ਗੈਂਗਸਟਰ ਜੱਗੂ ਭਗਵਾਨਪੁਰੀਆ ਮੁੜ ਗੁਰਦਾਸਪੁਰ ਅਦਾਲਤ ‘ਚ ਪੇਸ਼, 4 ਦਿਨ ਦਾ ਮਿਲਿਆ ਹੋਰ ਰਿਮਾਂਡ

ਗੁਰਦਾਸਪੁਰ : ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਨਾਮਜ਼ਦ ਗੈਂਗਸਟਰ ਜੱਗੂ ਭਗਵਾਨਪੁਰੀਆ ਦਾ 6 ਦਿਨ ਦਾ ਪੁਲਿਸ ਰਿਮਾਂਡ ਖ਼ਤਮ ਹੋਣ ਪਿੱਛੋਂ ਅੱਜ ਬੁੱਧਵਾਰ ਨੂੰ ਮੁੜ ਗੁਰਦਾਸਪੁਰ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਇਸ ਦੌਰਾਨ ਕਲਾਨੌਰ ਪੁਲਿਸ ਨੇ ਦੱਸਿਆ ਕਿ ਜੱਗੂ ਤੋਂ ਪੁੱਛਗਿੱਛ ਦੌਰਾਨ ਕਈ ਅਹਿਮ ਜਾਣਕਾਰੀਆਂ ਹਾਸਿਲ ਹੋਈਆਂ ਹਨ ਪਰ ਅਜੇ ਵੀ ਕਈ ਹੋਰ ਕਈ ਸੁਰਾਗ ਪਤਾ ਕਰਨੇ ਬਾਕੀ ਨੇ। ਇਸ ਅਧਾਰ”ਤੇ ਹੋਰ ਰਿਮਾਂਡ ਦੀ ਮੰਗ ਕੀਤੀ ਗਈ ਅਤੇ ਅਦਾਲਤ ਨੇ 4 ਦਿਨ ਦਾ ਹੋਰ ਰਿਮਾਂਡ ਦੇ ਦਿੱਤਾ। ਗੈਂਗਸਟਰ ਦੀ ਅਦਾਲਤ ਵਿੱਚ ਪੇਸ਼ੀ ਮੌਕੇ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਸਨ।

ਦੱਸਣਯੋਗ ਹੈ ਕਿ 28 ਜਨਵਰੀ 2022 ਨੂੰ ਭਾਰਤ-ਪਾਕਿਸਤਾਨ ਸਰਹੱਦ ‘ਤੇ ਪਾਕਿਸਤਾਨੀ ਤਸਕਰਾਂ ਨਾਲ ਹੋਈ ਗੋਲੀਬਾਰੀ ‘ਚ ਬੀਐੱਸਐੱਫ ਦਾ ਇੱਕ ਜਵਾਨ ਜ਼ਖ਼ਮੀ ਹੋ ਗਿਆ ਸੀ। ਪੁਲੀਸ ਨੇ ਇਸ ਦੌਰਾਨ 47 ਕਿਲੋ ਹੈਰੋਇਨ, ਦੋ ਪਿਸਤੌਲ ਅਤੇ ਕੁਝ ਵਿਸਫੋਟਕ ਸਮੱਗਰੀ ਬਰਾਮਦ ਕੀਤੀ ਸੀ। ਇਹ ਘਟਨਾ ਚੰਦੂ ਵਡਾਲਾ ਸਰਹੱਦੀ ਚੌਕੀ ਅਧੀਨ ਪੈਂਦੇ ਇਲਾਕੇ ਵਿੱਚ ਸਵੇਰੇ 5:15 ਵਜੇ ਵਾਪਰੀ। ਪੁਲਿਸ ਦੇ ਉੱਚ ਅਧਿਕਾਰੀਆਂ ਨੇ ਦੱਸਿਆ ਸੀ ਕਿ 47 ਕਿਲੋ ਹੈਰੋਇਨ, ਦੋ ਪਿਸਤੌਲ, ਕੁਝ ਵਿਸਫੋਟਕ ਅਤੇ ਅਫੀਮ ਦੇ ਸੱਤ ਪੈਕਟ ਬਰਾਮਦ ਕੀਤੇ ਗਏ ਹਨ। ਬੀਐਸਐਫ ਜਵਾਨਾਂ ਅਤੇ ਪਾਕਿਸਤਾਨੀ ਤਸਕਰਾਂ ਵਿਚਕਾਰ ਗੋਲੀਬਾਰੀ ਦੌਰਾਨ ਜਵਾਨ ਦੇ ਸਿਰ ਵਿੱਚ ਗੋਲੀ ਲੱਗੀ, ਜਿਸ ਨੂੰ ਹਸਪਤਾਲ ਵਿੱਚ ਭਰਤੀ ਕਰਵਾਉਣਾ ਪਿਆ। ਪਤਾ ਲੱਗਾ ਹੈ ਕਿ ਇਸ ਮਾਮਲੇ ਵਿਚ ਹਥਿਆਰਾਂ ਦੀ ਬਰਾਮਦਗੀ ਲਈ ਗੈਂਗਸਟਰ ਜੱਗੂ ਤੋਂ ਪੁੱਛਗਿੱਛ ਕੀਤੀ ਜਾਣੀ ਹੈ।

Leave a Reply

Your email address will not be published. Required fields are marked *