ਲੁਧਿਆਣਾ ਸਿਵਲ ਹਸਪਤਾਲ ਦੇ ਐਮਰਜੰਸੀ ਵਾਰਡ ’ਚ 15 ਸਾਲਾ ਲੜਕੇ ਦੀ ਬੇਰਹਿਮੀ ਨਾਲ ਹੱਤਿਆ

ਚੰਡੀਗੜ੍ਹ: ਇਥੋਂ ਦੇ ਸਿਵਲ ਹਸਪਤਾਲ ਵਿਚਲੇ ਐਮਰਜੰਸੀ ਵਾਰਡ ‘ਚ ਦੇਰ ਰਾਤ ਦਰਜਨ ਦੇ ਕਰੀਬ ਹਥਿਆਰਬੰਦ ਹਮਲਾਵਰਾਂ ਨੇ ਨੌਜਵਾਨ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਮ੍ਰਿਤਕ ਦੀ ਸ਼ਨਾਖ਼ਤ ਸ਼ਵਨ ਵਜੋਂ ਕੀਤੀ ਗਈ। ਉਸ ਦੀ ਉਮਰ 15 ਸਾਲ ਦੇ ਕਰੀਬ ਸੀ। ਹਮਲਾਵਰਾਂ ਵਲੋਂ ਪਹਿਲਾਂ ਸ਼ਵਨ ਤੇ ਈਡਬਲਿਊਐੱਸ ਕਲੋਨੀ ‘ਚ ਹਮਲਾ ਕੀਤਾ ਗਿਆ, ਜਦੋਂ ਉਹ ਇਲਾਜ ਕਰਾਉਣ ਲਈ ਸਿਵਲ ਹਸਪਤਾਲ ਪਹੁੰਚਿਆ ਤਾਂ ਇਹ ਮੁਲਜ਼ਮ ਉਸ ਦੇ ਮਗਰ ਹੀ ਆ ਗਏ ਅਤੇ ਉੱਥੇ ਵੀ ਹਮਲਾ ਕਰ ਦਿੱਤਾ। ਹਮਲੇ ਵੇਲੇ ਸ਼ਵਨ ਦਾ ਭਰਾ ਵੀ ਆਪਣੀ ਵੱਢੀ ਉਂਗਲੀ ਦਾ ਇਲਾਜ਼ ਕਰਵਾ ਰਿਹਾ ਸੀ। ਹਮਲਾਵਰ ਜਾਂਦੇ ਹੋਏ ਵਾਰਡ ਵਿਚਲੇ ਸਾਜ਼ੋ-ਸਾਮਾਨ, ਖਿੜਕੀਆਂ ਦੇ ਸ਼ੀਸ਼ੇ ਤੇ ਦਰਵਾਜ਼ੇ ਭੰਨ੍ਹ ਗਏ।

Leave a Reply

Your email address will not be published. Required fields are marked *