ਐੱਫਸੀਆਈ ‘ਚ ਨੌਕਰੀ ਲਗਵਾਉਣ ਦਾ ਝਾਂਸਾ ਦੇ ਕੇ ਠੱਗੇ 25.50 ਲੱਖ, ਚਾਰ ਨਾਮਜ਼ਦ

ਗੁਰਦਾਸਪੁਰ : ਐੱਫਸੀਆਈ ਵਿੱਚ ਨੌਕਰੀ ਲਗਵਾਉਣ ਦਾ ਝਾਂਸਾ ਦੇ ਕੇ 25.50 ਲੱਖ ਰੁਪਏ ਠੱਗਣ ਦੇ ਦੋਸ਼ ਵਿੱਚ ਪੁਲਿਸ ਵੱਲੋਂ ਚਾਰ ਵਿਅਕਤੀ ਨਾਮਜ਼ਦ ਕੀਤੇ ਗਏ ਹਨ। ਬਲਜੀਤ ਸਿੰਘ ਪੁੱਤਰ ਫ਼ਤਿਹ ਸਿੰਘ ਵਾਸੀ ਹਕੀਮਪੁਰ ਬੱਸਤੀ ਨੇ ਪੁਲਿਸ ਨੂੰ ਕੀਤੀ ਸ਼ਿਕਾਇਤ ਰਾਹੀ ਦੱਸਿਆ ਕਿ ਮਨਦੀਪ ਸਿੰਘ ਵਾਸੀ ਬਿਸ਼ਨੀਵਾਲ, ਰਾਜੇਸ਼ ਕੁਮਾਰ ਵਾਸੀ ਬਟਾਲਾ, ਜਗਦੀਪ ਸਿੰਘ ਤੇ ਕਰਨ ਵਾਸੀਆਨ ਚੀਮਾ ਨੇ ਉਸ ਨੂੰ ਅਤੇ ਅਜੈ ਸਿੰਘ ਵਾਸੀ ਜੋਹਲ ਨੂੰ ਐੱਫਸੀਆਈ ਵਿੱਚ ਨੌਕਰੀ ਲਗਵਾਉਣ ਦਾ ਝਾਂਸਾ ਦੇ ਕੇ 25.50 ਲੱਖ ਦੀ ਠੱਗੀ ਮਾਰੀ ਹੈ। ਸਹਾਇਕ ਸਬ ਇੰਸਪੈਕਟਰ ਸੁਲੱਖਣ ਰਾਮ ਪੁਲਿਸ ਸਟੇਸ਼ਨ ਕਲਾਨੋਰ ਨੇ ਦੱਸਿਆ ਕਿ ਬਲਜੀਤ ਸਿੰਘ ਵੱਲੋਂ ਕੀਤੀ ਸ਼ਿਕਾਇਤ ਦੀ ਜਾਂਚ ਉਪ ਕਪਤਾਨ ਪੁਲਿਸ ਸਥਾਨਿਕ ਗੁਰਦਾਸਪੁਰ ਵੱਲੋਂ ਕਰਨ ਉਪਰਾਂਤ ਉਕਤ ਚਾਰ ਵਿਅਕਤੀਆਂ ਦੇ ਵਿਰੁੱਧ ਧਾਰਾ 420 ਅਧੀਨ ਮਾਮਲਾ ਦਰਜ ਕਰਕੇ ਅੱਗੇ ਕਾਰਵਾਈ ਕੀਤੀ ਜਾ ਰਹੀ ਹੈ।

Leave a Reply

Your email address will not be published. Required fields are marked *