ਜਦੋਂ ਅੰਮ੍ਰਿਤਧਾਰੀ ਸਿੰਘ ਨੇ ਨਕਾਬਪੋਸ਼ ਲੁਟੇਰਿਆਂ ਨੂੰ ਅਪਣੀ ਕ੍ਰਿਪਾਨ ਨਾਲ ਭਜਾਇਆ

ਟਾਂਡਾ ਉੜਮੁੜ : ਦੋ ਨਕਾਬਪੋਸ਼ ਲੁਟੇਰਿਆਂ ਨੇ ਇਕ ਅੰਮ੍ਰਿਤਧਾਰੀ ਸਿੰਘ ਨੂੰ ਲੁੱਟਣ ਦੀ ਨੀਅਤ ਨਾਲ ਉਸ ‘ਤੇ ਹਮਲਾ ਕਰ ਦਿਤਾ। ਉਕਤ ਅੰਮ੍ਰਿਤਧਾਰੀ ਸਿੰਘ ਨੇ ਅਪਣੀ ਕ੍ਰਿਪਾਨ ਦਿਖਾ ਕੇ ਲੁਟੇਰਿਆਂ ਨੂੰ ਅੱਗੋਂ ਭਜਾ ਦਿਤਾ। ਜਾਣਕਾਰੀ ਦਿੰਦੇ ਗੁਰਦਵਾਰਾ ਤਪ ਅਸਥਾਨ ਬਾਬਾ ਜੋਗਾ ਸਿੰਘ ਜੀ ਦਸਮੇਸ਼ ਨਗਰ ਟਾਂਡਾ ਦੇ ਹੈੱਡ ਗ੍ਰੰਥੀ ਦਮਦਮੀ ਟਕਸਾਲ ਦੇ ਗਿਆਨੀ ਸੁਲੱਖਣ ਸਿੰਘ ਨੇ ਲੁੱਟ-ਖੋਹ ਦੀ ਨੀਅਤ ਨਾਲ ਹੋਏ ਹਮਲੇ ਦੀ ਗੱਲ ਦਸਦਿਆਂ ਕਿਹਾ ਕਿ ਉਹ ਜਦੋਂ ਅੱਜ ਸਵੇਰੇ ਗੁਰਦਾਸਪੁਰ ਜ਼ਿਲ੍ਹੇ ਵਿਚ ਪੈਂਦੇ ਪਿੰਡ ਕਾਹਲਵਾਂ ਤੋਂ ਵਾਪਸ ਅਪਣੇ ਮੋਟਰਸਾਈਕਲ ‘ਤੇ ਆ ਰਿਹਾ ਸੀ ਤਾਂ ਬਿਆਸ ਦਰਿਆ ਦੇ ਪੁਲ ਤੋਂ ਥੋੜ੍ਹਾ ਪਿੱਛੇ ਮੋਟਰਸਾਈਕਲ ਸਵਾਰ ਦੋ ਨਕਾਬਪੋਸ਼ ਲੁਟੇਰਿਆਂ ਨੇ ਟਾਂਡੇ ਜਾਣ ਦਾ ਰਸਤਾ ਪੁਛਣ ਦੇ ਬਹਾਨੇ ਉਸ ਨੂੰ ਰੋਕ ਲਿਆ। ਜਦੋਂ ਉਹ ਰੁਕੇ ਤਾਂ ਅਚਾਨਕ ਹੀ ਇਕ ਲੁਟੇਰੇ ਨੇ ਹਥਿਆਰ ਨਾਲ ਉਸ ‘ਤੇ ਹਮਲਾ ਕਰ ਦਿਤਾ।

ਜਦੋਂ ਲੁਟੇਰਿਆਂ ਨੇ ਦੁਬਾਰਾ ਉਸ ‘ਤੇ ਵਾਰ ਕਰਨਾ ਚਾਹਿਆ ਤਾਂ ਉਸ ਨੇ ਅਪਣੀ ਸ੍ਰੀ ਸਾਹਿਬ ਨਾਲ ਲੁਟੇਰਿਆਂ ਨੂੰ ਲਲਕਾਰਿਆ ਜਿਸ ਦੇ ਡਰ ਮਗਰੋਂ ਲੁਟੇਰੇ ਮੌਕੇ ਤੋਂ ਲੁੱਟ-ਖੋਹ ਕਰਨ ਤੋਂ ਬਗ਼ੈਰ ਹੀ ਭੱਜਣ ਲਈ ਮਜਬੂਰ ਹੋਣਾ ਪਿਆ। ਗਿਆਨੀ ਸੁਲੱਖਣ ਸਿੰਘ ਨੂੰ ਹਸਪਤਾਲ ਪਹੁੰਚਾਇਆ ਗਿਆ।

Leave a Reply

Your email address will not be published. Required fields are marked *