ਜੀਐੱਨਡੀਯੂ ‘ਚ ਤਿਆਰ ਹੋਈ ਜੋੜਾਂ ਦੇ ਦਰਦ ਦੀ ਦਵਾਈ

ਅੰਮ੍ਰਿਤਸਰ : ਘੱਟ ਸਮੇਂ ‘ਚ ਘੱਟ ਖਰਚ ‘ਚ ਤੇ ਬਿਨਾਂ ਕਿਸੇ ਸਾਈਡ ਇਫੈਕਟ ਦੇ ਜੋੜਾਂ ਦੇ ਦਰਦ ਦੇ ਇਲਾਜ ਲਈ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਫਾਰਮਾਸਿਊਟੀਕਲ ਵਿਭਾਗ ਨੇ ਅਜਿਹੀ ਦਵਾਈ ਦੀ ਕਾਡ ਕੱਢ ਲਈ ਹੈ। ਹਾਲਾਂਕਿ ਜੋੜਾਂ ਦੇ ਦਰਦ ਲਈ ਮਾਰਕੀਟ ‘ਚ ਸਿਰਫ ਇਕ ਹੀ ਦਵਾਈ ਮੌਜੂਦ ਹੈ। ਪਰ ਉਸ ਦਾ ਸਾਈਡ ਇਫੈਕਟ ਏਨਾ ਜ਼ਿਆਦਾ ਹੈ ਕਿ ਲੀਵਰ ਤਕ ਫੇਲ੍ਹ ਹੋ ਸਕਦਾ ਹੈ, ਜਿਸ ਕਾਰਨ ਜੀਐੱਨਡੀਯੂ ਨੇ ਇਸ ਪਾਸੇ ਆਪਣੀ ਖੋਜ ਸ਼ੁਰੂ ਕੀਤੀ ਤੇ ਲਗਪਗ 10 ਸਾਲਾਂ ਦੀ ਸਖਤ ਮਿਹਨਤ ਤੋਂ ਬਾਅਦ ਇਸ ‘ਚ ਸਫਲਤਾ ਹਾਸਲ ਕਰ ਲਈ ਹੈ। ਜੀਐੱਨਡੀਯੂ ਵੱਲੋ ਤਿਆਰ ਕੀਤੀ ਇਸ ਦਵਾਈ ਦੇ ਪਾਜ਼ੀਟਿਵ ਰਿਜ਼ਲਟ ਆਉਣੇ ਸ਼ੁਰੂ ਹੋ ਗਏ ਹਨ। ਹੁਣ ਇਸ ਨੂੰ ਮਨੁੱਖੀ ਸ਼ਰੀਰ ‘ਤੇ ਇਸਤੇਮਾਲ ਕਰਨ ਦੀ ਤਿਆਰੀ ਸ਼ੁਰੂ ਹੋ ਗਈ ਹੈ। ਤਾਂਕਿ ਛੇਤੀ ਤੋਂ ਛੇਤੀ ਇਸ ਦਵਾਈ ਨੂੰ ਮਾਰਕੀਟ ‘ਚ ਲਿਆਂਦਾ ਜਾ ਸਕੇ ਤੇ ਜੋੜਾਂ ਦੇ ਦਰਦ ਪੀੜਤ ਲੋਕਾਂ ਨੂੰ ਆਰਾਮ ਮਿਲ ਸਕੇ।

ਫਾਰਮਾਸਿਊਟੀਕਲ ਵਿਭਾਗ ਦੇ ਹੈੱਡ ਡਾ. ਪ੍ਰਰੀਤ ਮਹਿੰਦਰ ਸਿੰਘ ਬੇਦੀ ਨੇ ਦੱੱਸਿਆ ਕਿ 1998 ‘ਚ ਜੋੜਾਂ ਦੇ ਦਰਦ ਦੀ ਇਕ ਦਵਾਈ ਦੀ ਖੋਜ ਕੀਤੀ ਗਈ ਸੀ। ਉਸੇ ਦਵਾਈ ਦੀ ਵਰਤੋਂ ਅੱਜ ਤਕ ਹੋ ਰਹੀ ਹੈ। ਪਰ ਉਸ ਦਵਾਈ ਦੇ ਸਾਈਡ ਇਫੈਕਟ ਬਹੁਤ ਹਨ। ਉਨ੍ਹਾਂ ਸਾਈਡ ਇਫੈਕਟ ਨੂੰ ਵੇਖਦੇ ਹੋਏ ਵਿਗਿਆਨੀਆਂ ਨੇ ਰਿਸਰਚ ਸ਼ੁਰੂ ਕੀਤੀ ਤੇ 2009 ‘ਚ ਇਕ ਨਵੀਂ ਦਵਾਈ ਮਾਰਕੀਟ ‘ਚ ਆਈ। ਪਰ ਇਸ ਦਵਾਈ ਨਾਲ ਹਾਰਟ ਤਕ ਫੇਲ੍ਹ ਹੋਣ ਲੱਗ ਪਏ, ਜਿਸ ਕਾਰਨ ਇਸ ਦਵਾਈ ਨੂੰ ਬਲੈਕ ਬਾਕਸ ‘ਚ ਪਾ ਦਿੱਤਾ ਗਿਆ। ਇਸ ਤੋਂ ਬਾਅਦ ਯੂਜੀਸੀ ਨੇ ਜੀਐੱਨਡੀਯੂ ਨੂੰ ਪ੍ਰਰਾਜੈਕਟ ਸੌਂਪਿਆ ਸੀ। ਉਨ੍ਹਾਂ ਨੇ ਆਪਣੀ ਟੀਮ ਨਾਲ ਮਿਲ ਕੇ 2010 ‘ਚ ਇਸ ‘ਤੇ ਕੰਮ ਸ਼ੁਰੂ ਕਰ ਦਿੱਤਾ। ਸਮੇਂ ਦੇ ਨਾਲ ਸਫ਼ਲਤਾ ਮਿਲ ਗਈ ਤੇ ਮੈਡੀਸਨ ਕੈਮਿਸਟਰੀ ਕਮਿਊਨੀਕੇਸ਼ਨ ਵੱਲੋਂ ਵੀ ਉਨ੍ਹਾਂ ਦੇ ਬਣਾਏ ਫਾਰਮੂਲੇ ਨੂੰ ਸਹੀ ਕਰਾਰ ਦਿੱਤਾ ਤੇ ਇਸ ਦੇ ਪਰਚੇ ਵੀ ਪ੍ਰਕਾਸ਼ਿਤ ਕੀਤੇ ਗਏ।

