ਏਜੰਟਾਂ ਦੇ ਚੁੰਗਲ ’ਚੋਂ ਨਿਕਲਿਆ ਨੌਜਵਾਨ ਡਾ.ਓਬਰਾਏ ਦੀ ਮਦਦ ਨਾਲ ਦੁਬਈ ਤੋਂ ਵਤਨ ਪੁੱਜਾ

ਅੰਮ੍ਰਿਤਸਰ: ਲਾਲਚੀ ਏਜੰਟਾਂ ਵੱਲੋਂ ਵਿਖਾਏ ਗਏ ਸਬਜ਼ਬਾਗ ਕਾਰਨ ਦੁਬਈ ’ਚ ਦਰ-ਦਰ ਦੀਆਂ ਠੋਕਰਾਂ ਖਾਣ ਲਈ ਮਜਬੂਰ ਹੋਏ ਗੁਰਦਾਸਪੁਰ ਜ਼ਿਲ੍ਹੇ ਨਾਲ ਸਬੰਧਤ ਇਕ ਨੌਜਵਾਨ ਦੀ ਮਾਲੀ ਮਦਦ ਕਰਕੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਬਾਨੀ ਡਾ.ਐੱਸ.ਪੀ. ਸਿੰਘ ਓਬਰਾਏ ਵੱਲੋਂ ਉਕਤ ਨੌਜਵਾਨ ਨੂੰ ਦੁਬਈ ਤੋਂ ਵਾਪਸ ਵਤਨ ਭੇਜਿਆ ਗਿਆ ਹੈ। ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਟਰੱਸਟ ਦੇ ਬੁਲਾਰੇ ਨੇ ਦੱਸਿਆ ਕਿ ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਦੌਲਤਪੁਰ ਨਾਲ ਸੰਬੰਧਤ ਨੌਜਵਾਨ ਹਰਪ੍ਰੀਤ ਸਿੰਘ, ਜੋ ਮਹਿਜ਼ ਚਾਰ ਕੁ ਮਹੀਨੇ ਪਹਿਲਾਂ ਹੀ ਏਜੰਟਾਂ ਦੇ ਝਾਂਸੇ ’ਚ ਫਸ ਕੇ ਕੰਮਕਾਰ ਦੀ ਭਾਲ ਵਿਚ ਦੁਬਈ ਪਹੁੰਚਿਆ ਸੀ ਪਰ ਉਥੇ ਪੁੱਜਣ ’ਤੇ ਨਾ ਤਾਂ ਉਸ ਨੂੰ ਕੋਈ ਕੰਮ ਦਵਾਇਆ ਗਿਆ ਸਗੋਂ ਉਸ ਦਾ ਪਾਸਪੋਰਟ ਵੀ ਉਨ੍ਹਾਂ ਖੋਹ ਕੇ ਆਪਣੇ ਕਬਜ਼ੇ ‘ਚ ਕਰ ਲਿਆ।

ਪ੍ਰਾਪਤ ਜਾਣਕਾਰੀ ਅਨੁਸਾਰ ਕਾਫੀ ਜੱਦੋ-ਜਹਿਦ ਤੋਂ ਬਾਅਦ ਇਹ ਨੌਜਵਾਨ ਏਜੰਟਾਂ ਦੇ ਚੁੰਗਲ ਤੋਂ ਤਾਂ ਬਾਹਰ ਨਿਕਲ ਆਇਆ ਪਰ ਉਸ ਨੂੰ ਦੋ ਵੇਲੇ ਦੀ ਰੋਟੀ ਲਈ ਦਰ-ਦਰ ਦੀਆਂ ਠੋਕਰਾਂ ਖਾਣ ਲਈ ਮਜਬੂਰ ਹੋਣਾ ਪਿਆ। ਇਸੇ ਦੌਰਾਨ ਪੀੜਤ ਨੌਜਵਾਨ ਦਾ ਟਰੱਸਟ ਦੀ ਅੰਮ੍ਰਿਤਸਰ ਇਕਾਈ ਰਾਹੀਂ ਡਾ. ਐੱਸ. ਪੀ. ਸਿੰਘ ਓਬਰਾਏ ਨਾਲ ਰਾਬਤਾ ਹੋਇਆ ਤਾਂ ਉਨ੍ਹਾਂ ਵੱਲੋਂ ਇਸ ਨੌਜਵਾਨ ਨੂੰ ਆਪਣੇ ਖਰਚ ਤੇ ਵਾਪਸ ਭਾਰਤ ਭੇਜਿਆ ਹੈ।

Leave a Reply

Your email address will not be published. Required fields are marked *