ਆਦਮਪੁਰ ਤੇ ਖਡੂਰ ਸਾਹਿਬ ’ਚ ਉਮੀਦਵਾਰਾਂ ਦੇ ਮਾਮਲੇ ’ਤੇ ਕਾਂਗਰਸ ਕਸੂਤੀ ਫਸੀ

ਨਵੀਂ ਦਿੱਲੀ/ਜਲੰਧਰ: ਕਾਂਗਰਸ ਵੱਲੋਂ ਆਦਮਪੁਰ ਤੋਂ ਉਮੀਦਵਾਰ ਬਾਰੇ ਸਥਿਤੀ ਸਪਸ਼ਟ ਨਹੀਂ ਹੈ। ਪਹਿਲਾਂ ਕਾਂਗਰਸ ਨੇ ਆਦਮਪੁਰ ਤੋਂ ਸੁਖਵਿੰਦਰ ਸਿੰਘ ਕੋਟਲੀ ਨੂੰ ਉਮੀਦਵਾਰ ਐਲਾਨਿਆ ਸੀ ਪਰ ਬਾਅਦ ਵਿੱਚ ਕਾਂਗਰਸ ਦੇ ਆਗੂ ਮਹਿੰਦਰ ਸਿੰਘ ਕੇਪੀ ਦੇ ਨਾਮ ਦੀ ਚਰਚਾ ਛਿੜ ਗਈ। ਦੂਜੇ ਪਾਸੇ ਖਡੂਰ ਸਾਹਿਬ ਦੀ ਸੀਟ ਦਾ ਵੀ ਰੌਲਾ ਪੈ ਗਿਆ। ਹਲਾਂਕਿ ਕਾਂਗਰਸ ਦੇ ਪਹਿਲਾਂ ਐਲਾਨੇ ਜਾ ਚੁੱਕੇ ਉਮੀਦਵਾਰ ਰਮਨਜੀਤ ਸਿੱਕੀ ਨੇ ਕਾਗਜ਼ ਦਾਖਲ ਕਰ ਦਿੱਤੇ ਹਨ ਪਰ ਸੰਸਦ ਮੈਂਬਰ ਜੇਐੱਸ ਗਿੱਲ ਵੱਲੋਂ ਟਿਕਟ ਦੀ ਮੰਗ ਕਰਨ ਦੇ ਦਬਾਅ ਕਾਰਨ ਪਾਰਟੀ ਕਸੂਤੀ ਸਥਿਤੀ ਵਿੱਚ ਹੈ। ਸੂਤਰਾਂ ਨੇ ਕਿਹਾ ਕਿ ਹਾਈ ਕਮਾਨ ਸਥਿਤੀ ਤੋਂ ਜਾਣੂ ਹੈ ਤੇ ਉਹ ਇਸ ਬਾਰੇ ਮੰਥਨ ਕਰ ਰਹੀ ਹੈ।