ਤਿੰਨ ਉਡਾਣਾਂ ਰਾਹੀਂ 392 ਜਣੇ ਅਫ਼ਗਾਨਿਸਤਾਨ ਤੋ ਭਾਰਤ ਪਹੁੰਚੇ

Plane from afganistan

ਨਵੀਂ ਦਿੱਲੀ: ਕਾਬੁਲ ਉੱਤੇ ਤਾਲਿਬਾਨ ਦੇ ਕਬਜ਼ੇ ਮਗਰੋਂ ਨਿੱਤ ਨਿੱਘਰਦੇ ਹਾਲਾਤ ਦਰਮਿਆਨ ਅੱਜ 329 ਭਾਰਤੀ ਨਾਗਰਿਕਾਂ ਤੇ ਦੋ ਅਫ਼ਗ਼ਾਨ ਕਾਨੂੰਨਸਾਜ਼ਾਂ ਸਮੇਤ 392 ਦੇ ਕਰੀਬ ਜਣੇ ਤਿੰਨ ਵੱਖੋ-ਵੱਖਰੀਆਂ ਉਡਾਣਾਂ ਰਾਹੀਂ ਅਫ਼ਗਾਨਿਸਤਾਨ ਤੋਂ ਭਾਰਤ ਪਹੁੰਚੇ। ਦੋ ਉਡਾਣਾਂ ਦੋਹਾ ਤੇ ਦੁਸ਼ਾਂਬੇ ਤੋਂ ਜਦੋਂਕਿ ਤੀਜੀ ਉਡਾਣ ਕਾਬੁਲ ਤੋਂ ਸਿੱਧੀ ਦਿੱਲੀ ਦੇ ਹਿੰਡਨ ਹਵਾਈ ਬੇਸ ’ਤੇ ਪੁੱਜੀ। ਭਾਰਤੀ ਹਵਾਈ ਸੈਨਾ ਦੇ ਸੀ-17 ਮਾਲਵਾਹਕ ਜਹਾਜ਼ ਦੀ ਸਿੱਧੀ ਉਡਾਣ ਵਿੱਚ ਕੁੱਲ 168 ਲੋਕ, ਜਿਨ੍ਹਾਂ ਵਿੱਚ 107 ਭਾਰਤੀ ਤੇ 23 ਅਫ਼ਗਾਨ ਸਿੱਖ ਤੇ ਹਿੰਦੂ ਸ਼ਾਮਲ ਸਨ। ਤਾਜਿਕਿਸਤਾਨ ਦੀ ਰਾਜਧਾਨੀ ਦੁਸ਼ਾਂਬੇ ਤੋਂ ਦਿੱਲੀ ਪੁੱਜੀ ਏਅਰ ਇੰਡੀਆ ਦੀ ਵਿਸ਼ੇਸ਼ ਉਡਾਣ ਵਿੱਚ 87 ਭਾਰਤੀ ਤੇ ਦੋ ਨੇਪਾਲੀ ਨਾਗਰਿਕ ਸਵਾਰ ਸਨ। ਭਾਰਤੀ ਹਵਾਈ ਸੈਨਾ ਦਾ ਮਾਲਵਾਹਕ ਜਹਾਜ਼ ਲੰਘੇ ਦਿਨ 89 ਵਿਅਕਤੀਆਂ ਦੇ ਇਸ ਸਮੂਹ ਨੂੰ ਕਾਬੁਲ ਤੋਂ ਲੈ ਕੇ ਤਾਜਿਕਿਸਤਾਨ ਪੁੱਜਾ ਸੀ। ਇਸੇ ਤਰ੍ਹਾਂ 135 ਭਾਰਤੀਆਂ ਦਾ ਇਕ ਹੋਰ ਸਮੂਹ, ਜਿਨ੍ਹਾਂ ਨੂੰ ਅਮਰੀਕਾ ਤੇ ਨਾਟੋ ਜਹਾਜ਼ ਪਿਛਲੇ ਕੁਝ ਦਿਨਾਂ ਵਿੱਚ ਕਾਬੁਲ ਤੋਂ ਦੋਹਾ ਲੈ ਕੇ ਆਏ ਸਨ, ਵੀ ਅੱਜ ਵਿਸ਼ੇਸ਼ ਉਡਾਣ ਰਾਹੀਂ ਦਿੱਲੀ ਪੁੱਜ ਗਿਆ।

Leave a Reply

Your email address will not be published. Required fields are marked *