ਗ਼ੈਰਤ ਖਾਤਰ ਧੀ ਦਾ ਕਤਲ, ਭਰਾ ਗਿ੍ਫ਼ਤਾਰ, ਮਾਪੇ ਫ਼ਰਾਰ

ਬਠਿੰਡਾ : ਥਾਣਾ ਤਲਵੰਡੀ ਸਾਬੋ ਦੇ ਪਿੰਡ ਨੰਗਲਾ ਵਿਚ ਅਣਖ ਖਾਤਰ ਆਪਣੀ ਧੀ ਦਾ ਕਤਲ ਕਰ ਦਿੱਤਾ ਹੈ। ਕਤਲ ਕੀਤੀ ਕੁੜੀ ਦੇ ਦਾਦੇ ਨੇ ਇਸ ਸਬੰਧੀ ਸ਼ਿਕਾਇਤ ਦਰਜ ਕਰਵਾਈ ਹੈ। ਇਸ ਆਧਾਰ ‘ਤੇ ਪੁਲਿਸ ਨੇ ਮਿ੍ਤਕਾ ਦੇ ਦੋ ਸਕੇ ਭਰਾਵਾਂ ਤੇ ਮਾਂ ਪਿਓ ਖ਼ਿਲਾਫ਼ ਕਤਲ ਕਰਨ ਦੀਆਂ ਧਾਰਾਵਾਂ ਹੇਠ ਪਰਚਾ ਦਰਜ ਕੀਤਾ ਹੈ। ਇਸ ਸਬੰਧੀ ਇਕ ਭਰਾ ਨੂੰ ਗਿ੍ਫ਼ਤਾਰ ਕੀਤਾ ਗਿਆ ਹੈ।

ਜਾਣਕਾਰੀ ਅਨੁਸਾਰ ਸਥਾਨਕ ਪਿੰਡ ਦੀ ਵਸਨੀਕ 25 ਸਾਲਾ ਕੁੜੀ ਕਿਸੇ ਨੌਜਵਾਨ ਨਾਲ ਵਿਆਹ ਕਰਵਾਉਣਾ ਚਾਹੁੰਦੀ ਸੀ ਤੇ ਪਰਿਵਾਰ ਇਸ ਗੱਲ ਤੋਂ ਖਫਾ ਸੀ। ਦਾਦੇ ਮੁਤਾਬਕ ਕੁੜੀ ਦੇ ਕਤਲ ਮਗਰੋਂ ਪਰਿਵਾਰ ਨੇ ਚੁੱਪ ਚੁਪੀਤੇ ਸਸਕਾਰ ਕਰ ਦਿੱਤਾ ਹੈ। ਥਾਣਾ ਮੁਖੀ ਐੱਸਆਈ ਦਲਜੀਤ ਸਿੰਘ ਮੁਤਾਬਕ ਗੁਰਚਰਨ ਸਿੰਘ ਵਾਸੀ ਨੰਗਲਾ ਨੇ ਬਿਆਨ ਦਰਜ ਕਰਵਾਏ ਹਨ ਕਿ 2 ਅਗਸਤ ਨੂੰ ਉਸ ਦੇ ਪੋਤੇ ਰਾਮ ਸਿੰਘ ਆਪਣੇ ਭਰਾ ਲਛਮਣ ਸਿੰਘ, ਪਿਓ ਮੇਜਰ ਸਿੰਘ ਤੇ ਮਾਂ ਸਰਬਜੀਤ ਕੌਰ ਨਾਲ ਮਿਲ ਕੇ ਉਸ ਦੀ ਪੋਤੀ ਦਾ ਮੂੰਹ ਸਿਰਹਾਣੇ ਨਾਲ ਦੱਬ ਕੇ ਕਤਲ ਕੀਤਾ ਹੈ। ਪੁਲਿਸ ਅਧਿਕਾਰੀ ਮੁਤਾਬਕ ਕੇਸ ਵਿਚ ਨਾਮਜ਼ਦ ਲਛਮਣ ਸਿੰਘ, ਮੇਜਰ ਸਿੰਘ ਤੇ ਸਰਬਜੀਤ ਕੌਰ ਦੀ ਭਾਲ ਜਾਰੀ ਹੈ।

Leave a Reply

Your email address will not be published. Required fields are marked *