ਕੈਨੇਡਾ ‘ਚ 18 ਸਾਲਾ ਪੰਜਾਬੀ ਵਿਦਿਆਰਥੀ ਦੀ ਮਿਲੀ ਲਾਸ਼

ਟੋਰਾਂਟੋ : ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਕੈਮਲੂਪਸ ਦੇ ਇਕ ਦਿਹਾਤੀ ਖੇਤਰ ‘ਚ ਇਕ 18 ਸਾਲਾ ਪੰਜਾਬੀ ਵਿਦਿਆਰਥੀ ਦੀ ਪਿਛਲੇ ਸ਼ਨੀਵਾਰ ਨੂੰ ਲਾਸ਼ ਮਿਲੀ, ਜੋ ਸਾ-ਹਾਲੀ ਸੈਕੰਡਰੀ ਸਕੂਲ ਦਾ ਵਿਦਿਆਰਥੀ ਸੀ। ਕੈਮਲੂਪਸ-ਥੌਮਸਨ ਸਕੂਲ ਡਿਸਟ੍ਰਿਕਟ ਨੇ ਬੀਤੇ ਦਿਨ ਸ਼ੁੱਕਰਵਾਰ ਸਵੇਰੇ ਨੂੰ ਇਸ ਦੀ ਪੁਸ਼ਟੀ ਕੀਤੀ।

ਪੁਲਸ ਦਾ ਕਹਿਣਾ ਹੈ ਕਿ ਪੋਸਟਮਾਰਟਮ ਤੋਂ ਪਤਾ ਲੱਗਾ ਹੈ ਕਿ ਜਗਰਾਜ ਢੀਂਡਸਾ ਨਾਂ ਦੇ ਇਸ ਨੌਜਵਾਨ ਦਾ ਕਤਲ ਕੀਤਾ ਗਿਆ ਸੀ। ਹਾਲਾਂਕਿ ਉਨ੍ਹਾਂ ਨੇ ਉਸ ਦੀ ਮੌਤ ਦਾ ਕਾਰਨ ਨਹੀਂ ਦੱਸਿਆ ਅਤੇ ਸਿਰਫ਼ ਇਹ ਕਿਹਾ ਕਿ ਉਸ ਨੂੰ ਗੰਭੀਰ ਸੱਟਾਂ ਲੱਗੀਆਂ ਹੋਈਆਂ ਸਨ। ਉਸ ਦੀ ਲਾਸ਼ ਚਿਲਕੋਟਿਨ ਰੋਡ ‘ਤੇ ਸੇਂਟ ਜੋਸੇਫ ਚਰਚ ਅਤੇ ਕਵੇਮਟਸਿਨ ਹੈਲਥ ਕਲੀਨਿਕ ਦੀ ਪਾਰਕਿੰਗ ਵਿਚੋਂ ਮਿਲੀ ਸੀ।

ਸਾ-ਹਾਲੀ ਸੈਕੰਡਰੀ ਸਕੂਲ ਦੇ ਪ੍ਰਿੰਸੀਪਲ ਰਾਚੇਲ ਸਡੌਟਜ਼ ਨੇ ਦੱਸਿਆ ਕਿ ਮ੍ਰਿਤਕ 12ਵੀਂ ਗ੍ਰੇਡ ਦਾ ਵਿਦਿਆਰਥੀ ਸੀ। 18 ਸਾਲਾ ਦੇ ਜਗਰਾਜ ਸਿੰਘ ਢੀਂਡਸਾ ਦੀ ਮੌਤ ਦੀ ਜਾਂਚ ਆਰ.ਸੀ.ਐੱਮ.ਪੀ. ਅਤੇ ਬੀ.ਸੀ. ਕੋਰੋਨਰ ਸਰਵਿਸ ਦੋਵੇਂ ਹੀ ਕਰ ਰਹੇ ਹਨ। ਬੀ.ਸੀ. ਕੋਰਟ ਸਰਵਿਸਿਜ਼ ਔਨਲਾਈਨ ਪੋਰਟਲ ਦੇ ਅਨੁਸਾਰ ਉਸ ਦਾ ਕੋਈ ਅਪਰਾਧਿਕ ਰਿਕਾਰਡ ਵੀ ਨਹੀਂ ਸੀ।

Leave a Reply

Your email address will not be published. Required fields are marked *