ਚੰਡੀਗੜ੍ਹ: ਬੇਖ਼ੌਫ਼ ਹੋ ਕੇ ਜਾਓ ਘੁੰਮਣ, ਹੁਣ ਪੁਲਸ ਕਰੇਗੀ ਘਰ ਦੀ ਨਿਗਰਾਨੀ

ਚੰਡੀਗੜ੍ਹ ਪੁਲਸ ਨੇ ਲੋਕਾਂ ਨੂੰ ਇਹ ਸਹੂਲਤ ਦੇਣ ਲਈ ਨਵੀਂ ਪਹਿਲ ਕੀਤੀ ਹੈ। ਇਸ ਤਹਿਤ ਕੋਈ ਵੀ ਵਿਅਕਤੀ ਆਪਣੇ ਘਰ ਨੂੰ ਬੰਦ ਕਰ ਕੇ ਸ਼ਹਿਰ ਤੋਂ ਬਾਹਰ ਘੁੰਮਣ ਜਾ ਸਕੇਗਾ ਅਤੇ ਇਸ ਦੇ ਨਾਲ ਹੀ ਜੇ ਉਹ ਇਸ ਸਬੰਧੀ ਪੁਲਸ ਨੂੰ ਜਾਣਕਾਰੀ ਦੇ ਕੇ ਜਾਂਦਾ ਹੈ ਤਾਂ ਚੰਡੀਗੜ੍ਹ ਪੁਲਸ ਉਸ ਦੇ ਘਰ ‘ਤੇ ਨਿਗਰਾਨੀ ਰੱਖੇਗੀ। ਜਿਵੇਂ ਕਿ ਅਜਿਹਾ ਅਕਸਰ ਦੇਖਣ ਨੂੰ ਮਿਲਦਾ ਹੈ ਕਿ ਚੋਰ ਬੰਦ ਘਰਾਂ ਨੂੰ ਹੀ ਆਪਣਾ ਨਿਸ਼ਾਨਾ ਬਣਾਉਂਦੇ ਹਨ। ਜਦੋਂ ਵੀ ਕੋਈ ਵਿਅਕਤੀ ਆਪਣੇ ਪਰਿਵਾਰ ਨਾਲ ਕਿਸੇ ਕੰਮ ਦੇ ਚੱਲਦਿਆਂ ਬਾਹਰ ਗਿਆ ਹੁੰਦਾ ਹੈ ਤਾਂ ਉਸ ਦੀ ਸੂ ਮਿਲਣ ‘ਤੇ ਚੋਰ ਉਸ ਘਰ ‘ਤੇ ਹੱਥ ਸਾਫ਼ ਕਰ ਜਾਂਦੇ ਹਨ। ਇਸ ਲਈ ਚੋਰਾਂ ਨੂੰ ਰੋਕਣ ਲਈ ਪੁਲਸ ਨੇ ਇਹ ਨਵਾਂ ਤਰੀਕਾ ਅਪਣਾਇਆ ਹੈ ਤਾਂ ਜੋ ਚੋਰੀ ਦੀਆਂ ਵਾਰਦਾਤਾਂ ‘ਤੇ ਰੋਕ ਲਾਈ ਜਾ ਸਕੇ।

ਹੁਣ ਜੇਕਰ ਕੋਈ ਵੀ ਵਿਅਕਤੀ ਕਿਸੇ ਕੰਮ ਤੋਂ ਘਰ ਬੰਦ ਕਰਕੇ ਬਾਹਰ ਜਾਂਦਾ ਹੈ ਅਤੇ ਉਸ ਸਬੰਧੀ ਨਿੱਜੀ ਥਾਣੇ ਜਾਂ ਬੀਟ ਬਾਕਸ ‘ਤੇ ਜਾਣਕਾਰੀ ਦਿੰਦਾ ਹੈ ਤਾਂ ਪੀ.ਸੀ.ਆਰ. ਦੀ ਟੀਮ ਪਟ੍ਰੋਲਿੰਗ ਕਰਦੇ ਸਮੇਂ ਉਸ ਘਰ ‘ਤੇ ਵਿਸ਼ੇਸ਼ ਨਿਗਰਾਨੀ ਕਰੇਗੀ। ਇਸ ਤੋਂ ਇਲਾਵਾ ਜੋ ਲੋਕ ਘਰੋਂ ਬਾਹਰ ਜਾਂਦੇ ਹਨ ਉਹ ਚੰਡੀਗੜ੍ਹ ਪੁਲਸ ਦੀ ਲਾਊਡ ਹੋਮ ਰਜਿਸਟ੍ਰੇਸ਼ਨ ਸਹੂਲਤ ਦਾ ਲਾਭ ਲੈ ਕੇ ਆਪਣੇ ਘਰ ਨੂੰ ਸੁਰੱਖਿਅਤ ਰੱਖ ਸਕਦੇ ਹਨ। ਇਸ ਲਈ ਸਭ ਨੂੰ ਪਲੇ ਸਟੋਰ ‘ਤੇ ਜਾ ਕੇ ਈ-ਸਾਥੀ ਐਪ ਡਾਊਂਨਲੋਡ ਕਰਨੀ ਪਵੇਗੀ। ਜਿਸ ਤੋਂ ਬਾਅਦ ਨੰਬਰ ਰਜਿਸਟਰ ਕਰਕੇ ਵੇਰੀਫਿਕੇਸ਼ਨ ਕਰਨੀ ਪਵੇਗੀ। ਜਿਸ ਮਗਰੋਂ ਲੋਕ ਇਸ ਐਪ ਰਾਹੀਂ ਜਾਣਕਾਰੀ ਦੇ ਕੇ ਪੁਲਸ ਨੂੰ ਸੂਚਿਤ ਕਰ ਸਕਦੇ ਹਨ ਕਿ ਉਹ ਇਸ ਦਿਨ ਤੋਂ ਲੈ ਕੇ ਇਸ ਦਿਨ ਤੱਕ ਬਾਹਰ ਹਨ। ਤੁਹਾਡਾ ਘਰ ਕਿੰਨੇ ਦਿਨਾਂ ਤੱਕ ਬੰਦ ਰਹੇਗਾ ਇਸ ਦੀ ਵੀ ਜਾਣਕਾਰੀ ਐਪ ਰਾਹੀਂ ਪੁਲਸ ਨੂੰ ਮਿਲ ਜਾਵੇਗੀ। ਇਸ ਤੋਂ ਇਲਾਵਾ ਇਹ ਵੀ ਦੱਸਣਾ ਪਵੇਗਾ ਕਿ ਉਸ ਖੇਤਰ ਵਿੱਚ ਸੀ.ਸੀ.ਟੀ.ਵੀ ਕੈਮਰੇ ਕਿਸ ਜਗ੍ਹਾ ਲੱਗੇ ਹਨ। ਜਿਸ ਦੀ ਜਾਣਕਾਰੀ ਮਿਲਣ ‘ਤੇ ਪੀ.ਸੀ.ਆਰ ਦੀ ਪਟ੍ਰੋਲਿੰਗ ਟੀਮ ਗਸ਼ਤ ਦੌਰਾਨ ਉਸ ਘਰ ਦੀ ਨਿਗਰਾਨੀ ਰੱਖੇਗਾ ਤਾਂ ਜੋ ਚੋਰੀ ਨਾ ਹੋ ਸਕੇ।

Leave a Reply

Your email address will not be published. Required fields are marked *