STF ਨੇ ਸਰਕਾਰੀ ਅਧਿਆਪਕ ਤੋਂ ਬਰਾਮਦ ਕੀਤੀ 5 ਕਿੱਲੋ ਹੈਰੋਇਨ, ਜੇਲ੍ਹ ‘ਚ ਬੰਦ ਜੱਗੂ ਨਾਲ ਜੁੜ ਰਹੇ ਤਾਰ

ਅੰਮ੍ਰਿਤਸਰ : ਨਸ਼ਿਆਂ ਖਿਲਾਫ਼ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ਤਹਿਤ ਬੀਤੇ ਦਿਨੀਂ ਸਪੈਸ਼ਲ ਟਾਸਕ ਫੋਰਸ (STF) ਨੇ ਜੇਲ੍ਹ ‘ਚ ਬੈਠ ਕੇ ਜੰਮੂ ਤੇ ਕਸ਼ਮੀਰ ‘ਚ ਨਸ਼ਾ ਸਪਲਾਈ ਕਰਨ ਵਾਲੇ ਡਰੱਗ ਰੈਕੇਟ ਦਾ ਪਰਦਾਫਾਸ਼ ਕੀਤਾ ਹੈ। ਆਈਜੀਪੀ ਬਾਰਡਰ ਰੇਂਜ ਰਸ਼ਪਾਲ ਸਿੰਘ ਨੇ ਦੱਸਿਆ ਕਿ 26 ਸਤੰਬਰ ਨੂੰ ਗੁਪਤ ਸੂਚਨਾ ਦੇ ਆਧਾਰ ‘ਤੇ ਡੀਐਸਪੀ ਅਰੁਣ ਕੁਮਾਰ ਐੱਸਟੀਐੱਫ ਨੇ ਆਪਣੀ ਟੀਮ ਨਾਲ ਮਿਲ ਕੇ ਨਵਤੇਜ ਸਿੰਘ ਤੇ ਜਗਮੀਤ ਸਿੰਘ ਨੂੰ ਕਾਬੂ ਕਰ ਕੇ ਉਨ੍ਹਾਂ ਕੋਲੋਂ 500 ਗ੍ਰਾਮ ਹੈਰੋਇਨ ਬਰਾਮਦ ਕੀਤੀ ਸੀ।

ਰਸ਼ਪਾਲ ਸਿੰਘ ਨੇ ਦੱਸਿਆ ਕਿ ਇਸ ਦੀ ਤਫਤੀਸ਼ ਕਰਦੇ ਹੋਏ ਕੇਂਦਰੀ ਜੇਲ੍ਹ ਫਿਰੋਜ਼ਪੁਰ ‘ਚ ਬੰਦ ਜਗਦੀਪ ਸਿੰਘ ਉਰਫ਼ ਜੱਗੂ ਨੂੰ ਪ੍ਰੋਡਕਸ਼ਨ ਵਾਰੰਟ ‘ਤੇ ਲਿਆ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ। ਨਵਤੇਜ ਸਿੰਘ ਵਲੋਂ ਦਿੱਤੀ ਜਾਣਕਾਰੀ ਮੁਤਾਬਕ ਐੱਸਟੀਐੱਫ ਦੀਆਂ ਟੀਮਾਂ ਨੇ ਜੰਮੂ-ਕਸ਼ਮੀਰ ਦੇ ਪੁਣਛ ਇਲਾਕੇ ‘ਚ ਸਰਕਾਰੀ ਟੀਚਰ ਜਿਸਦੀ ਪਛਾਣ ਨਿਜ਼ਾਮੂਦੀਨ ਪੁੱਤਰ ਕਿਆਂਮੂਦੀਨ ਵਜੋਂ ਹੋਈ ਹੈ, ਨੂੰ ਕਾਬੂ ਕਰ ਕੇ ਉਸ ਕੋਲੋਂ ਕਰੀਬ ਪੰਜ ਕਿਲੋ ਹੈਰੋਇਨ ਹੋਰ ਬਰਾਮਦ ਕੀਤੀ ਗਈ।

ਜੇਲ੍ਹ ‘ਚ ਬੰਦ ਜਗਦੀਪ ਦਾ ਦੋਸਤ ਹੈ ਨਵਤੇਜ

ਰਸ਼ਪਾਲ ਸਿੰਘ ਨੇ ਦੱਸਿਆ ਕਿ ਨਵਤੇਜ ਸਿੰਘ ਉੱਤੇ ਪਹਿਲਾਂ ਵੀ ਕਈ ਨਸ਼ੇ ਦੀ ਤਸਕਰੀ ਤੇ ਹੋਰ ਮਾਮਲੇ ਦਰਜ ਹਨ। ਇਸਦੇ ਨਾਲ ਹੀ ਉਨ੍ਹਾਂ ਦਸਿਆ ਕਿ ਮੁੱਢਲੀ ਤਫਦੀਸ਼ ‘ਚ ਸਾਹਮਣੇ ਆਇਆ ਹੈ ਕਿ ਉਕਤ ਨਵਤੇਜ ਸਿੰਘ ਜੇਲ੍ਹ ਵਿਚ ਬੰਦ ਜਗਦੀਪ ਸਿੰਘ ਉਰਫ਼ ਜੱਗੂ ਦਾ ਪੁਰਾਣਾ ਸਾਥੀ ਹੈ ਜੋ ਕਿ ਉਸਦੇ ਜੇਲ੍ਹ ਜਾਣ ਤੋਂ ਬਾਅਦ ਵੀ ਉਸਦੇ ਲਿੰਕ ‘ਚ ਸੀ ਤੇ ਹੈਰੋਇਨ ਤਸਕਰੀ ‘ਚ ਮਦਦ ਕਰਦਾ ਰਿਹਾ ਹੈ।

ਸਰਕਾਰੀ ਟੀਚਰ ਹੈ ਜੰਮੂ ਕਸ਼ਮੀਰ ‘ਚ ਤਸਕਰੀ ਕਰਨ ਵਾਲਾ

ਰਸ਼ਪਾਲ ਸਿੰਘ ਨੇ ਦੱਸਿਆ ਕਿ ਉਕਤ ਵਿਅਕਤੀ ਜੰਮੂ ਕਸ਼ਮੀਰ ਦੇ ਪੁਣਛ ਇਲਾਕੇ ‘ਚ ਆਈਟੀਆਈ ਵਿਭਾਗ ‘ਚ ਸਰਕਾਰੀ ਅਧਿਆਪਕ ਸੀ।

Leave a Reply

Your email address will not be published. Required fields are marked *