32 ਕੰਪਾਊਂਡ ਬਣਾ ਕੇ 276 ਚੂਹਿਆਂ ‘ਤੇ ਕੀਤਾ ਪ੍ਰਯੋਗ

ਡਾ. ਬੇਦੀ ਨੇ ਦੱਸਿਆ ਕਿ ਆਪਣੀ ਰਿਸਰਚ ਦੌਰਾਨ ਉਨ੍ਹਾਂ ਨੇ 32 ਕੰਪਾਊਂਡ (ਦਵਾਈ ਦੇ ਫਾਰਮੂਲੇ) ਤਿਆਰ ਕੀਤੇ। ਇਨ੍ਹਾਂ ਕੰਪਾਊਂਡਾਂ ਨੂੰ 276 ਚੂਹਿਆਂ ‘ਤੇ ਇਸਤੇਮਾਲ ਕੀਤਾ ਗਿਆ। 32 ‘ਚੋਂ 2 ਕੰਪਾਊਂਡ ਦੇ ਰਿਜ਼ਲਟ ਪਾਜ਼ੀਟਿਵ ਆਏ। ਇਨ੍ਹਾਂ ਦੋਵਾਂ ਕੰਪਾਊਂਡ ਨੂੰ 48 ਚੂਹਿਆਂ ‘ਤੇ ਇਸਤੇਮਾਲ ਕੀਤਾ ਗਿਆ। ਇਸ ਦੌਰਾਨ ਪਾਇਆ ਗਿਆ ਕਿ ਦਵਾਈ ਪੂਰੀ ਤਰ੍ਹਾਂ ਨਾਲ ਚੂਹਿਆਂ ‘ਤੇ ਅਸਰ ਕਰ ਰਹੀ ਹੈ। ਨਾਲ ਹੀ ਹੋਰ ਦਵਾਈਆਂ ਦੇ ਮੁਕਾਬਲੇ ਹੋਣ ਵਾਲੇ ਸਾਈਡ ਇਫੈਕਟ ਵੀ ਨਾਮਾਤਰ ਰਹਿ ਗਏ ਹਨ। ਹੁਣ ਛੇਤੀ ਹੀ ਇਸ ਦਾ ਪ੍ਰਯੋਗ ਮਨੁੱਖੀ ਸਰੀਰ ‘ਤੇ ਕੀਤਾ ਜਾਵੇਗਾ।

ਪੇਟੈਂਟ ਕਰਵਾ ਕੇ ਐੱਮਓਯੂ ਸਾਈਨ ਕਰਨ ਦੀ ਤਿਆਰੀ

ਡਾ. ਬੇਦੀ ਨੇ ਦੱਸਿਆ ਕਿ ਬਣਾਏ ਗਏ ਕੰਪਾਊਂਡ ਨੂੰ ਪੇਟੈਂਟ ਕਰਵਾਉਣ ਦੀ ਕਾਰਵਾਈ ਕੀਤੀ ਜਾ ਰਹੀ ਹੈ। ਇਸ ਤੋਂ ਬਾਅਦ ਕੰਪਨੀਆਂ ਨਾਲ ਐੱਮਓਯੂ ਸਾਈਨ ਕੀਤਾ ਜਾਵੇਗਾ। ਉਨ੍ਹਾਂ ਨੇ ਦੱਸਿਆ ਕਿ ਜੀਐੱਨਡੀਯੂ ‘ਚ ਤਿਆਰ ਕੀਤੀ ਗਈ ਦਵਾਈ ਬਹੁਤ ਹੀ ਘੱਟ ਰੇਟ ‘ਤੇ ਲੋਕਾਂ ਨੂੰ ਮੁਹੱਈਆ ਕਰਵਾਈ ਜਾਵੇਗੀ। ਨਾਲ ਹੀ ਉਨ੍ਹਾਂ ਵੱਲੋਂ ਬਣਾਈ ਗਈ ਦਵਾਈ ਬਿਨਾਂ ਸਾਈਡ ਇਫੈਕਟ ਤੇ ਤੇਜ਼ ਅਸਰ ਕਰਨ ਵਾਲੀ ਹੋਵੇਗੀ।

Leave a Reply

Your email address will not be published. Required fields are marked *