ਸੁਖਬੀਰ ਨੂੰ ਲੋਕ ਫ਼ਤਵਾ ਸਹਿਣ ਨਹੀਂ ਹੋ ਰਿਹਾ: ਭਗਵੰਤ

ਪਟਿਆਲਾ: ਆਮ ਆਦਮੀ ਪਾਰਟੀ ਦੇ ਪ੍ਰਧਾਨ ਭਗਵੰਤ ਮਾਨ ਨੇ ਅੱਜ ਇਥੇ ਮਹਿੰਦਰਾ ਕਾਲਜ ਸਥਿਤ ਪਟਿਆਲਾ ਸ਼ਹਿਰੀ ਹਲਕੇ ਦੀਆਂ ਈਵੀਐੱਮਜ਼ ਦੇ ਸਟਰੌਂਗ ਰੂਮ ਦਾ ਦੌਰਾ ਕੀਤਾ। ਇਸ ਮੌਕੇ ਉਨ੍ਹਾਂ ਕਿਹਾ ਕਿ ਜੇ ਸੁਖਬੀਰ ਸਿੰਘ ਬਾਦਲ ਨੂੰ ਚੋਣ ਸਰਵੇਖਣ ’ਤੇ ਵਿਸ਼ਵਾਸ ਨਹੀਂ ਹੈ ਤਾਂ ਇਸ ਵਿੱਚ ਆਮ ਲੋਕ ਕੀ ਕਰ ਸਕਦੇ ਹਨ। ਲੋਕਾਂ ਨੇ ਫਤਵਾ ਆਪ ਨੂੰ ਦੇ ਦਿਤਾ ਹੈ, ਜੋ ਸੁਖਬੀਰ ਬਾਦਲ ਨੂੰ ਹਜ਼ਮ ਨਹੀਂ ਹੋ ਰਿਹਾ। ਉਨ੍ਹਾਂ ਕਿਹਾ ਕਿ ਕਾਂਗਰਸ ਤੇ ਭਾਜਪਾ ਲੋਕਾਂ ਦਾ ਫਤਵਾ ਸਹਿਣ ਕਰ ਚੁੱਕੇ ਹਨ। ਇਸ ਲਈ ਸੁਖਬੀਰ ਸਿੰਘ ਬਾਦਲ ਨੂੰ ਸਹਿਣਸ਼ੀਲ ਹੋਣਾ ਪਏਗਾ। ਸ੍ਰੀ ਭਗਵੰਤ ਮਾਨ ਨੇ ਕਿਹਾ ਕਿ ਦੇਸ਼ ‘ਚ ਸੋਨੀ ਦੀ ਚਿੜੀ ਕਹੇ ਜਾਣ ਵਾਲੇ ਪੰਜਾਬ ਨੂੰ ਸੱਤਾਧਾਰੀ ਪਾਰਟੀਆਂ ਨੇ ਬੌਧਿਕ, ਆਰਥਿਕ, ਭਾਈਚਾਰਕ ਸਾਂਝ ਅਤੇ ਨੈਤਿਕ ਪੱਖੋਂ ਬਰਬਾਦ ਕਰ ਦਿੱਤਾ ਹੈ। ਅੱਜ ਪੰਜਾਬ ਸਿਰ 3 ਲੱਖ ਕਰੋੜ ਤੋਂ ਜ਼ਿਆਦਾ ਦਾ ਕਰਜ਼ਾ ਹੈ। ਭ੍ਰਿਸ਼ਟਾਚਾਰ, ਮਾਫ਼ੀਆ ਰਾਜ, ਡਰੱਗ ਦਾ ਜਾਲ ਪੰਜਾਬ ਦੀ ਜਵਾਨੀ ਨੂੰ ਖੋਖਲਾ ਕਰ ਰਿਹਾ ਹੈ, ਜਿਸ ਦੇ ਲਈ ਸ਼੍ਰੋਮਣੀ ਅਕਾਲੀ ਦਲ ਬਾਦਲ, ਭਾਰਤੀ ਜਨਤਾ ਪਾਰਟੀ, ਕਾਂਗਰਸ, ਕੈਪਟਨ ਅਮਰਿੰਦਰ ਸਿੰਘ ਅਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਜ਼ਿੰਮੇਵਾਰ ਹਨ। ਇਸ ਮੌਕੇ ਅਜੀਤਪਾਲ ਸਿੰਘ ਕੋਹਲੀ ਪਟਿਆਲਾ ਸ਼ਹਿਰੀ, ਹਰਮੀਤ ਸਿੰਘ ਪਠਾਨਮਜਰਾ ਸਨੌਰ, ਚੇਤਨ ਸਿੰਘ ਜੋੜਾ ਮਾਜਰਾ, ਸ੍ਰੀਮਤੀ ਨੀਨਾ ਮਿੱਤਲ ਰਾਜਪੁਰਾ, ਗੁਰਲਾਲ ਘਨੌਰ, ਕੁਲਵੰਤ ਸਿੰਘ ਬਾਜ਼ੀਗਰ ਸ਼ੁਤਰਾਣਾ, ਡਾ. ਬਲਬੀਰ ਸਿੰਘ ਪਟਿਆਲਾ ਦਿਹਾਤੀ, ਗੁਰਦੇਵ ਸਿੰਘ ਦੇਵ ਮਾਨ ਨਾਭਾ, ਜ਼ਿਲ੍ਹਾ ਪ੍ਰਧਾਨ ਪਟਿਆਲਾ ਸਹਿਰੀ ਤੇਜਿੰਦਰ ਮਹਿਤਾ, ਜ਼ਿਲ੍ਹਾ ਪ੍ਰਧਾਨ ਦਿਹਾਤੀ ਮੇਘ ਚੰਦ ਸ਼ੇਰਮਾਜਰਾ, ਮਹਿਲਾ ਵਿੰਗ ਪ੍ਰਧਾਨ ਵੀਰਪਾਲ ਕੌਰ ਚਹਿਲ, ਕੁੰਦਨ ਗੋਗੀਆ, ਕਿਸ਼ਨ ਚੰਦ ਬੁੱਧੂ, ਕੇਕੇ ਸਹਿਗਲ, ਰਾਕੇਸ਼ ਗੁਪਤਾ, ਸੰਦੀਪ ਬੰਧੂ, ਅਸੀਸ ਨਈਅਰ, ਰਨਜੋਤ ਹੜਾਣਾ, ਜਸਵਿੰਦਰ ਸਿੰਘ ਰਿਪਾ, ਸੁਸ਼ੀਲ ਮਿੱਢਾ, ਰਾਜਬੀਰ ਚਹਿਲ, ਰਾਜਿੰਦਰ ਮੋਹਨ, ਜਗਤਾਰ ਸਿੰਘ ਤਾਰੀ, ਸਿਮਰਨ ਪ੍ਰੀਤ ਸਿੰਘ, ਗੁਰਜੀਤ ਸਿੰਘ ਸਾਹਨੀ, ਅਜੀਤ ਸਿੰਘ ਬਾਬੂ, ਤਰਨਜੀਤ ਸਿੰਘ ਕੋਹਲੀ, ਜੋਗਿੰਦਰ ਸਿੰਘ ਛਾਂਗਾ, ਜਸਬੀਰ ਸਿੰਘ ਮਾਟਾ, ਤਰਲੋਕ ਸਿੰਘ ਤੋਰਾ ਮੌਜੂਦ ਸੀ।

Leave a Reply

Your email address will not be published. Required fields are marked *