ਪੰਜਾਬੀ ਯੂਨੀਵਰਸਿਟੀ ‘ਚ ਵੀ. ਸੀ. ਦਫ਼ਤਰ ਨੂੰ ਤਾਲਾ, ਧਰਨੇ ‘ਤੇ ਬੈਠੇ ਸਫ਼ਾਈ ਕਰਮਚਾਰੀ

ਪਟਿਆਲਾ: ਪੰਜਾਬੀ ਯੂਨੀਵਰਸਿਟੀ ‘ਚ ਜਬਰੀ ਧਰਨਾ ਚਕਵਾਉਣ ਤੋਂ ਭੜਕੇ ਸਫ਼ਾਈ ਕਰਮਚਾਰੀਆਂ ਨੇ ਸਵੇਰੇ ਹੀ ਵੀ.ਸੀ. ਦਾ ਦਫ਼ਤਰ ਘੇਰ ਲਿਆ ਹੈ। ਇਸ ਦੌਰਾਨ ਨਾ ਤਾਂ ਵੀ.ਸੀ. ਦਫ਼ਤਰ ਦਾ ਤਾਲਾ ਖੁੱਲਿਆ ਤੇ ਨਾ ਹੀ ਕਿਸੇ ਸਟਾਫ ਮੈਂਬਰ ਨੂੰ ਦਫ਼ਤਰ ਵਿਚ ਦਾਖਲ ਹੋਣ ਦਿੱਤਾ ਗਿਆ। 10 ਵਜੇ ਤਕ ਸਟਾਫ ਦਫ਼ਤਰ ਖੁੱਲਣ ਦੀ ਉਢੀਕ ਕਰਦਾ ਰਿਹਾ ਜਦੋਂ ਕਿ ਵੀ. ਸੀ. ਦਫ਼ਤਰ ਹੀ ਨਾ ਪੁੱਜੇ।

ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਡੇਲੀਵੇਜ ਸਫਾਈ ਕਰਮਚਾਰੀਆ ਵੱਲੋ ਮੰਗਲਵਾਰ ਰੈਗੂਲਰ ਸੇਵਾਵਾਂ,ਬਕਾਇਆ ਏਰੀਅਰ ਅਤੇ ਕਈ ਹੋਰ ਮੰਗਾਂ ਯੂਨੀਵਰਸਿਟੀ ਪ੍ਰਸ਼ਾਸਨ ਵਲੋਂ ਅਣਗੌਲਿਆਂ ਕੀਤੇ ਜਾਣ ਤੋਂ ਬਾਅਦ ਡੇਲੀਵੇਜ ਸਫਾਈ ਕਰਮਚਾਰੀਆਂ ਰੋਸ ਧਰਨੇ ਨੂੰ ਭੁੱਖ ਹੜਤਾਲ ਵਿਚ ਬਦਲ ਦਿੱਤਾ। ਯੂਨੀਵਰਸਿਟੀ ਪ੍ਰਸ਼ਾਸਨ ਦੇ ਨਾਂਹ ਪੱਖੀ ਰਵੱਈਏ ਅਤੇ ਮੰਗਾਂ ਨੂੰ ਨਜ਼ਰਅੰਦਾਜ ਕੀਤੇ ਜਾਣ ਤੋਂ ਬਾਅਦ ਡੇਲੀਵੇਜ ਸਫਾਈ ਕਰਮਚਾਰੀ ਯੂਨੀਅਨ ਦੇ ਪ੍ਰਧਾਨ ਰਾਜੇਸ਼ ਗੁਗੂ ਨੇ ਕਮਾਨ ਸੰਭਾਲਦਿਆਂ ਖੁਦ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ। ਕਰਮਚਾਰੀਆਂ ਅਨੁਸਾਰ ਮੰਗਲਵਾਰ ਦੇਰ ਰਾਤ ਸੁਰੱਖਿਆ ਮੁਲਾਜ਼ਮਾਂ ਵੱਲੋ ਉਹਨਾ ਨੂੰ ਜਬਰੀ ਵੀ. ਸੀ. ਦੀ ਦਫ਼ਤਰ ਅੱਗਿਓਂ ਚੁੱਕਣ ਦੀ ਕੋਸ਼ਿਸ਼ ਕੀਤੀ। ਕਰਮਚਾਰੀਆ ਦਾ ਦੋਸ਼ ਹੈ ਕਿ ਵੀ. ਸੀ. ਵੱਲੋ ਮਾੜਾ ਸਲੂਕ ਕੀਤਾ ਗਿਆ ਹੈ। ਇਸੇ ਗੱਲ ਤੋਂ ਭੜਕੇ ਸਫ਼ਾਈ ਕਰਮਚਾਰੀਆ ਨੇ ਦਲਿਤ ਆਗੂ ਡਾ. ਜਤਿੰਦਰ ਸਿੰਘ ਮੱਟੂ ਦੀ ਅਗਵਾਈ ‘ਚ ਵੀ. ਸੀ. ਦਫ਼ਤਰ ਨੂੰ ਤੜਕ ਸਵੇਰੇ ਹੀ ਘੇਰਾ ਪਾ ਲਿਆ ਤੇ ਤਾਲਾ ਵੀ ਨਾ ਖੋਲਣ ਦਿੱਤਾ।

Leave a Reply

Your email address will not be published. Required fields are marked *