ ਗਈ। ਮੌਤ ਤੋਂ ਬਾਅਦ ਪਹਿਲੀ ਪਤਨੀ ਅਤੇ ਉਸ ਦਾ ਪਰਿਵਾਰ ਸਸਕਾਰ ਕਰਨ ਲਈ ਪੁੱਜੇ ਤਾਂ ਦੂਜੀ ਪਤਨੀ ਪੱਖ ਨੇ ਇਤਰਾਜ਼ ਜਤਾਇਆ। ਮਾਹੌਲ ਗਰਮਾਉਣ ’ਤੇ ਪੁਲਸ ਮੌਕੇ ’ਤੇ ਪੁੱਜੀ ਅਤੇ ਦੋਵੇਂ ਧਿਰਾਂ ਨੂੰ ਸ਼ਾਂਤ ਕੀਤਾ। ਥਾਣਾ ਮੁਖੀ ਸੰਤੋਖ ਸਿੰਘ ਨੇ ਦੱਸਿਆ ਕਿ ਇਲਾਕੇ ਦੇ ਲੋਕਾਂ ਦੀ ਮਦਦ ਨਾਲ ਦੋਵੇਂ ਧਿਰਾਂ ਨੂੰ ਸਮਝਾ ਕੇ ਕਰਮਜੀਤ ਦਾ ਅੰਤਿਮ ਸੰਸਕਾਰ ਕਰਨ ਲਈ ਰਾਜ਼ੀ ਕੀਤਾ ਜਿਸ ਤੋਂ ਬਾਅਦ ਸ਼ੁੱਕਰਵਾਰ ਨੂੰ ਦੋਵੇਂ ਧਿਰਾਂ ਵੱਲੋਂ ਸ਼ਮਸ਼ਾਨਘਾਟ ਵਿਚ ਰੀਤੀ ਰਿਵਾਜ਼ ਨਾਲ ਕਰਮਜੀਤ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਹੈ।

Leave a Reply

Your email address will not be published. Required fields are marked *