ਅਦਾਲਤ ਨੇ ਮਜੀਠੀਆ ਦੀ ਜ਼ਮਾਨਤ ਬਾਰੇ ਫ਼ੈਸਲਾ ਰਾਖਵਾਂ ਰੱਖਿਆ

ਮੋਗਾ: ਇਥੇ ਸ਼ਹਿਰ ਦੀ ਸਲੱਮ ਬਸਤੀ ਲਾਲ ਸਿੰਘ ਰੋਡ ਤੋਂ ਦੋ ਦਿਨ ਪਹਿਲਾਂ ਵਿਆਹੁਤਾ ਨੂੰ ਅਗਵਾ ਕਰਨ ਦੀ ਵਾਰਦਾਤ ਨੇ ਨਵਾਂ ਮੋੜ ਲੈ ਲਿਆ ਹੈ ਅਤੇ ਉਮਰੋਂ ਲੰਘੇ ਨੌਜਵਾਨਾਂ ਨਾਲ ਵਿਆਹ ਕਰਕੇ ਠੱਗੀਆਂ ਮਾਰਨ ਵਾਲੇ 6 ਮੈਂਬਰੀ ਅੰਤਰਰਾਜੀ ਗਰੋਹ ਨੇ ਇਹ ਡਰਾਮਾ ਰਚਿਆ ਸੀ। ਸਿਟੀ ਪੁਲੀਸ ਨੇ ਗਰੋਹ ਮੈਂਬਰਾਂ ਕੋਲੋਂ ਜਾਅਲੀ ਨਾਵਾਂ ਦੇ ਪਛਾਣ ਪੱਤਰ ਬਰਾਮਦ ਕਰਕੇ ਗਰੋਹ ’ਚ ਸ਼ਾਮਲ ਤਿੰਨ ਔਰਤਾਂ ਸਮੇਤ ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਜ਼ਿਲ੍ਹਾ ਪੁਲੀਸ ਮੁਖੀ ਚਰਨਜੀਤ ਸਿੰਘ ਸੋਹਲ ਨੇ ਦੱਸਿਆ ਕਿ ਇਥੋਂ ਦੋ ਦਿਨ ਪਹਿਲਾਂ ਅਗਵਾ ਦਾ ਡਰਾਮਾ ਰਚਣ ਵਾਲੀ ਵਿਆਹੁਤਾ ਕੁਲਦੀਪ ਕੌਰ ਉਰਫ ਕੋਮਲ (24 ) ਉਮਰੋਂ ਲੰਘੇ ਨੌਜਵਾਨਾਂ ਨਾਲ ਵਿਆਹ ਕਰਕੇ ਠੱਗੀਆਂ ਮਾਰਨ ਵਾਲੇ ਅੰਤਰਰਾਜੀ ਗਰੋਹ ਦੀ ਮੈਂਬਰ ਹੈ। ਉਸ ਨੇ ਤੀਜਾ ਵਿਆਹ ਹੰਸ ਰਾਜ ਵਾਸੀ ਸੈਲਗ ਜ਼ਿਲ੍ਹਾ ਮਹਿੰਦਰਗੜ੍ਹ (ਹਰਿਆਣਾ) ਨਾਲ 80 ਹਜ਼ਾਰ ਰੁਪਏ ਲੈ ਕੇ ਠੱਗੀ ਮਾਰਨ ਦੀ ਨੀਅਤ ਨਾਲ ਕੀਤਾ ਸੀ। ਪੁਲੀਸ ਨੇ ਵਿਆਹੁਤਾ ਨੂੰ ਹੰਸ ਰਾਜ ਦੇ ਘਰ ’ਚੋਂ ਬਰਾਮਦ ਕੀਤਾ। ਪੁਲੀਸ ਮੁਤਾਬਕ ਕੁਲਦੀਪ ਕੌਰ ਨੇ ਦੱਸਿਆ ਕਿ ਉਸ ਦੇ ਵਿਆਹ ਵਿੱਚ ਵਿਚੋਲਣ ਦੀ ਭੂਮਿਕਾ ਰੀਟਾ ਰਾਣੀ ਵਾਸੀ ਅਜੀਤਵਾਲ ਹਾਲ ਬਸਤੀ ਸਾਧਾਂ ਵਾਲੀ, ਮੋਗਾ, ਜੱਸੀ ਸੱਪਾ ਵਾਲੀ ਪਤਨੀ ਰਮਨਾ ਵਾਸੀ ਮੋਗਾ ਨੇ ਭੈਣ ਅਤੇ ਕੁਲਦੀਪ ਸਿੰਘ ਵਾਸੀ ਮੋਗਾ ਅਤੇ ਉਸ ਦੀ ਪਤਨੀ ਰੁਪਿੰਦਰ ਕੌਰ ਉਰਫ ਪਿੰਦੂ ਨੇ ਚਾਚਾ-ਚਾਚੀ ਦੀ ਭੂਮਿਕਾ ਨਿਭਾਈ ਸੀ। ਉਨ੍ਹਾਂ ਦੱਸਿਆ ਕਿ ਕੁਲਦੀਪ ਕੌਰ ਉਰਫ ਕੋਮਲ, ਰੁਪਿੰਦਰ ਕੌਰ ਉਰਫ ਪਿੰਦੂ, ਉਸ ਦੇ ਪਤੀ ਕੁਲਦੀਪ ਸਿੰਘ ਅਤੇ ਰੀਟਾ ਰਾਣੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਵਿਚੋਲਣ ਦੋ ਔਰਤਾਂ ਜੱਸੀ ਸੱਪਾ ਵਾਲੀ ਅਤੇ ਪਰਮਲਾ ਫ਼ਰਾਰ ਹਨ। 

Leave a Reply

Your email address will not be published. Required fields are marked *