ਪੁਰਤਗਾਲ ਭੇਜਣ ਦਾ ਝਾਂਸਾ ਦੇ ਕੇ ਗ੍ਰੀਸ ਵਿਚ ਹੀ ਛੱਡ ਕੇ ਫਰਾਰ ਹੋਏ ਏਜੰਟ

ਪਟਿਆਲਾ: ਲੱਖਾਂ ਰੁਪਏ ਲੈ ਕੇ ਪੁਰਤਗਾਲ ਭੇਜਣ ਦਾ ਝਾਂਸਾ ਦੇ ਕੇ ਗ੍ਰੀਸ ਛੱਡ ਕੇ ਫਰਾਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਂਦੇ ਹੋਏ ਲੜਕਾ ਪਾਸਪੋਰਟ, ਲਾਇਸੰਸ ਅਤੇ ਪੈਨ ਕਾਰਨ ਆਦਿ ਵੀ ਖੋਹ ਕੇ ਲੈ ਗਏ। ਇਸ ਮਾਮਲੇ ਵਿਚ ਥਾਣਾ ਤ੍ਰਿਪੜੀ ਦੀ ਪੁਲਸ ਨੇ ਛੇ ਵਿਅਕਤੀਆਂ ਖ਼ਿਲਾਫ ਕੇਸ ਦਰਜ ਕੀਤਾ ਹੈ। ਜਿਹੜੇ ਵਿਅਕਤੀਆਂ ਖ਼ਿਲਾਫ ਕੇਸ ਦਰਜ ਕੀਤਾ ਗਿਆ ਹੈ, ਉਨ੍ਹਾਂ ਵਿਚ ਯਾਦਵਿੰਦਰ ਸਿੰਘ, ਦਵਿੰਦਰ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਦਰਸਨ ਨਗਰ ਪਟਿਆਲਾ, ਪਰਵੀਨ ਕੁਮਾਰ ਪੁੱਤਰ ਅਸ਼ੋਕ ਕੁਮਾਰ ਵਾਸ ਗੋਲ ਗੱਲਾ ਚੌਂਕ ਤ੍ਰਿਪੜੀ, ਸਮਿਤ ਕੁਮਾਰ ਪੁੱਤਰ ਬਲਵਿੰਦਰ ਕੁਮਾਰ ਵਾਸੀ ਬੂਟਾ ਸਿੰਘ ਵਾਲਾ ਥਾਣਾ ਘੱਗਾ, ਸੋਰਵ ਘਾਵਰੀ ਪੁੱਤਰ ਸੁਰਿੰਦਰ ਕੁਮਾਰ ਵਾਸੀ ਰਤਨ ਨਗਰ ਪਟਿਆਲਾ ਅਤੇ ਗੁਰਜੀਤ ਸਿੰਘ ਪੁੱਤਰ ਸੰਤਾ ਸਿੰਘ ਵਾਸੀ ਭੱਟੀ ਵਾਲਾ ਥਾਣਾ ਘੁਮਾਣਾ ਜ਼ਿਲ੍ਹਾ ਗੁਰਦਾਸਪੁਰ ਸ਼ਾਮਲ ਹਨ।

ਇਸ ਮਾਮਲੇ ਵਿਚ ਹਰਜਿੰਦਰ ਸਿੰਘ ਪੁੱਤਰ ਮੁਖਤਿਆਰ ਸਿੰਘ ਵਾਸੀ ਦੀਪ ਨਗਰ ਪਟਿਆਲਾ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਕਤ ਵਿਅਕਤੀਆਂ ਨੇ ਉਸ ਦੇ ਲੜਕੇ ਅਨਮੋਨ ਸਿੰਘ ਪੁਰਤਗਾਲ ਭੇਜਣ ਦਾ ਝਾਂਸਾ ਦੇ ਕੇ 12 ਲੱਖ 20 ਹਜ਼ਾਰ ਰੁਪਏ ਲਏ ਅਤੇ ਯਾਦਵਿੰਦਰ ਸਿੰਘ ਉਸ ਦੇ ਲੜਕੇ ਅਨਮੋਲ ਸਿੰਘ ਨੂੰ ਗ੍ਰੀਸ ਰਾਹੀਂ ਪੁਰਤਗਾਲ ਲੈ ਕੇ ਜਾ ਰਿਹਾ ਸੀ ਪਰ ਉਹ ਉਸ ਦੇ ਲੜਕੇ ਨੂੰ ਗ੍ਰੀਸ ਵਿਚ ਛੱਡ ਕੇ ਫਰਾਰ ਹੋ ਗਏ ਅਤੇ ਉਸ ਦਾ ਪਾਸਪੋਰਟ, ਲਾਇਸੰਸ, ਪੈਨ ਕਾਰਡ ਆਦਿ ਵੀ ਖੋਹ ਲਏ। ਚਾਰ ਮਹੀਨਿਆ ਬਾਅਦ ਉਸ ਦਾ ਲੜਕਾ ਘਰ ਵਾਪਸ ਆਇਆ ਹੈ। ਪੁਲਸ ਨੇ ਜਾਂਚ ਤੋਂ ਬਾਅਦ ਉਕਤ ਵਿਅਕਤੀਆਂ ਖ਼ਿਲਾਫ 406, 420 ਅਤੇ 120 ਬੀ ਆਈ.ਪੀ.ਸੀ ਅਤੇ ਪੰਜਾਬ ਪ੍ਰੀਵੈਨਸ਼ਨ ਆਫ ਹਿਊਮਨ ਸਮਗਲਿੰਗ ਐਕਟ ਦੀ ਧਾਰਾ 13 ਦੇ ਤਹਿਤ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Leave a Reply

Your email address will not be published. Required fields are marked *