ਜਲੰਧਰ: ਯੂਕੋ ਬੈਂਕ ’ਚੋਂ 15 ਲੱਖ ਰੁਪਏ ਅਤੇ ਔਰਤ ਦੇ ਗਹਿਣੇ ਲੁੱਟੇ

ਆਦਮਪੁਰ ਦੋਆਬਾ : ਜਲੰਧਰ ਦੇ ਇੰਡਸਟਰੀਅਲ ਏਰੀਏ ਵਿਚਲੇ ਯੂਕੋ ਬੈਂਕ ਵਿਚੋਂ ਨਕਾਬਪੋਸ਼ ਲੁਟੇਰਿਆਂ ਨੇ 15 ਲੱਖ ਰੁਪਏ ਤੇ ਉਥੇ ਮੌਜੂਦ ਔਰਤ ਦੇ ਗਹਿਣੇ ਲੁੱਟ ਲਏ। ਤਿੰਨ ਨਕਾਬਪੋਸ਼ ਬੈਂਕ ਅੰਦਰ ਦਾਖਲ ਹੋਏ ਤੇ ਹਥਿਆਰ ਦੇ ਦਮ ’ਤੇ 15 ਲੱਖ ਰੁਪਏ ਅਤੇ ਔਰਤ ਦੇ ਸੋਨੇ ਦੇ ਗਹਿਣੇ ਲੁੱਟ ਕੇ ਫ਼ਰਾਰ ਹੋ ਗਏ। ਡੀਐੱਸਪੀ ਅੰਕੁਰ ਗੁਪਤਾ ਮੌਕੇ ‘ਤੇ ਪੁੱਜੇ। ਬੈਂਕ ਅਤੇ ਨੇੜੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ਼ ਦੀ ਘੋਖ ਕੀਤੀ ਜਾ ਰਹੀ ਹੈ।

Leave a Reply

Your email address will not be published. Required fields are marked *