ਕਾਂਗਰਸੀ ਵਿਧਾਇਕ ਭਲਾਈਪੁਰ ਦਾ ਦੋ ਲੱਖ ਦਾ ਬਿਜਲੀ ਬਿਲ ਮੁਆਫ਼

ਰਈਆ ਹਲਕਾ ਬਾਬਾ ਬਕਾਲਾ ਦੇ ਵਿਧਾਇਕ ਸੰਤੋਖ ਸਿੰਘ ਭਲਾਈਪੁਰ ਦਾ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਵਲੋਂ ਦੋ ਲੱਖ ਦੇ ਕਰੀਬ ਬਿਜਲੀ ਬਿਲ ਮੁਆਫ਼ ਕਰਨ ਸਬੰਧੀ ਰਾਈਟ ਟੂ ਇਨਫਰਮੇਸ਼ਨ ਐਕਟ ਰਾਹੀਂ ਜਾਣਕਾਰੀ ਪ੍ਰਾਪਤ ਹੋਈ ਹੈ ਜਿਸ ਕਾਰਨ ਹਲਕੇ ਦੇ ਗ਼ਰੀਬ ਲੋਕ ਨਿਰਾਸ਼ ਹਨ।

ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਮੰਡਲ ਰਈਆ ਬਿਆਸ ਤੋਂ ਰਾਈਟ ਇਨਫਰਮੇਸ਼ਨ ਐਕਟ ਤਹਿਤ ਮੰਗੀ ਸੂਚਨਾ ਵਿਚ ਸੰਤੋਖ ਸਿੰਘ ਭਲਾਈਪੁਰ ਜੋ ਕਿ ਪਿਛਲੇ ਪੰਜ ਸਾਲ ਤੋ ਬਾਬਾ ਬਕਾਲਾ ਹਲਕੇ ਦੇ ਵਿਧਾਇਕ ਹਨ ਅਤੇ ਹੁਣ ਕਾਂਗਰਸ ਪਾਰਟੀ ਦੇ ਉਮੀਦਵਾਰ ਵੀ ਹਨ ਜਿਨ੍ਹਾਂ ਦੇ ਖਾਤਾ ਨੰਬਰ3006281276 ਪਿੰਡ ਭਲਾਈਪੁਰ ਵਿਚ ਮਨਜ਼ੂਰਸ਼ੁਦਾ ਲੋਡ 0.320 ਕੇ ਡਬਲਿਊ ਹੈ ਜਿਸ ਦਾ ਪੰਜਾਬ ਸਰਕਾਰ ਵਲੋਂ 197961 ਰੁਪਏ ਬਿਲ ਮੁਆਫ਼ ਕੀਤਾ ਗਿਆ ਹੈ ਇਸੇ ਤਰ੍ਹਾਂ ਖਾਤਾ ਨੰਬਰ 3006281562 ਜੋ ਕਿ ਦਿਲਬਾਗ ਸਿੰਘ ਵਾਸੀ ਭਲਾਈਪੁਰ ਦੇ ਨਾਮ ਤੇ ਲੱਗਾ ਹੈ ਉਸ ਦਾ ਮਨਜ਼ੂਰਸ਼ੁਦਾ ਲੋਡ 0.200 ਕੇ ਡਬਲਿਊ ਹੈ ਜਿਸ ਦਾ 126206 ਰੁਪਏ ਬਿਲ ਮੁਆਫ਼ ਕੀਤਾ ਗਿਆ ਹੈ ਜੋ ਕਿ ਇਹ ਪਰਿਵਾਰ ਵਰਤਦਾ ਹੈ। ਇੱਥੇ ਇਹ ਜ਼ਿਕਰਯੋਗ ਹੈ ਕਿ ਹਲਕਾ ਵਿਧਾਇਕ ਦੇ ਘਰ ਏ ਸੀ , ਗੀਜ਼ਰ ਅਤੇ ਹੋਰ ਸਮਾਨ ਵੀ ਚੱਲਦਾ ਹੈ ਅਤੇ ਮਨਜ਼ੂਰਸ਼ੁਦਾ ਲੋਡ ਬਹੁਤ ਘੱਟ ਹੈ ਅਤੇ ਸਰਕਾਰ ਵਲੋਂ ਮਿਲੀ ਮੁਆਫ਼ੀ ਦਾ ਫ਼ਾਇਦਾ ਵੀ ਸਿਆਸੀ ਪਹੁੰਚ ਵਾਲੇ ਲੋਕ ਹੀ ਲੈ ਰਹੇ ਹਨ। ਲੋਕਾਂ ਦਾ ਕਹਿਣਾ ਹੈ ਕਿ ਜੇਕਰ ਵਿਧਾਇਕ ਦੀ ਜਗਾ ਕੋਈ ਆਮ ਵਿਅਕਤੀ ਹੁੰਦਾ ਤਾਂ ਵਿਭਾਗ ਦੇ ਅਧਿਕਾਰੀਆਂ ਵਲੋਂ ਉਸ ਨੂੰ ਕਈ ਲੱਖ ਰੁਪਏ ਜੁਰਮਾਨਾ ਪਾ ਕੇ ਕੇਸ ਦਰਜ ਵੀ ਕਰਵਾ ਦੇਣਾ ਸੀ। ਹਲਕਾ ਬਾਬਾ ਬਕਾਲਾ ਦੇ ਲੋਕਾਂ ਵਿਚ ਵਿਧਾਇਕ ਦਾ ਬਿਲ ਮੁਆਫ਼ ਹੋਣ ਸਬੰਧੀ ਭਾਰੀ ਚਰਚਾ ਚੱਲ ਰਹੀ ਹੈ।

Leave a Reply

Your email address will not be published. Required fields are marked *