ਨਵਜੋਤ ਸਿੱਧੂ ਦਾ ਵੱਡਾ ਬਿਆਨ, ਕਿਹਾ ਦੋ-ਤਿੰਨ ਮੁੱਖ ਮੰਤਰੀ ਭੁਗਤਾ ਦਿੱਤੇ, ਜੇ ਠੀਕ ਨਾ ਚੱਲਿਆ ਤਾਂ…

ਚੰਡੀਗੜ੍ਹ : ਮੁੱਖ ਮੰਤਰੀ ਨੂੰ ਲੈ ਕੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਦਾ ਇਕ ਹੋਰ ਵੱਡਾ ਬਿਆਨ ਸਾਹਮਣੇ ਆਇਆ ਹੈ। ਦਰਅਸਲ ਨਵਜੋਤ ਸਿੱਧੂ ਨੇ ਆਖਿਆ ਹੈ ਕਿ ਉਹ 2-3 ਮੁੱਖ ਮੰਤਰੀ ਭੁਗਤਾ ਚੁੱਕੇ ਹਨ ਜੇ ਹੁਣ ਵੀ ਮੁੱਖ ਮੰਤਰੀ ਠੀਕ ਨਹੀਂ ਚੱਲਿਆ ਤਾਂ ਇਕ ਹੋਰ ਭੁਗਤਾ ਦੇਵਾਂਗਾ। ਦਰਅਸਲ ਸਿੱਧੂ ਨੇ ਐਤਵਾਰ ਐੱਨ. ਆਰ. ਆਈਜ਼. ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਉਹ ਸਾਰੇ ਐੱਨ. ਆਰ. ਆਈਜ਼. ਨੂੰ ਸ਼ੇਅਰ ਹੋਲਡਰ ਬਨਾਉਣਗੇ ਅਤੇ ਵਿਸ਼ਵਾਸ ਖੜ੍ਹਾ ਕਰਨਗੇ। ਉਨ੍ਹਾਂ ਕਿਹਾ ਕਿ ਜ਼ਰੂਰੀ ਨਹੀਂ ਕਿ ਮੁੱਖ ਮੰਤਰੀ ਬਣੇ ਤਾਂ ਹੀ ਅਜਿਹਾ ਹੋਵੇਗਾ। ਮੁੱਖ ਮੁੱਤਰੀ ਕੋਲ ਤਾਕਤ ਹੁੰਦੀ ਹੈ ਪਰ ਸਿੱਧੂ ਨੇ ਦੋ ਤਿੰਨ ਮੁੱਖ ਮੰਤਰੀ ਤਾਂ ਭੁਗਤਾ ਹੀ ਦਿੱਤੇ ਹਨ, ਅੱਗੇ ਵੀ ਸਮਰੱਥਾ ਰੱਖਦੇ ਹਨ ਕਿ ਲੋਕਾਂ ਦੀ ਤਾਕਤ ਨਾਲ ਇਕ ਅੱਧਾ ਹੋਰ ਭੁਗਤਾ ਦੇਵਾਂਗਾ। ਜੇ ਉਹ ਠੀਕ ਨਹੀਂ ਚੱਲਿਆ। ਇਸ ਤੋਂ ਅੱਗੇ ਉਨ੍ਹਾਂ ਕਿਹਾ ਕਿ ਜੇ ਉਹ ਠੀਕ ਚੱਲਦਾ ਹੈ ਤਾਂ ਜੈ ਜੈ ਕਾਰ ਵੀ ਕਰਨਗੇ। ਸਿੱਧੂ ਨੇ ਕਿਹਾ ਕਿ ਜੇ ਉਨ੍ਹਾਂ ਦਾ ਆਪਣਾ ਵੀ ਪੰਜਾਬ ਦੇ ਖ਼ਿਲਾਫ਼ ਚੱਲਿਆ ਉਹ ਠੋਕਣਗੇ, ਕਟਹਿਰੇ ਵਿਚ ਖੜ੍ਹਾ ਕਰਨਗੇ।

ਫਿਰ ਨਜ਼ਰ ਆਈ ਸੀ ਸਿੱਧੂ ਦੀ ਨਾਰਾਜ਼ਗੀ
ਇਸ ਤੋਂ ਪਹਿਲਾਂ ਸਿੱਧੂ ਨ੍ਹਾਂ ਨੇ ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਦੇ ਸਾਹਮਣੇ ਹੀ ਸਟੇਜ ’ਤੇ ਬੋਲਣ ਤੋਂ ਇਨਕਾਰ ਕਰ ਦਿੱਤਾ ਸੀ। ਦਰਅਸਲ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਪ੍ਰਿਯੰਕਾ ਗਾਂਧੀ ਵਲੋਂ ਹਲਕਾ ਧੂਰੀ ਵਿਚ ਰੈਲੀ ਕੀਤੀ ਜਾ ਰਹੀ ਸੀ। ਇਸ ਦੌਰਾਨ ਪ੍ਰਿਯੰਕਾ ਗਾਂਧੀ, ਚਨਰਜੀਤ ਚੰਨੀ, ਨਵਜੋਤ ਸਿੱਧੂ ਸਮੇਤ ਕਾਂਗਰਸ ਦੀ ਲੀਡਰਿਸ਼ਪ ਸਟੇਜ ’ਤੇ ਮੌਜੂਦ ਸੀ। ਸਟੇਜ ਸੈਕਟਰੀ ਵਲੋਂ ਜਦੋਂ ਨਵਜੋਤ ਸਿੱਧੂ ਦਾ ਨਾਂ ਲੈ ਕੇ ਉਨ੍ਹਾਂ ਨੂੰ ਮੰਚ ’ਤੇ ਬੋਲਣ ਲਈ ਬੁਲਾਇਆ ਤਾਂ ਸਿੱਧੂ ਆਪਣੀ ਸੀਟ ਤੋਂ ਖੜ੍ਹੇ ਤਾਂ ਹੋਏ ਪਰ ਉਨ੍ਹਾਂ ਨੇ ਮੰਚ ’ਤੇ ਬੋਲਣ ਤੋਂ ਇਨਕਾਰ ਕਰ ਦਿੱਤਾ ਅਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲ ਇਸ਼ਾਰਾ ਕਰਦਿਆਂ ਆਖਿਆ ਕਿ ਤੁਸੀਂ ਇਨ੍ਹਾਂ ਨੂੰ ਬੁਲਾ ਲਵੋ। ਇਹ ਸਭ ਕੁੱਝ ਉਦੋਂ ਹੁੰਦਾ ਹੈ ਜਦੋਂ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਸਟੇਜ ’ਤੇ ਮੌਜੂਦ ਸੀ।

Leave a Reply

Your email address will not be published. Required fields are marked *