ਇੱਕ ਹੋਰ ਪੰਜਾਬੀ ਫ਼ੌਜੀ ਹੋਇਆ ਭਾਰਤ ਲਈ ਕੁਰਬਾਨ

ਮੋਗਾ:  ਲੇਹ ਲੱਦਾਖ ਤੋਂ ਦੁਖ਼ਦਾਇਕ ਖ਼ਬਰ ਸਾਹਮਣੇ ਆਈ ਹੈ। ਇਥੇ ਮੋਗਾ ਜ਼ਿਲ੍ਹੇ ਦੇ ਰਹਿਣ ਵਾਲੇ ਸੈਨਿਕ ਨਾਇਕ ਸੁਖਵਿੰਦਰ ਸਿੰਘ ਡਿਊਟੀ ਦੌਰਾਨ ਹਲਾਕ ਹੋ ਗਿਆ। ਦਰਅਸਲ ਮੋਗਾ ਜ਼ਿਲ੍ਹੇ ਦੇ ਪਿੰਡ ਨੱਥੂਵਾਲਾ ਗਰਬੀ ਦੇ ਇਕ ਸੈਨਿਕ ਨਾਇਕ ਸੁਖਵਿੰਦਰ ਸਿੰਘ ਦੀ ਲੇਹ ਲੱਦਾਖ ਵਿਖੇ ਡਿਊਟੀ ਦੌਰਾਨ ਬਰਫ਼ ਤੋਂ ਤਿਲਕ ਕੇ ਡਿੱਗਣ ਕਾਰਨ ਮੌਤ ਹੋ ਗਈ।  ਮਿਲੀ ਜਾਣਕਾਰੀ ਅਨੁਸਾਰ ਸ਼ਹੀਦ ਸੁਖਵਿੰਦਰ ਸਿੰਘ 12 ਸਾਲ ਪਹਿਲਾਂ ਫ਼ੌਜ ਵਿੱਚ ਭਰਤੀ ਹੋਇਆ ਸੀ। ਉਸ ਦੀ ਮ੍ਰਿਤਕ ਦੇਹ ਅਜੇ ਆਉਣੀ ਬਾਕੀ ਹੈ ਮ੍ਰਿਤਕ ਆਪਣੇ ਪਿੱਛੇ ਇਕ ਬੇਟੀ ਇਕ ਬੇਟਾ ਪਤਨੀ ਅਤੇ ਬਿਰਧ ਮਾਪਿਆਂ ਨੂੰ ਛੱਡ ਗਿਆ ਹੈ।

Leave a Reply

Your email address will not be published. Required fields are marked *